30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਅੱਧੀ ਰਾਤ ਨੂੰ ਮਿਲੀ ਆਜ਼ਾਦੀ ਦੀ ਦਾਸਤਾਨ

ਅੱਧੀ ਰਾਤ ਨੂੰ ਮਿਲੀ ਆਜ਼ਾਦੀ ਦੀ ਦਾਸਤਾਨ

Ad Position 21
No active advertisement
ਅਜੀਤ ਡੈਸਕ 30-08-2026

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਤੀਜੀ ਮੁਲਾਕਾਤ ਹਿਮਾਲਿਆ ਵਰਗੇ ਉਸ ਅਟੱਲ ਆਦਮੀ ਨਾਲ ਸੀ ਜੋ ਕਾਂਗਰਸ ਪਾਰਟੀ ਦਾ ਸੰਚਾਲਨ ਦਿ੍ੜਤਾ ਤੇ ਕਠੋਰਤਾ ਨਾਲ ਕਰਿਆ ਕਰਦਾ ਸੀ | ਵੱਲਭ ਭਾਈ ਪਟੇਲ ਦੀ ਵਿਚਾਰਧਾਰਾ ਵਿਵਹਾਰਕ, ਇਨਸਾਫ਼ ਪਸੰਦ ਤੇ ਦੂਰਦਰਸ਼ੀ ਸੀ | ਉਹ ਕਿਸ ਹੱਦ ਤੱਕ ਕਠੋਰ ਅਤੇ ਕੰਮ ਕਰਨ ਵਿਚ ਪੱਕੇ ਆਦਮੀ ਸਨ, ਇਸ ਦਾ ਇਕ ਸਟੀਕ ਉਦਾਹਰਣ ਹੈ | ਉਨ੍ਹਾਂ ਦਿਨਾਂ 'ਚ ਉਹ ਫੌਜਦਾਰੀ ਵਕੀਲ ਸਨ ਤੇ ਜੱਜ ਦੇ ਸਾਹਮਣੇ ਕਿਸੇ ਕਤਲ ਦੇ ਮਾਮਲੇ ਵਿਚ ਬਹਿਸ ਕਰ ਰਹੇ ਸਨ | ਅਚਾਨਕ ਉਨ੍ਹਾਂ ਨੂੰ  ਤਾਰ ਮਿਲਿਆ, ਕਿ ਉਨ੍ਹਾਂ ਦੀ ਪਤਨੀ ਦੀ ਮੌਤ ਹੋ ਗਈ ਹੈ | ਤਾਰ ਨੂੰ  ਉਨ੍ਹਾਂ ਨੇ ਉਡਦੀ ਨਜ਼ਰ ਨਾਲ ਪੜਿ੍ਹਆ ਤੇ ਮੋੜ ਕੇ ਜੇਬ ਵਿਚ ਇੰਝ ਰੱਖ ਲਿਆ, ਜਿਵੇਂ ਕੁਝ ਹੋਇਆ ਹੀ ਨਾ ਹੋਵੇ | ਜਦੋਂ ਤੱਕ ਬਹਿਸ ਖਤਮ ਨਾ ਹੋ ਗਈ, ਉਹ ਬੋਲਦੇ ਰਹੇ | ਇਸ ਦਾ ਇਹ ਮਤਲਬ ਨਹੀਂ ਕਿ ਵੱਲਭ ਭਾਈ ਨੂੰ  ਭਾਵਨਾਵਾਂ ਛੂਹੰਦੀਆਂ ਨਹੀਂ ਸਨ | ਅੰਦਰੋਂ ਉਹ ਘੱਟ ਭਾਵਕ ਨਹੀਂ ਸਨ | ਪਰ ਭਾਵਨਾਵਾਂ ਦੇ ਵੱਡੇ ਤੂਫਾਨ ਨੂੰ  ਵੀ ਦੱਬ ਕੇ ਰੱਖਣਾ ਉਨ੍ਹਾਂ ਨੂੰ  ਆਉਂਦਾ ਸੀ | ਵੱਲਭ ਭਾਈ ਅਹਿਮਦਾਬਾਦ ਦੀ ਉਪਜ ਸੀ ਜੋ ਇਕ ਉਦਯੋਗਿਕ ਨਗਰ ਹੈ | ਪੁਤਲੀਘਰਾਂ, ਕਾਰਖਾਨਿਆਂ ਅਤੇ ਮਸ਼ੀਨਾਂ ਨਾਲ ਲੱਦਿਆ ਸ਼ਹਿਰ | ਜਦੋਂ ਕਿ ਜਵਾਹਰ ਲਾਲ ਇਕ ਅਜਿਹੀ ਜਗ੍ਹਾ ਤੋਂ ਆਏ, ਜਿੱਥੇ ਫਲਾਂ ਦੀ ਖੇਤੀ ਹੁੰਦੀ ਹੈ ਅਤੇ ਫੁੱਲ ਉਗਾਏ ਜਾਂਦੇ ਹਨ | ਪਟੇਲ ਨਹਿਰੂ ਦੀ ਨਵੇਂ ਸਮਾਜ ਦੀ ਰਚਨਾ ਵਾਲੀ ਗੱਲ ਨੂੰ  ਖੋਖਲੀ ਆਖਦੇ ਸਨ | ਉਨ੍ਹਾਂ ਦਾ ਮੰਨਣਾ ਸੀ ਕਿ ਪੂੰਜੀਵਾਦੀ ਸਮਾਜ ਸਮਰੱਥ ਅਤੇ ਕਾਰਜ ਕੁਸ਼ਲ ਹੁੰਦਾ ਹੈ | ਜ਼ਰੂਰਤ ਕੁੱਲ ਇੰਨੀ ਹੈ ਕਿ ਪੂੰਜੀਵਾਦੀ ਸਿਧਾਂਤਾਂ ਦਾ ਭਾਰਤੀਕਰਨ ਕੀਤਾ ਜਾਵੇ |
ਇਸੇ ਲੜੀ ਤਹਿਤ ਚੌਥੀ ਤੇ ਆਖਰੀ ਮੁਲਾਕਾਤ | ਇਹ ਮੁਲਾਕਾਤ ਮਾਊਾਟਬੈਟਨ ਦੀਆਂ ਹੁਣ ਤੱਕ ਦੀਆਂ ਸਾਰੀਆਂ ਮੁਲਾਕਾਤਾਂ ਤੋਂ ਵੱਧ 'ਯਾਦਗਾਰੀ' ਰਹੀ | ਜਿਨਾਹ ਨੇ ਮਾਊਾਟ ਬੈਟਨ ਨੂੰ  ਫੌਰਨ ਦੱਸਣਾ ਸ਼ੁਰੂ ਕਰ ਦਿੱਤਾ, ਕਿ ਉਹ ਕਿਨ੍ਹਾਂ ਸ਼ਰਤਾਂ ਨੂੰ  ਮੰਨਣਗੇ ਅਤੇ ਕਿਨ੍ਹਾਂ ਨੂੰ  ਨਹੀਂ | ਇਸ ਤੋਂ ਲਗਭਗ 25 ਸਾਲਾਂ ਬਾਅਦ ਵੀ ਇਸ ਘਟਨਾ ਨੂੰ  ਯਾਦ ਕਰਦਿਆਂ ਮਾਊਾਟਬੈਟਨ ਦੇ ਮੂੰਹੋਂ ਅਚਾਨਕ ਇਹ ਸ਼ਬਦ ਨਿਕਲੇ, “ਭਾਰਤ ਵਿਚ ਮੈਨੂੰ ਕਿੰਨਾ ਅਸੰਭਵ ਜਿਹਾ ਕੰਮ ਸੌਂਪਿਆ ਗਿਆ ਸੀ, ਇਸਦਾ ਸਹੀ ਅੰਦਾਜ਼ਾ ਉਦੋਂ ਤੱਕ ਨਹੀਂ ਸੀ, ਜਦੋਂ ਤੱਕ ਮੁਹੰਮਦ ਅਲੀ ਜਿਨਾਹ ਨਾਲ ਪਹਿਲੀ ਮੁਲਾਕਾਤ ਨਾ ਹੋਈ |.. ਦੇਸ਼ ਦੀ ਵੰਡ ਕਰਨ 'ਤੇ ਜਿਨਾਹ ਇਸ ਹੱਦ ਤੱਕ ਤਿਆਰ ਸਨ ਕਿ ਮੇਰੇ ਕੋਈ ਸ਼ਬਦ ਉਨ੍ਹਾਂ ਦੇ ਕੰਨਾਂ ਵਿਚ ਸ਼ਾਇਦ ਦਖ਼ਲ ਹੀ ਨਾ ਹੋਇਆ | ਹਾਲਾਂਕਿ ਮੈਂ ਅਜਿਹੀ ਹਰੇਕ ਚਾਲ ਚੱਲੀ ਜੋ ਮੈਂ ਚੱਲ ਸਕਦਾ ਸੀ | ਅਜਿਹੀ ਹਰ ਅਪੀਲ ਮੈਂ ਕੀਤੀ ਜੋ ਮੇਰੀ ਕਲਪਨਾ ਵਿਚ ਆ ਸਕਦੀ ਸੀ | ਪਾਕਿਸਤਾਨ ਨੂੰ  ਜਨਮ ਦੇਣ ਦਾ ਸੁਪਨਾ ਉਨ੍ਹਾਂ ਨੂੰ  ਧੁਨ ਦੀ ਤਰ੍ਹਾਂ ਲੱਗ ਚੁੱਕਿਆ ਸੀ | ਕੋਈ ਤਰਕ ਕਿਸੇ ਕੰਮ ਨਾ ਆਇਆ |” 
ਜੇ ਗਾਂਧੀ, ਮਾਊਾਟਬੈਟਨ ਜਾਂ ਜਵਾਹਰ ਲਾਲ ਨਹਿਰੂ ਵਿਚੋਂ ਕਿਸੇ ਨੂੰ  ਵੀ ਇਸ ਅਸਾਧਾਰਨ ਰਹੱਸ ਦੀ ਜਾਣਕਾਰੀ ਹੁੰਦੀ ਤਾਂ ਭਾਰਤ ਦੀ ਵੰਡ ਨੂੰ  ਜ਼ਰੂਰ ਟਾਲਿਆ ਜਾ ਸਕਦਾ ਸੀ | ਉਹ ਰਹੱਸ ਇਕ ਫਿਲਮ ਦੇ ਟੁਕੜੇ ਦੀ ਭੂਰੀ ਸਤ੍ਹਾ 'ਤੇ ਅੰਕਿਤ ਸੀ | ਫਿਲਮ ਦੇ ਉਸ 'ਟੁਕੜੇ' ਤੇ ਮਨੁੱਖੀ ਫੇਫੜਿਆਂ ਦੀ ਅੰਦਰੂਨੀ ਹਾਲਤ ਦਾ ਐਕਸ-ਰੇ ਅੰਕਿਤ ਸੀ | ਉਸ ਤੋਂ ਸਾਫ਼-ਸਾਫ਼ ਪਤਾ ਲੱਗਦਾ ਸੀ ਕਿ ਫੇਫੜਿਆਂ ਦਾ ਮਾਲਕ ਬੁਰੀ ਤਰ੍ਹਾਂ ਨਸ਼ਾਗ੍ਰਸਤ ਹੋ ਚੁੱਕਾ ਹੈ ਤੇ ਵੱਧ ਤੋਂ ਵੱਧ ਹੁਣ ਉਹ ਦੋ ਜਾਂ ਤਿੰਨ ਸਾਲ ਜੀਏਗਾ | ਪਾਕਿਸਤਾਨ ਦਾ ਪਿਤਾ ਕਹਾਉਣ ਜਾ ਰਹੇ ਮੁਹੰਮਦ ਅਲੀ ਜਿਨਾਹ ਦੇ ਦੋਵਾਂ ਫੇਫੜਿਆਂ ਦੀ ਹਾਲਤ ਨਾਜ਼ੁਕ ਸੀ |
ਇਸੇ ਮੁਹੰਮਦ ਅਲੀ ਜਿਨਾਹ ਨੇ ਪਾਕਿਸਤਾਨ ਨੂੰ  ਇਕ ਅਸੰਭਵ ਸੁਪਨਾ ਕਹਿ ਕੇ, 1933 'ਚ, ਰਹਿਮਤ ਅਲੀ ਦਾ ਮਤਾ ਅਸਵੀਕਾਰ ਕਰ ਦਿੱਤਾ ਸੀ | ਪਾਕਿਸਤਾਨ ਦੇ ਨਿਰਮਾਣ ਦਾ ਮਤਾ ਕਾਗਜ਼ 'ਤੇ ਲਿਖ ਕੇ ਪਹਿਲੀ ਵਾਰ ਪੇਸ਼ ਕਰਨ ਵਾਲਾ ਆਦਮੀ ਰਹਿਮਤ ਅਲੀ ਸੀ | ਉਹ ਇਕ ਡਿਗਰੀ ਯਾਫ਼ਤਾ ਵਿਦਿਆਰਥੀ ਸੀ ਤੇ ਲੰਡਨ ਵਿਚ ਰਹਿੰਦਾ ਸੀ | ਭਾਰਤ ਦੇ ਮੁਸਲਮਾਨ ਰਾਜਨੀਤੀਵਾਨਾਂ ਵਿਚ ਜਿਨਾਹ ਦੀ ਸਥਿਤੀ ਉਦੋਂ ਤੱਕ ਖਾਸੀ ਚੰਗੀ ਹੋ ਚੁੱਕੀ ਸੀ | ਰਹਿਮਤ ਅਲੀ ਆਪਣੇ ਪ੍ਰਸਤਾਵ ਦੀ ਵਾਗ ਡੋਰ ਜਿਨਾਹ ਨੂੰ  ਸੌਂਪ ਦੇਣਾ ਚਾਹੁੰਦਾ ਸੀ, ਪਰ ਉਸ ਨੇ ਪਹਿਲਾਂ ਸਾਫ਼ ਨਾਂਹ ਕਰ ਦਿੱਤੀ | ਆਪਣੇ ਰਾਜਨੀਤਕ ਕੈਰੀਅਰ ਦੀ ਸ਼ੁਰੂਆਤ ਜਿਨਾਹ ਨੇ ਹਿੰਦੂ-ਮੁਸਲਿਮ ਏਕਤਾ ਦੇ ਨਾਅਰੇ ਲਾਉਂਦੇ ਹੋਏ ਹੀ ਕੀਤੀ ਸੀ | ਪ੍ਰੰਤੂ ਮੁਸਲਮਾਨਾਂ ਨੂੰ  ਹਿੰਦੂਆਂ ਤੋਂ ਵੱਖ ਕਰਨ ਦਾ ਕੰਮ ਆਖਰ ਜਿਨਾਹ ਦੇ ਹੱਥੋਂ ਹੀ ਪੂਰਾ ਹੋਇਆ | ਦੇਸ਼ ਨੂੰ  ਅਖੰਡ ਬਣਾਈ ਰੱਖਣ ਦੇ ਮਾਊਾਟਬੈਟਨ ਦੇ ਸਾਰੇ ਦੇ ਸਾਰੇ ਯਤਨ ਜਿਨਾਹ ਰੂਪੀ ਚਟਾਨ ਨਾਲ ਟਕਰਾ ਕੇ ਹਮੇਸ਼ਾ ਦੇ ਲਈ ਟੁੱਟ ਗਏ | ਜਿਨਾਹ ਨੂੰ  ਰੱਤੀ ਭਰ ਵੀ ਪ੍ਰਭਾਵਿਤ ਨਾ ਕਰ ਸਕਣ ਦਾ ਦੁਖੀ ਅਨੁਭਵ ਮਾਊਾਟਬੈਟਨ ਬੈਟਨ ਜ਼ਿੰਦਗੀ ਭਰ ਯਾਦ ਰੱਖਣ ਵਾਲੇ ਸਨ | ਇਸ ਸੰਬੰਧੀ ਐਟਲੀ ਸਰਕਾਰ ਦੇ ਨਾਂਅ ਮਾਊਾਟਬੈਟਨ ਨੇ ਜੋ ਆਪਣੀ ਨਿੱਜੀ ਰਿਪੋਰਟ ਭੇਜੀ, ਉਸ ਵਿਚ ਲਿਖਿਆ ਸੀ ਕਿ “ਜੇ ਵੰਡ ਦਾ ਇਕ ਵੀ ਬਦਲ ਲੱਭ ਸਕਣ ਦੀ ਸਥਿਤੀ ਹੁੰਦੀ ਤਾਂ ਦੁਨੀਆ ਦਾ ਕੋਈ ਆਦਮੀ ਮੈਨੂੰ ਇਸ ਪਾਗਲਪਨ ਨੂੰ  ਮੰਨਣ ਲਈ ਬਹਿਕਾਅ ਨਾ ਸਕਦਾ | ਇਕ ਦਿਨ ਜ਼ਰੂਰ ਅਜਿਹਾ ਆਵੇਗਾ ਜਦੋਂ ਖੁਦ ਭਾਰਤੀ ਆਪਣੇ ਇਸ ਫ਼ੈਸਲੇ 'ਤੇ ਬੁਰੀ ਤਰ੍ਹਾਂ ਪਛਤਾਉਣਗੇ |”
ਅੱਗੇ ਚੱਲ ਕੇ ਇਹ ਬਿਰਤਾਂਤ ਵੀ ਰੌਚਕ ਹੈ, ਕਿ ਕਿਸ ਤਰ੍ਹਾਂ 14-15 ਅਗਸਤ ਦੀ ਅੱਧੀ ਰਾਤ ਨੂੰ  ਭਾਰਤ ਵਰਗੇ ਧਾਰਮਿਕ ਦੇਸ਼ ਦੇ ਸੰਨਿਆਸੀ ਸਾਧੂਆਂ ਨੇ ਪਿਤਾਂਬਰ ਪਹਿਨਾ ਕੇ ਤੇ ਮੱਥੇ ਤਿਲਕ ਲਗਾ ਕੇ ਇਕ ਨਾਸਤਿਕ ਆਦਮੀ ਦੇ ਹੱਥਾਂ ਵਿਚ ਆਪਣੀ ਵਾਗਡੋਰ ਸੌਂਪ ਦਿੱਤੀ | ਆਜ਼ਾਦੀ ਦੇ ਜਸ਼ਨਾਂ ਤੋਂ ਵਿਹਲੇ ਹੁੰਦਿਆਂ ਹੀ ਭਾਰਤ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਸਾਹਮਣੇ ਮਾਊਾਟਬੈਟਨ ਨੇ ਡਿਸਪੈਚ ਬਾਕਸ ਵਿਚੋਂ ਕੱਢ ਕੇ ਰੈੱਡਕਲਿਫ਼ ਦੀ ਵਾਹੀ ਹੋਈ ਵੰਡ ਰੇਖਾ ਦੇ ਨਕਸ਼ੇ ਦੀ ਤਸਵੀਰ ਰੱਖੀ ਤਾਂ ਦੋਹਾਂ ਦਾ ਰੰਗ ਫੱਕ ਹੋ ਗਿਆ | ਦੋਵੇਂ ਨੇਤਾ ਜਦੋਂ ਨਕਸ਼ੇ ਦਾ ਮੁਆਇਨਾ ਕਰ ਕੇ ਮੁੜੇ ਤਾਂ ਉਨ੍ਹਾਂ ਦੇ ਚਿਹਰਿਆਂ 'ਤੇ ਜੋ ਡੂੰਘਾ ਗੁੱਸਾ ਸੀ, ਉਸ ਨੂੰ  ਦੇਖਦੇ ਹੀ ਮਾਊਾਟਬੈਟਨ ਨੂੰ  ਵਿਸ਼ਵਾਸ ਹੋ ਗਿਆ, ਕਿ ਸਿਰਲ ਰੈੱਡਕਲਿਫ ਨੇ ਆਪਣੇ ਕਾਰਜ ਨੂੰ  ਪੂਰੀ ਨਿਰਪੱਖਤਾ ਨਾਲ ਪੂਰਾ ਕਰ ਦਿਖਾਇਆ ਹੈ |
ਜੋ ਵੰਡ ਰੇਖਾ ਖਿੱਚੀ ਜਾ ਸਕੀ, ਉਹ ਤਕਨੀਕੀ ਦਿ੍ਸ਼ਟੀ ਨਾਲ ਸਹੀ ਪ੍ਰੰਤੂ ਵਿਹਾਰਕ ਦਿ੍ਸ਼ਟੀ ਤੋਂ ਸੱਤਿਆਨਾਸੀ ਸੀ | ਰੈੱਡਕਲਿਫ ਉਦਾਸ ਸੀ.. ਬਹੁਤ ਉਦਾਸ.. ਪਰ ਉਹ ਖੁਦ ਨੂੰ  ਦੋਸ਼ੀ ਨਹੀਂ ਮੰਨ ਰਿਹਾ ਸੀ | ਵੰਡ ਰੇਖਾਵਾਂ ਨੂੰ  ਜੇ ਉਸ ਨੇ ਕੋਈ ਹੋਰ ਸਥਾਨਾਂ ਤੋਂ ਖਿੱਚਿਆ ਹੁੰਦਾ ਤਾਂ ਵੀ ਨਤੀਜਾ ਉਹੀ ਰਹਿੰਦਾ | ਉਹੀ ਦੰਗੇ ਅਤੇ ਖ਼ੂਨ ਖ਼ਰਾਬਾ ਅਤੇ ਉਨ੍ਹਾਂ ਸਭ ਦੀ ਜ਼ਿੰਮੇਦਾਰੀ ਉਸੇ ਤਰ੍ਹਾਂ ਰੈੱਡਕਲਿਫ ਦੇ ਹੀ ਮੋਢਿਆਂ 'ਤੇ | ਆਧੁਨਿਕ ਯੁੱਗ ਦੀ ਸਭ ਤੋਂ ਔਖੀ ਵੰਡ ਰੇਖਾ ਜਲਦੀ ਖਿੱਚ ਦੇਣ ਦੇ ਕਾਰਜ ਦਾ ਉਸ ਦਾ ਮਿਹਨਤਾਨਾ ਜੋ 2000 ਪੌਂਡ ਤੈਅ ਹੋਇਆ ਸੀ, ਉਸ ਨੂੰ  ਸਵੀਕਾਰ ਕਰਨ ਤੋਂ ਰੈੱਡਕਲਿਫ ਨੇ ਸਾਫ਼ ਮਨ੍ਹਾ ਕਰ ਦਿੱਤਾ | 
ਤੇ ਇਸ ਤਰ੍ਹਾਂ ਭਾਰਤ ਨੂੰ  ਅਖੰਡ ਰੱਖਣ ਦੀ ਇਨ੍ਹਾਂ ਸਭ ਕਿਰਦਾਰਾਂ ਦੀ ਇੱਛਾ ਦੇ ਠੀਕ ਉਲਟ ਭਾਰਤ ਦੀ ਵੰਡ ਹੋ ਕੇ ਰਹੀ | (ਚਲਦਾ)
-ਮੋਬਾਈਲ : 70878-61470 

Ad Position 22
No active advertisement
ਪਿਛਲੀ ਖ਼ਬਰ 200 ਸਾਲ ਪੁਰਾਣੀ ਵਿਰਾਸਤੀ ਬਸੀਆਂ ਕੋਠੀ ਨੂੰ ਵਿਸ਼ਵ ਪੱਧਰ 'ਤੇ ਪਹੁੰਚਾਉਣ ਦਾ ਉਪਰਾਲਾ ਅਗਲੀ ਖ਼ਬਰ ਚੰਨ 'ਤੇ 'ਮੂਨਬੇਸ' ਨਾਮੀ ਪਿੰਡ ਵਸਾਉਣ ਦੀ ਤਿਆਰੀ
Ad Position 24