![]()
200 ਸਾਲ ਪੁਰਾਣੀ ਇਕ ਮਹੱਤਵਪੂਰਨ ਇਤਿਹਾਸਕ ਵਿਰਾਸਤੀ ਇਮਾਰਤ 'ਬੱਸੀਆਂ ਕੋਠੀ' ਲੁਧਿਆਣਾ ਦੇ ਰਾਇਕੋਟ ਵਿਖੇ ਸਥਿਤ ਹੈ ਅਤੇ ਇਸ ਦਾ ਡੰੂਘਾ ਸੰਬੰਧ ਪੰਜਾਬ ਦੇ ਆਖਰੀ ਸਿੱਖ ਸ਼ਾਸਕ ਮਹਾਰਾਜਾ ਦਲੀਪ ਸਿੰਘ, ਜੋ ਕਿ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਭ ਤੋਂ ਛੋਟੇ ਪੁੱਤਰ ਸਨ, ਨਾਲ ਹੈ | ਇਸ ਸਥਾਨ ਦੀ ਮਹੱਤਤਾ ਇਸ ਗੱਲ ਨਾਲ ਹੋਰ ਵੀ ਵੱਧ ਜਾਂਦੀ ਹੈ ਕਿ 31 ਦਸੰਬਰ, 1849 ਨੂੰ ਮਹਾਰਾਜਾ ਦਲੀਪ ਸਿੰਘ ਨੇ ਬਿ੍ਟਿਸ਼ ਹਿਰਾਸਤ ਹੇਠ ਪੰਜਾਬ ਦੀ ਧਰਤੀ 'ਤੇ ਆਪਣੀ ਆਖਰੀ ਰਾਤ ਇੱਥੇ ਬਿਤਾਈ ਸੀ | ਇਸ ਤੋਂ ਬਾਅਦ ਉਨ੍ਹਾਂ ਨੂੰ ਆਪਣੇ ਵਤਨ ਤੋਂ ਹਮੇਸ਼ਾ ਲਈ ਦੂਰ ਲਿਜਾਇਆ ਗਿਆ ਸੀ | ਰਾਜ ਸੂਚਨਾ ਕਮਿਸ਼ਨਰ ਪੰਜਾਬ ਹਰਪ੍ਰੀਤ ਸੰਧੂ ਵਲੋਂ ਪੰਜਾਬੀਆਂ ਲਈ, ਖਾਸ ਕਰਕੇ ਨੌਜਵਾਨ ਪੀੜ੍ਹੀ ਨੂੰ ਇਸ ਚਿੱਤਰਕਾਰੀ ਰਾਹੀਂ ਇਸ ਦੇ ਵਿਲੱਖਣ ਇਤਿਹਾਸ ਤੋਂ ਜਾਣੂ ਕਰਵਾਇਆ ਹੈ |
ਲਗਭਗ ਛੇ ਮਹੀਨਿਆਂ ਦੀ ਅਣਥੱਕ ਮਿਹਨਤ ਕਰਕੇ ਸੰਧੂ ਨੇ ਆਪਣੇ ਕੈਮਰੇ ਰਾਹੀਂ ਇਸ ਸਮਾਰਕ ਦੀ ਵਿਸਥਾਰਪੂਰਵਕ ਦਸਤਾਵੇਜ਼ “The Last 5vening of the Last Sikh 5mperor on the Land of Punjab” ਤਿਆਰ ਕੀਤੀ ਅਤੇ ਇਸ ਦੀ ਵਾਸਤੂਕਲਾ, ਇਤਿਹਾਸਕ ਮਹੱਤਤਾ ਅਤੇ ਮਹਾਰਾਜਾ ਦਲੀਪ ਸਿੰਘ ਨਾਲ ਇਸ ਦੇ ਡੰੂਘੇ ਸਬੰਧ ਨੂੰ ਉਜਾਗਰ ਕੀਤਾ |
ਇਸ ਦਸਤਾਵੇਜ਼ੀ ਫ਼ਿਲਮ ਦੀ ਪਹਿਲੀ ਸਕ੍ਰੀਨਿੰਗ ਬੱਸੀਆਂ ਕੋਠੀ ਵਿਖੇ ਕੀਤੀ ਗਈ ਅਤੇ ਬਾਅਦ ਵਿਚ ਪੰਜਾਬ ਦੇ ਵੱਖ-ਵੱਖ ਸਥਾਨਾਂ 'ਤੇ ਹਰਪ੍ਰੀਤ ਸੰਧੂ ਵਲੋਂ ਇਸਨੂੰ ਪ੍ਰਦਰਸ਼ਿਤ ਕੀਤਾ ਗਿਆ | ਲੋਕਾਂ ਨੂੰ ਇਸ ਮਹੱਤਵਪੂਰਨ ਧਰੋਹਰ ਤੋਂ ਜਾਣੂ ਕਰਵਾਇਆ ਗਿਆ | ਇਸ ਉਪਰਾਲੇ ਨੂੰ ਪੰਜਾਬ ਤੋਂ ਬਾਹਰ ਲੈ ਜਾਂਦਿਆਂ, ਯੂਨਾਈਟਿਡ ਕਿੰਗਡਮ ਵਿਖੇ ਇਕ ਮਹੱਤਵਪੂਰਨ ਸਮਾਰੋਹ 6estival of Thetford & Punjab ਦੌਰਾਨ ਵੀ ਹਰਪ੍ਰੀਤ ਸੰਧੂ ਵਲੋਂ ਇਸ ਦਸਤਾਵੇਜ਼ੀ ਫ਼ਿਲਮ ਨੂੰ ਪ੍ਰਦਰਸ਼ਿਤ ਕੀਤਾ ਗਿਆ, ਜੋ ਮਹਾਰਾਜਾ ਦਲੀਪ ਸਿੰਘ ਦੀ 130ਵੀਂ ਬਰਸੀ ਨੂੰ ਸਮਰਪਿਤ ਸੀ | ਇਸ ਸਕ੍ਰੀਨਿੰਗ ਨੇ ਬਿ੍ਟੇਨ ਵਿਚ ਵਸਦੇ ਪੰਜਾਬੀ ਭਾਈਚਾਰੇ ਨੂੰ ਮਹਾਰਾਜਾ ਦਲੀਪ ਸਿੰਘ ਅਤੇ ਬਸੀਆਂ ਕੋਠੀ ਵਿਚਲੇ ਇਤਿਹਾਸਕ ਸਬੰਧ ਤੋਂ ਜਾਣੂ ਕਰਵਾਇਆ | ਤਸਵੀਰੀ ਦਸਤਾਵੇਜ਼ੀਕਰਨ, ਦਸਤਾਵੇਜ਼ੀ ਫ਼ਿਲਮ ਅਤੇ ਵਿਰਾਸਤੀ ਪ੍ਰਚਾਰ-ਪ੍ਰਸਾਰ ਰਾਹੀਂ ਸ੍ਰੀ ਸੰਧੂ ਨੇ ਬੱਸੀਆਂ ਕੋਠੀ ਨੂੰ ਇਕ ਗੁੰਮਨਾਮ ਇਤਿਹਾਸਕ ਸਮਾਰਕ ਤੋਂ ਉਭਾਰ ਕੇ ਵਿਆਪਕ ਜਨਤਕ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਚਰਚਾ ਦਾ ਵਿਸ਼ਾ ਬਣਾਉਣ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਹੈ | ਉਨ੍ਹਾਂ ਦਾ ਇਹ ਉਪਰਾਲਾ ਪੰਜਾਬ ਦੀਆਂ ਅਣਗੌਲੀਆਂ ਇਤਿਹਾਸਕ ਵਿਰਾਸਤੀ ਥਾਵਾਂ ਨੂੰ ਖੋਜਣ, ਦਸਤਾਵੇਜ਼ਬੱਧ ਕਰਨ, ਸੰਭਾਲਣ ਅਤੇ ਪ੍ਰਚਾਰਿਤ ਕਰਨ, ਵਿਸ਼ੇਸ਼ ਤੌਰ 'ਤੇ ਨੌਜਵਾਨ ਪੀੜ੍ਹੀ ਅਤੇ ਵਿਸ਼ਵ ਭਰ ਵਿਚ ਵਸਦੇ ਪੰਜਾਬੀਆਂ ਤੱਕ ਪਹੁੰਚਾਉਣ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ |
ਅੱਜ ਬੱਸੀਆਂ ਕੋਠੀ ਪੰਜਾਬ ਦੇ ਇਤਿਹਾਸ ਦੀ ਇਕ ਜੀਵੰਤ ਯਾਦਗਾਰ ਹੈ-ਅਤੇ ਹਰਪ੍ਰੀਤ ਸੰਧੂ ਦੇ ਉਪਰਾਲੇ ਨੇ ਇਸ ਇਤਿਹਾਸ ਨੂੰ ਵਿਸ਼ਵ ਪੱਧਰ 'ਤੇ ਇਕ ਵੱਡੀ ਆਵਾਜ਼ ਦੇਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ |
-ਰਾਜ ਸੂਚਨਾ ਕਮਿਸ਼ਨਰ ਪੰਜਾਬ