30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਚੰਨ 'ਤੇ 'ਮੂਨਬੇਸ' ਨਾਮੀ ਪਿੰਡ ਵਸਾਉਣ ਦੀ ਤਿਆਰੀ

ਚੰਨ 'ਤੇ 'ਮੂਨਬੇਸ' ਨਾਮੀ ਪਿੰਡ ਵਸਾਉਣ ਦੀ ਤਿਆਰੀ

Ad Position 21
No active advertisement
ਅਜੀਤ ਡੈਸਕ 30-08-2026

ਪਹਿਲੀ ਵਾਰ ਅਮਰੀਕਾ ਦੀ ਨਾਮਵਰ ਏਜੰਸੀ ਨਾਸਾ ਵਲੋਂ ਚੰਦਰਮਾ ਉੱਤੇ ਮਨੁੱਖ ਅਤੇ ਰੋਬੋਟਾਂ ਵਲੋਂ ਖੋਜਾਂ ਕਰਨ ਲਈ ਪੱਕੇ ਤੌਰ 'ਤੇ 'ਮੂਨਬੇਸ' (Moonbase) ਭਾਵ ਕਿ ਮਨੁੱਖੀ ਚੌਕੀ ਜਾਂ ਪੱਕੇ ਤੌਰ 'ਤੇ ਇਕ ਪਿੰਡ ਵਸਾਉਣ ਦਾ ਮਿਸ਼ਨ ਅਰੰਭਿਆ ਗਿਆ ਹੈ | ਮੂਨਬੇਸ ਇਕ ਕੌਮਾਂਤਰੀ ਮਿਸ਼ਨ ਹੈ ਜਿਸ ਦੇ ਤਹਿਤ ਇਨਸਾਨ ਨੂੰ  ਪੱਕੇ ਤੌਰ 'ਤੇ ਚੰਨ ਉੱਤੇ ਵਸਾਉਣ ਦੀ ਗੱਲ ਕੀਤੀ ਜਾ ਰਹੀ ਹੈ | ਇਸ ਮਿਸ਼ਨ ਦੇ ਤਹਿਤ ਵਿਗਿਆਨੀਆਂ ਵਲੋਂ ਉੱਥੇ ਪੱਕੇ ਤੌਰ 'ਤੇ ਰਹਿਣ, ਵਿਗਿਆਨਕ ਕੰਮ ਕਰਨ ਅਤੇ ਖੋਜਾਂ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ | ਇੰਜੀਨੀਅਰਿੰਗ ਦੇ ਹਿਸਾਬ ਨਾਲ ਮੂਨਬੇਸ ਮਿਸ਼ਨ ਪੁਲਾੜ ਦੇ ਖੇਤਰ ਵਿਚ ਹੁਣ ਤੱਕ ਦਾ ਸਭ ਤੋਂ ਚੁਣੌਤੀਪੂਰਨ ਮਿਸ਼ਨ ਰਹਿਣ ਦੀ ਸੰਭਾਵਨਾ ਹੈ | ਧਰਤੀ ਤੋਂ ਬਾਹਰ ਕਿਸੇ ਵੀ ਆਕਾਸ਼ੀ ਟਿਕਾਣੇ ਉੱਤੇ ਪੱਕੇ ਤੌਰ 'ਤੇ ਰਹਿਣ ਦਾ ਇਹ ਪਹਿਲਾ ਟਿਕਾਣਾ ਹੋਏਗਾ | ਅਸਲ ਵਿਚ ਮੂਨਬੇਸ ਦਾ ਮਿਸ਼ਨ ਸਮੁੱਚੀ ਮਨੁੱਖਤਾ ਲਈ ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਇਤਿਹਾਸਕ ਕਿਹਾ ਜਾ ਸਕਦਾ ਹੈ | ਨਾਸਾ ਅਨੁਸਾਰ ਉਸ ਦੇ ਵਿਗਿਆਨੀਆਂ ਵਲੋਂ ਚੰਨ ਦੇ ਦੱਖਣੀ ਧੁਰੇ 'ਤੇ ਤਕਨੀਕੀ ਵਸਤਾਂ ਨਾਲ ਲੈਸ ਇਕ ਵਿਗਿਆਨਕ ਪਿੰਡ ਵਸਾਉਣ ਦੀ ਕੋਸ਼ਿਸ਼ ਹੈ, ਜਿੱਥੋਂ ਦੇ ਟੋਇਆਂ ਉੱਤੇ ਪੱਕੇ ਤੌਰ 'ਤੇ ਛਾਂ ਹੋਣ ਕਰਕੇ ਉੱਥੇ ਪਾਣੀ ਪ੍ਰਾਪਤੀ ਲਈ ਬਰਫ਼ ਦੇ ਸਰੋਤ ਭਰਪੂਰ ਮਾਤਰਾ ਵਿਚ ਹਨ | ਵਿਗਿਆਨੀਆਂ ਅਨੁਸਾਰ ਦੱਖਣੀ ਧੁਰੇ, ਜਿੱਥੇ ਦੇ ਟੋਇਆਂ ਵਿਚ ਹਜ਼ਾਰਾਂ ਸਾਲਾਂ ਤੱਕ ਧੁੱਪ ਨਾ ਪੈਣ ਕਰਕੇ ਉੱਥੇ ਬਰਫ ਰੂਪੀ ਪਾਣੀ ਦੇ ਸੋਮੇ ਇੱਕਠੇ ਹੋ ਗਏ ਹਨ, ਦੀ ਇਕ ਪਹਾੜੀ ਉੱਤੇ ਇਕ ਪਿੰਡ ਵਸਾਇਆ ਜਾਏਗਾ ਜਿੱਥੇ ਪ੍ਰਮਾਣੂ ਊਰਜਾ ਨਾਲ ਬਿਜਲੀ ਵੀ ਤਿਆਰ ਕੀਤੀ ਜਾ ਸਕੇਗੀ | ਵੈਸੇ ਪਹਾੜਾਂ ਦੀਆਂ ਉੱਚੀਆਂ ਚੋਟੀਆਂ ਉੱਤੇ ਪੈਂਦੀ ਸੂਰਜੀ ਧੁੱਪ ਵੀ ਊਰਜਾ ਦਾ ਸੋਮਾ ਰਹੇਗੀ | ਇਸ ਮਿਸ਼ਨ ਦੌਰਾਨ ਮਾਡਰਨ ਰੋਬੋਟਾਂ ਦਾ ਪੂਰਾ ਸਹਿਯੋਗ ਲਿਆ ਜਾਏਗਾ | ਨਾਸਾ ਅਨੁਸਾਰ ਮੂਨਬੇਸ ਦੀ ਤਿਆਰੀ ਲਈ 'ਮੂਨਫਾਲ ਡਰੋਨਜ਼' (Moonfall drones) ਨਾਂਅ ਦੇ ਰੋਬੋਟ ਪਿੰਡ ਵਸਾਉਣ ਵਿਚ ਮਦਦਗਾਰ ਹੋਣਗੇ | ਅਦਾਰੇ ਅਨੁਸਾਰ ਆਰਟਿਮੀਸ (ਅਮਰੀਕਾ ਵਲੋਂ ਚੰਨ ਉੱਤੇ ਪਿੰਡ ਵਸਾਉਣ ਲਈ ਆਰਟਿਮੀਸ ਨਾਂਅ ਦਾ ਪ੍ਰੋਗਰਾਮ ਤਿਆਰ ਕੀਤਾ ਗਿਆ ਹੈ ਜਿਸ ਦੇ ਤਹਿਤ ਉਹ ਦੁਨੀਆ ਭਰ ਦੇ ਦੇਸ਼ਾਂ ਦਾ ਸਹਿਯੋਗ ਲੈ ਰਿਹਾ ਹੈ) ਪ੍ਰੋਗਰਾਮ ਦੇ ਇਸ ਮਿਸ਼ਨ ਨੂੰ  ਪੁਲਾੜਯਾਨ ਨੂੰ  ਵਿਗਿਆਨੀਆਂ ਤੋਂ ਬਗ਼ੈਰ ਵੀ ਅਤੇ ਵਿਗਿਆਨੀਆਂ ਦੇ ਨਾਲ ਵੀ ਲੈ ਕੇ ਜਾਣ ਲਈ ਤਿਆਰ ਕੀਤਾ ਜਾ ਰਿਹਾ ਹੈ | ਇੱਥੇ ਇਹ ਵੀ ਜਾਣਨਯੋਗ ਹੈ ਕਿ ਅਗਸਤ 2023 ਵਿਚ ਭਾਰਤ ਦੇ ਮਿਸ਼ਨ ਚੰਦਰਯਾਨ ਨੇ ਚੰਨ ਦੇ ਦੱਖਣੀ ਧੁਰੇ ਉੱਤੇ ਪੁਲਾੜਯਾਨ ਦੀ ਸਾਫਟਲੈਡਿੰਗ ਕਰਾਈ ਸੀ, ਉਦੋਂ ਅਜਿਹਾ ਕਰਨ ਵਾਲਾ ਭਾਰਤ ਪਹਿਲਾ ਦੇਸ਼ ਬਣਿਆ ਸੀ | ਚੰਦਰਯਾਨ–3 ਦੇ 'ਵਿਕਰਮ ਲੈਂਡਰ' ਅਤੇ 'ਪਰਿਗਿਆਨ ਰੋਵਰ' ਨੇ ਮੁਸ਼ਕਿਲ ਥਾਂ 'ਤੇ ਉੱਤਰ ਕੇ ਦੇਸ਼ ਦੀ ਤਕਨੀਕ ਨੂੰ  ਵੱਖਰੀ ਪਛਾਣ ਦਿਵਾਈ ਸੀ | ਜਿਸ ਸਥਾਨ ਉੱਤੇ ਇਹ ਉੱਤਰੇ ਸਨ, ਉਸ ਸਥਾਨ ਨੂੰ  'ਸ਼ਿਵ ਸ਼ਕਤੀ ਪੁਆਇੰਟ' ਦਾ ਨਾਂਅ ਦਿੱਤਾ ਗਿਆ ਸੀ | ਇਹ ਉਹੀ ਜਗ੍ਹਾ ਹੈ ਜਿੱਥੇ ਹੁਣ ਨਾਸਾ ਆਪਣੇ ਮਿਸ਼ਨ ਰਾਹੀਂ ਪਹੁੰਚਣ ਦੀ ਤਿਆਰੀ ਕਰ ਰਿਹਾ ਹੈ | ਇਸ ਨੂੰ  ਚੰਨ ਦੇ ਦੱਖਣੀ ਧੁਰੇ 'ਤੇ ਸਥਾਪਿਤ ਕੀਤੇ ਜਾਣ ਦੀ ਯੋਜਨਾ ਹੈ, ਜਿੱਥੋਂ ਦੀ ਬਰਫ ਨੂੰ  ਆਕਸੀਜਨ ਪ੍ਰਾਪਤੀ ਲਈ ਅਤੇ ਈਾਧਨ ਬਣਾ ਕੇ ਇਸ ਨੂੰ  ਬਾਲਣ ਦੇ ਤੌਰ 'ਤੇ ਵਰਤਿਆ ਜਾਏਗਾ | ਇਸ ਮਿਸ਼ਨ ਦਾ ਮੰਤਵ ਚੰਦਰਮਾ ਦੇ ਸਰੋਤਾਂ ਨੂੰ  ਮਨੁੱਖੀ ਭਲਾਈ ਲਈ ਵਰਤਣ ਵਾਸਤੇ ਖੋਜਾਂ ਨੂੰ  ਅੱਗੇ ਵਧਾਉਣਾ ਹੈ | ਅਸਲ ਵਿਚ ਸੰਸਾਰ ਭਰ ਦੇ 70 ਦੇਸ਼ਾਂ ਨੇ ਆਰਟਿਮੀਸ ਮਿਸ਼ਨ 'ਤੇ ਆਪਣੀ ਸਹਿਮਤੀ ਪ੍ਰਗਟਾਈ ਹੈ | ਇਨ੍ਹਾਂ ਵਿਚ ਜਾਪਾਨ, ਦੱਖਣੀ ਕੋਰੀਆ, ਇਜ਼ਰਾਈਲ ਅਤੇ ਭਾਰਤ ਸ਼ਾਮਿਲ ਹਨ | ਭਾਵੇਂ ਕਿ ਬਾਹਰੀ ਪੁਲਾੜ ਅਤੇ ਚੰਨ ਉੱਤੇ ਮਿਸ਼ਨ ਭੇਜਣ ਦੀ ਭਾਰਤੀ ਪੁਲਾੜ ਏਜੰਸੀ ਇਸਰੋ ਦੇ ਆਪਣੇ ਵੀ ਮਿਸ਼ਨ ਹਨ | ਪਰ ਆਰਟਿਮੀਸ ਮਿਸ਼ਨ ਵਿਚ ਸ਼ਾਮਿਲ ਹੋਣ ਨਾਲ ਭਾਰਤੀ ਵਿਗਿਆਨੀਆਂ ਨੂੰ  ਵਧੇਰੇ ਤਕਨੀਕੀ ਗਿਆਨ ਹਾਸਿਲ ਹੋਣ ਦੀ ਗੱਲ ਆਖੀ ਜਾ ਰਹੀ ਹੈ | ਜ਼ਿਕਰਯੋਗ ਹੈ ਕਿ ਇਸਰੋ ਦਾ ਆਪਣਾ ਵੀ 'ਭਾਰਤ ਅੰਤਰਿਕਸ਼ ਸਟੇਸ਼ਨ' ਨਾਂਅ ਦਾ ਮਿਸ਼ਨ ਸਥਾਪਿਤ ਕਰਨ ਦੀ ਯੋਜਨਾ ਵੀ ਚੱਲ ਰਹੀ ਹੈ | ਮੂਨਬੇਸ ਮਿਸ਼ਨ ਵਿਚ ਭਾਰਤੀ ਵਿਗਿਆਨੀਆਂ ਦੇ ਭਾਗ ਲੈਣ ਨਾਲ ਦੇਸ਼ ਦੇ ਵਿਗਿਆਨੀਆਂ ਨੂੰ  ਆਪਣੇ ਮਿਸ਼ਨਾਂ ਲਈ ਘੱਟ ਖਰਚ ਕਰਕੇ ਇਕ ਦਹਾਕੇ ਤੱਕ ਅਗਾਉਂ ਤਕਨੀਕ (1dvanced technology) ਦਾ ਗਿਆਨ ਪ੍ਰਾਪਤ ਹੋਣ ਦੀ ਆਸ ਹੈ | ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਭਾਰਤ ਅਤੇ ਅਮਰੀਕਾ ਵਿਚਾਲੇ ਪੁਲਾੜ ਖੋਜ ਦੇ ਖੇਤਰ ਵਿਚ ਆਪਸੀ ਸਹਿਯੋਗ ਲਗਾਤਾਰ ਚੱਲ ਰਿਹਾ ਹੈ | ਨਾਸਾ ਦੇ ਵਿਗਿਆਨੀਆਂ ਨੇ ਭਾਰਤ ਦੇ ਇਕ ਅਹਿਮ ਪੁਲਾੜ ਮਿਸ਼ਨ ਗਗਨਯਾਨ ਵਿਚ ਭਾਰਤੀ ਵਿਗਿਆਨੀਆਂ ਨੂੰ  ਸਿਖਲਾਈ ਦਿੱਤੀ ਸੀ | ਇਸ ਤੋਂ ਇਲਾਵਾ ਇਸਰੋ ਨੇ ਨਾਸਾ–ਇਸਰੋ ਦਾ ਨਿਸਾਰ ਨਾਂਅ ਦੇ ਮਿਸ਼ਨ ਤਹਿਤ 'ਸਿੰਥੈਟਿਕ ਅਪਰਚਰ ਰਾਡਾਰ' ਨਾਂਅ ਦਾ ਵਿਗਿਆਨਕ ਮਿਸ਼ਨ ਸਾਂਝੇ ਤੌਰ 'ਤੇ ਲਾਂਚ ਕੀਤਾ ਸੀ | ਇਸ ਤੋਂ ਇਲਾਵਾ ਭਾਰਤ ਵਲੋਂ ਜਦੋਂ ਵੀ ਅਗਲਾ ਚੰਦਰਯਾਨ ਮਿਸ਼ਨ ਖਲਾਅ ਵਿਚ ਭੇਜਿਆ ਜਾਣਾ ਹੈ ਤਾਂ ਉਸ ਵਿਚ ਅਮਰੀਕਾ ਦਾ ਵਿਗਿਆਨਕ ਸਾਜ਼ੋ-ਸਮਾਨ ਵੀ ਨਾਲ ਭੇਜਿਆ ਜਾਣਾ ਹੈ, ਜਿਵੇਂ ਕਿ ਪਹਿਲੀਆਂ ਉੱਡਾਣਾਂ ਵਿਚ ਭੇਜਿਆ ਜਾਂਦਾ ਰਿਹਾ ਸੀ | ਅਮਰੀਕਾ ਤੋਂ ਇਲਾਵਾ ਚੀਨ ਅਤੇ ਰੂਸ ਵੀ ਆਪਣੇ ਪੱਧਰ 'ਤੇ ਸਾਲ 2021 ਤੋਂ 'ਕੌਮਾਂਤਰੀ ਚੰਨ ਖੋਜ ਸਟੇਸ਼ਨ' ਬਣਾਉਣ ਦੀ ਤਿਆਰੀ ਕਰ ਰਹੇ ਹਨ | ਇਹ ਮਿਸ਼ਨ ਵੀ 17 ਦੇਸ਼ਾਂ ਤੇ 50 ਖੋਜੀ ਅਦਾਰਿਆਂ ਦੇ ਸਹਿਯੋਗ ਨਾਲ ਮਿਥਿਆ ਗਿਆ ਹੈ | ਕਿਹਾ ਜਾ ਰਿਹਾ ਹੈ ਕਿ ਸੰਸਾਰ ਦੀਆਂ ਦੋ ਵੱਡੀਆਂ ਸ਼ਕਤੀਆਂ ਵਲੋਂ ਚੰਨ 'ਤੇ ਭੇਜੇ ਜਾਣ ਵਾਲੇ ਮਿਸ਼ਨਾਂ ਵਿੱਚੋਂ ਅਮਰੀਕਾ ਦਾ ਮਿਸ਼ਨ ਜ਼ਿਆਦਾ ਵਿਸਥਾਰਤ ਹੈ |
ਗੱਲ ਕਰੀਏ ਮੂਨਬੇਸ ਦੀ ਤਾਂ ਇਸ ਦੇ ਪਹਿਲੇ ਪੜਾਅ ਵਿਚ ਚੰਦਰਮਾ ਦੀ ਸਤ੍ਹਾ ਉੱਤੇ ਪਹੁੰਚ ਸਥਾਪਿਤ ਕਰਨਾ ਅਤੇ ਇਸ ਦੇ ਵਾਤਾਵਰਨ ਦੀ ਜਾਣਕਾਰੀ ਇੱਕਠੀ ਕਰਨਾ ਹੈ ਅਤੇ ਦੂਜੇ ਪੜਾਅ ਵਿਚ ਚੰਨ ਉੱਤੇ ਲੰਮੇ ਸਮੇਂ ਲਈ ਬੁਨਿਆਦੀ ਸਹੁਲਤਾਂ ਜਿਵੇਂ ਬਿਜਲੀ ਦਾ ਪ੍ਰਬੰਧ ਕਰਨਾ, ਆਉਣ ਜਾਣ ਦੇ ਵਸੀਲੇ ਤਿਆਰ ਕਰਨਾ, ਸਾਮਾਨ ਲੈ ਕੇ ਜਾਣ ਦੇ ਪ੍ਰਬੰਧ ਕਰਨਾ ਅਤੇ ਸੰਚਾਰ ਸਾਧਨਾਂ ਦਾ ਵਿਸਤਾਰ ਕਰਨਾ ਆਦਿ ਸ਼ਾਮਿਲ ਹਨ |
ਉਕਤ ਤੋਂ ਇਲਾਵਾ 'ਯੂਰਪੀ ਪੁਲਾੜ ਏਜੰਸੀ' ਦੁਆਰਾ ਵੀ 2015 ਤੋਂ 'ਮੂਨ ਵਿਲੇਜ਼' (Moon Village) ਭਾਵ ਚੰਨ 'ਤੇ ਪਿੰਡ ਸਥਾਪਿਤ ਕਰਨ ਦੀ ਗੱਲ ਕੀਤੀ ਜਾ ਰਹੀ ਹੈ | 
ਚੀਨ ਵਲੋਂ ਚੰਨ 'ਤੇ ਪਿੰਡ ਦੇ ਮਿਸ਼ਨ ਨੂੰ  ਤਕਨੀਕੀ ਸਮਰਥਨ ਦਿੱਤਾ ਗਿਆ ਹੈ | ਇੱਥੇ ਇਹ ਜਾਣਨ ਦੀ ਵੀ ਲੋੜ ਹੈ ਕਿ 20 ਜੁਲਾਈ, 1969 ਨੂੰ  ਅਮਰੀਕਾ ਦੇ ਅਪੋਲੋ–11 ਪੁਲਾੜਯਾਨ ਰਾਹੀਂ ਮਨੁੱਖ ਨੇ ਪਹਿਲੀ ਵਾਰ ਚੰਦਰਮਾ 'ਤੇ ਕਦਮ ਰੱਖਿਆ ਸੀ | ਇਸ ਵਿਚ ਨੀਲ ਆਰਮਸਟ੍ਰਾਂਗ, ਮਾਈਕਲ ਕੋਲਿਨਸ ਅਤੇ ਐਡਵਿਨ ਐਲਡਰਿਨ ਪੁਲਾੜਯਾਤਰੀਆਂ ਨੇ ਭਾਗ ਲਿਆ ਸੀ | 
ਅਸਲ 'ਚ 'ਭਾਰਤ ਤੇ ਅਮਰੀਕਾ ਸਿਵਲ ਪੁਲਾੜ ਵਰਕਿੰਗ ਗਰੁੱਪ' ਦੀ ਅਗਸਤ ਵਿਚ ਇਸਰੋ ਦੇ ਹੈੱਡਕੁਆਰਟਰ ਵਿਖੇ ਮੀਟਿੰਗ ਹੋਈ ਸੀ ਜਿਸ ਵਿਚ ਨਾਸਾ ਨੇ ਇਸਰੋ ਨੂੰ  ਅਮਰੀਕਾ ਦੇ ਮੂਨਬੇਸ ਮਿਸ਼ਨ ਲਈ ਭਾਗ ਲੈਣ ਲਈ ਸੱਦਾ ਦਿੱਤਾ ਸੀ | ਅਮਰੀਕਾ ਦੇ ਆਰਟਿਮੀਸ ਇਕਰਾਰਨਾਮੇ (1rtemis 1ccords) ਤਹਿਤ ਪੁਲਾੜ ਖੋਜ ਦੇ ਮਨੁੱਖੀ ਭਲਾਈ ਲਈ ਦੂਜੇ ਦੇਸ਼ਾਂ ਦੇ ਸਹਿਯੋਗ ਦੀ ਗੱਲ ਆਖੀ ਗਈ ਹੈੇ ਅਤੇ ਸਾਲ 2023 ਵਿਚ ਹੀ ਭਾਰਤ ਨੇ ਇਸ ਇਕਰਾਰਨਾਮੇ ਉੱਤੇ ਦਸਖ਼ਤ ਕੀਤੇ ਸਨ |
-ਸੇਵਾ ਮੁਕਤ ਲੈਕਚਰਾਰ, ਚੰਦਰ ਨਗਰ, ਬਟਾਲਾ |
ਮੋਬਾਈਲ : 6284220595 

Ad Position 22
No active advertisement
ਪਿਛਲੀ ਖ਼ਬਰ ਅੱਧੀ ਰਾਤ ਨੂੰ ਮਿਲੀ ਆਜ਼ਾਦੀ ਦੀ ਦਾਸਤਾਨ ਅਗਲੀ ਖ਼ਬਰ 51 ਸਾਲ ਤੋਂ ਫਿੱਕੀ ਨਹੀਂ ਪਈ ਰਜਨੀਕਾਂਤ ਦੀ ਸ਼ੌਹਰਤ
Ad Position 24