'ਮੈਂ ਸ਼ਰਾਬੀ ਮੈਂ ਸ਼ਰਾਬੀ..., ਮੈਂ ਪੀਣੀ, ਪੀਣੀ ਹੈ, ਮੈਂ ਪੀਣੀ ਹੈ...', 'ਥੋੜ੍ਹੀ ਜਿਹੀ ਜੋ ਪੀ ਲਈ ਤਾਂ ਚੋਰੀ ਤਾਂ ਨਹੀਂ ਕੀਤੀ ਹੈ। ਬਾਲੀਵੁੱਡ ਵਿਚ ਬਹੁਤ ਸਾਰੇ ਗਾਣੇ ਹਨ ਜੋ ਅਲਕੋਹਲ ਦੀ ਵਰਤੋਂ 'ਤੇ ਬਣੇ ਹਨ। ਪਹਿਲਾਂ ਪੀਣਾ ਜਿੱਥੇ ਚੰਗਾ ਨਹੀਂ ਮੰਨਿਆ ਜਾਂਦਾ ਸੀ, ਉਥੇ ਅੱਜ ਇਹ ਇਕ ਸਟੇਟਸ ਸਿੰਬਲ ਬਣ ਗਿਆ ਹੈ, ਇਸ ਲਈ ਹਰ ਨੌਜਵਾਨ ਅਲਕੋਹਲ ਦੀ ਵਰਤੋਂ ਕਰਕੇ ਖ਼ੁਦ ਨੂੰ ਮਾਡਰਨ ਦਿਖਾਉਣਾ ਚਾਹੁੰਦਾ ਹੈ, ਪਰ ਕੁਝ ਲੋਕ ਇਸ ਤਰ੍ਹਾਂ ਦੇ ਵੀ ਹਨ ਜੋ ਅਲਕੋਹਲ ਦੀ ਵਰਤੋਂ ਸਰਗਰਮ ਰਹਿਣ ਅਤੇ ਤਣਾਅ ਨੂੰ ਦੂਰ ਭਜਾਉਣ ਲਈ ਕਰਦੇ ਹਨ।
ਹਾਲ ਹੀ ਵਿਚ ਇਕ ਖੋਜ ਵਿਚ ਸਾਹਮਣੇ ਆਇਆ ਹੈ ਕਿ ਦਫ਼ਤਰਾਂ ਵਿਚ ਵਧਦੇ ਕੰਮ ਦੇ ਬੋਝ ਨੂੰ ਘੱਟ ਕਰਨ ਲਈ ਕਰਮਚਾਰੀ ਅਲਕੋਹਲ ਦਾ ਸਹਾਰਾ ਲੈ ਰਹੇ ਹਨ। ਸਰਵੇ ਵਿਚ ਸ਼ਾਮਿਲ 34 ਫ਼ੀਸਦੀ ਨੌਜਵਾਨਾਂ ਨੇ ਮੰਨਿਆ ਹੈ ਕਿ ਉਨ੍ਹਾਂ ਦੀਆਂ ਨੌਕਰੀਆਂ ਵਿਚ ਕੰਮ ਕਰਨਾ ਪੈਂਦਾ ਹੈ। ਇਸ ਤਰ੍ਹਾਂ ਉਨ੍ਹਾਂ ਨੂੰ ਸਰਗਰਮ ਰਹਿਣ ਅਤੇ ਤਣਾਅ ਨੂੰ ਘੱਟ ਕਰਨ ਲਈ ਅਲਕੋਹਲ ਦਾ ਸਹਾਰਾ ਲੈਣਾ ਪੈਂਦਾ ਹੈ। 30 ਫ਼ੀਸਦੀ ਨੌਜਵਾਨਾਂ ਦਾ ਮੰਨਣਾ ਸੀ ਕਿ ਉਹ ਪੈਸਿਆਂ ਦੀ ਕਮੀ ਦੇ ਚਲਦਿਆਂ ਜ਼ਿਆਦਾ ਪ੍ਰੇਸ਼ਾਨ ਰਹਿੰਦੇ ਹਨ। ਸਰਵੇ ਵਿਚ ਸ਼ਾਮਿਲ 17 ਫ਼ੀਸਦੀ ਲੋਕਾਂ ਦਾ ਮੰਨਣਾ ਸੀ ਕਿ ਉਹ ਆਪਣੀ ਸਿਹਤ ਦੀ ਚਿੰਤਾ ਨੂੰ ਲੈ ਕੇ ਤਣਾਅ ਵਿਚ ਰਹਿੰਦੇ ਹਨ।
ਸਰਵੇ ਵਿਚ ਸ਼ਾਮਿਲ 10 ਵਿਚੋਂ 6 ਲੋਕਾਂ ਦਾ ਕਹਿਣਾ ਸੀ ਕਿ ਉਹ ਅਲਕੋਹਲ ਦੀ ਵਰਤੋਂ ਕੰਮ ਤੋਂ ਬਾਅਦ ਥਕਾਵਟ ਘੱਟ ਕਰਨ ਲਈ ਕਰਦੇ ਹਨ, ਉਥੇ 7 ਵਿਚੋਂ ਇਕ ਨੇ ਮੰਨਿਆ ਹੈ ਕਿ ਕੰਮ ਦੌਰਾਨ ਉਹ ਦਿਨ ਵਿਚ ਵੀ ਅਲਕੋਹਲ ਦੀ ਵਰਤੋਂ ਕਰਦੇ ਹਨ। ਕੁਝ ਲੋਕ ਇਸ ਤਰ੍ਹਾਂ ਦੇ ਵੀ ਹਨ, ਜੋ ਤਣਾਅ ਨੂੰ ਦੂਰ ਕਰਨ ਲਈ ਲਈ ਹੋਰ ਨਸ਼ਿਆਂ ਦਾ ਸਹਾਰਾ ਲੈਂਦੇ ਹਨ। ਕੁਝ ਇਸ ਤਰ੍ਹਾਂ ਦੇ ਵੀ ਹਨ ਜੋ ਨੀਂਦ ਦੀ ਦਵਾਈ ਜਾਂ ਫਿਰ ਤਣਾਅ ਨੂੰ ਦੂਰ ਕਰਨ ਵਾਲੀਆਂ ਗੋਲੀਆਂ ਦਾ ਸਹਾਰਾ ਲੈਂਦੇ ਹਨ।
ਅੱਜਕਲ੍ਹ ਛੋਟਾ-ਵੱਡਾ ਹਰ ਕੋਈ ਕਿਸੇ ਨਾ ਕਿਸੇ ਤਣਾਅ ਵਿਚ ਹੈ। ਸਗੋਂ ਆਲਮ ਤਾਂ ਇਹ ਹੋ ਗਿਆ ਹੈ ਕਿ ਜੇਕਰ ਕੋਈ ਤਣਾਅ ਵਿਚ ਨਹੀਂ ਹੁੰਦਾ ਤਾਂ ਲੋਕ ਸਵਾਲ ਕਰਦੇ ਹਨ ਕਿ ਏਨੀ ਵੱਡੀ ਗੱਲ ਹੋ ਗਈ ਅਤੇ ਤੁਹਾਨੂੰ ਬਿਲਕੁਲ ਵੀ ਤਣਾਅ ਨਹੀਂ ਹੈ।
ਕੀ ਕੰਮ ਦੇ ਬੋਝ ਕਾਰਨ ਜਾ ਰਹੇ ਹੋ ਅਲਕੋਹਲ ਦੇ ਕੋਲ?
ਅਜੀਤ ਡੈਸਕ
17-04-2026