29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਸਿਹਤ ਖ਼ਬਰਨਾਮਾ

Ad Position 21
No active advertisement
ਅਜੀਤ ਡੈਸਕ 17-04-2026

ਬਜ਼ੁਰਗ ਔਰਤਾਂ ਜ਼ਿਆਦਾ ਸਰਗਰਮ
ਹਾਲ ਹੀ ਵਿਚ ਹੋਈ ਇਕ ਖੋਜ ਅਨੁਸਾਰ ਬਜ਼ੁਰਗ ਔਰਤਾਂ ਮੁਟਿਆਰਾਂ ਦੇ ਮੁਕਾਬਲੇ ਜ਼ਿਆਦਾ ਸਰਗਰਮ ਹੁੰਦੀਆਂ ਹਨ ਅਤੇ ਕਸਰਤ ਵਿਚ ਵੀ ਉਹ ਮੁਟਿਆਰਾਂ ਨੂੰ ਪਿੱਛੇ ਛੱਡਦੀਆਂ ਹਨ। ਇਸ ਖੋਜ ਵਿਚ 65 ਸਾਲ ਦੀ ਉਮਰ ਤੇ 25-34 ਸਾਲ ਦੀ ਉਮਰ ਵਰਗ ਦੀਆਂ ਔਰਤਾਂ ਵਲੋਂ ਕੀਤੀ ਜਾਣ ਵਾਲੀ ਕਸਰਤ ਦੇ ਵਿਸ਼ੇ ਵਿਚ ਜਾਣਿਆ ਗਿਆ ਅਤੇ ਇਸ ਨਤੀਜੇ 'ਤੇ ਪਹੁੰਚੇ ਕਿ ਜਿਥੇ ਬਜ਼ੁਰਗ ਔਰਤਾਂ ਹਫ਼ਤੇ ਵਿਚ ਚਾਰ ਵਾਰ ਜਾਂ ਲਗਾਤਾਰ ਕਸਰਤ ਕਰਦੀਆਂ ਹਨ, ਉਥੇ ਮੁਟਿਆਰਾਂ ਵਿਚ ਇਹ ਫ਼ੀਸਦੀ ਘੱਟ ਪਾਈ ਗਈ।
ਮੁਟਿਆਰਾਂ ਤੋਂ ਜਦੋਂ ਇਸ ਦਾ ਕਾਰਨ ਜਾਣਿਆ ਗਿਆ ਤਾਂ ਕਈ ਗੱਲਾਂ ਸਾਹਮਣੇ ਆਈਆਂ। ਮੁਟਿਆਰਾਂ ਕਸਰਤ ਲਈ ਫੁਰਸਤ ਹੀ ਨਹੀਂ ਕੱਢ ਪਾਉਂਦੀਆਂ ਕਿਉਂਕਿ ਉਨ੍ਹਾਂ ਦਾ ਸਾਰਾ ਧਿਆਨ ਆਪਣੇ ਮੇਕਅੱਪ ਤੇ ਸੁੰਦਰਤਾ ਵੱਲ ਹੀ ਰਹਿੰਦਾ ਹੈ। ਇਹੀ ਨਹੀਂ, ਘੱਟ ਉਮਰ ਦੀਆਂ ਔਰਤਾਂ ਪੈਦਲ ਚੱਲਣਾ ਤਾਂ ਬਿਲਕੁਲ ਹੀ ਪਸੰਦ ਨਹੀਂ ਕਰਦੀਆਂ। ਉਨ੍ਹਾਂ ਨੂੰ ਥੋੜ੍ਹੀ ਜਿਹੀ ਦੂਰੀ 'ਤੇ ਜਾਣ ਲਈ ਵੀ ਕਾਰ, ਸਕੂਟਰ ਦੀ ਜ਼ਰੂਰਤ ਮਹਿਸੂਸ ਹੁੰਦੀ ਹੈ ਜਦ ਕਿ ਬਜ਼ੁਰਗ ਔਰਤਾਂ ਪੈਦਲ ਚੱਲਣਾ ਪਸੰਦ ਕਰਦੀਆਂ ਹਨ।
ਅਲਜ਼ਾਈਮਰ ਰੋਗ ਦੀ ਸੰਭਾਵਨਾ ਨੂੰ ਘੱਟ ਕਰਦੇ ਹਨ ਐਂਟੀ ਆਕਸੀਡੈਂਟ
ਨੀਦਰਲੈਂਡ ਵਿਚ ਇਰੇਸਗਸ ਮੈਡੀਕਲ ਸੈਂਟਰ ਦੇ ਮਾਹਿਰ ਤੇ ਉਸ ਦੇ ਸਹਿਯੋਗੀਆਂ ਵਲੋਂ ਕੀਤੀ ਗਈ ਇਕ ਖੋਜ ਅਨੁਸਾਰ ਸਬਜ਼ੀਆਂ, ਵਿਟਾਮਿਨ ਈ ਅਤੇ ਵਿਟਾਮਿਨ ਸੀ ਦੀ ਵਰਤੋਂ ਅਲਜ਼ਾਈਮਰ ਰੋਗ ਦੀ ਸੰਭਾਵਨਾ ਨੂੰ ਘੱਟ ਕਰਦੀਆਂ ਹਨ। ਇਸ ਖੋਜ ਵਿਚ 55 ਸਾਲ ਤੋਂ ਜ਼ਿਆਦਾ ਉਮਰ ਦੇ 5,395 ਵਿਅਕਤੀਆਂ ਦੀਆਂ ਖਾਣ-ਪੀਣ ਦੀਆਂ ਆਦਤਾਂ ਦਾ 6 ਸਾਲ ਤੱਕ ਅਧਿਐਨ ਕੀਤਾ ਗਿਆ। ਇਨ੍ਹਾਂ ਵਿਚੋਂ 146 ਸਹਿਭਾਗੀਆਂ ਨੂੰ ਅਲਜ਼ਾਈਮਰ ਰੋਗ ਪਾਇਆ ਗਿਆ ਅਤੇ 29 ਦੀਆਂ ਖੂਨ ਨਾੜੀਆਂ ਨੂੰ ਰੋਗਗ੍ਰਸਤ ਪਾਇਆ ਗਿਆ। ਜਿਨ੍ਹਾਂ ਵਿਅਕਤੀਆਂ ਨੇ ਵਿਟਾਮਿਨ 'ਈ' ਦੀ ਵਰਤੋਂ ਕੀਤੀ, ਉਨ੍ਹਾਂ ਵਿਚ ਵਾਹਿਨੀਆਂ ਦੇ ਰੋਗਪੀੜਤ ਹੋਣ ਦੀ ਸੰਭਾਵਨਾ 17 ਫ਼ੀਸਦੀ ਅਤੇ ਅਲਜ਼ਾਈਮਰ ਹੋਣ ਦੀ ਸੰਬਾਵਨਾ 19 ਫ਼ੀਸਦੀ ਘੱਟ ਪਾਈ ਗਈ। ਜਿਨ੍ਹਾਂ ਵਿਅਕਤੀਆਂ ਨੇ ਵਿਟਾਮਿਨ ਸੀ ਦੀ ਵਰਤੋਂ ਕੀਤੀ, ਉਨ੍ਹਾਂ ਵਿਚ ਇਹ ਫ਼ੀਸਦੀ 9 ਅਤੇ 18 ਫ਼ੀਸਦੀ ਘੱਟ ਪਾਈ ਗਈ। ਜਿਨ੍ਹਾਂ ਨੇ ਸਬਜ਼ੀਆਂ ਦੀ ਵਰਤੋਂ ਜ਼ਿਆਦਾ ਕੀਤੀ, ਉਨ੍ਹਾਂ ਵਿਚ ਇਹ 19 ਅਤੇ 18 ਫ਼ੀਸਦੀ ਘੱਟ ਪਾਈ ਗਈ।
ਸਰਗਰਮ ਜ਼ਿੰਦਗੀ ਤੁਹਾਡੀ
ਉਮਰ ਲੁਕੋ ਸਕਦੀ ਹੈ
ਉਮਰ ਵਧਣਾ ਇਕ ਸੁਭਾਵਿਕ ਕਿਰਿਆ ਹੈ। ਇਸ ਨੂੰ ਰੋਕਣਾ ਤਾਂ ਮਨੁੱਖ ਦੇ ਵੱਸ ਦੀ ਗੱਲ ਨਹੀਂ ਪਰ ਇਸ ਪ੍ਰਕਿਰਿਆ ਦੀ ਰਫ਼ਤਾਰ ਨੂੰ ਹੌਲੀ ਜ਼ਰੂਰ ਕੀਤਾ ਜਾ ਸਕਦਾ ਹੈ। ਮਾਹਿਰਾਂ ਅਨੁਸਾਰ ਹਰ ਰੋਜ਼ 20 ਮਿੰਟ ਦੀ ਸੈਰ, ਰੇਸ਼ੇਦਾਰ ਭੋਜਨ, ਚਰਬੀ ਦੀ ਘੱਟ ਵਰਤੋਂ, ਵਿਅਕਤੀ ਨੂੰ ਚੁਸਤ ਤੇ ਫੁਰੀਤਲਾ ਬਣਾਈ ਰੱਖਦੀ ਹੈ।
ਉਮਰ ਵਧਣ ਦੇ ਨਾਲ-ਨਾਲ, ਤਣਾਅ, ਦਿਲ ਦੇ ਰੋਗ, ਸ਼ੂਗਰ, ਕੈਂਸਰ, ਸਾਹ ਦੀ ਸਮੱਸਿਆ, ਗਠੀਆ ਆਦਿ ਦੀ ਸੰਭਾਵਨਾ ਵਧਣ ਲਗਦੀ ਹੈ ਅਤੇ ਇਨ੍ਹਾਂ ਸਭ ਤੋਂ ਪਿੱਛਾ ਛੁਡਾਉਣ ਲਈ ਜ਼ਰੂਰੀ ਹੈ 'ਇਕ ਸਰਗਰਮ ਜ਼ਿੰਦਗੀ' ਵੱਲ ਆਉਣਾ। ਇਹ ਸਰਗਰਮ ਜ਼ਿੰਦਗੀ ਉਦੋਂ ਹੋ ਸਕਦੀ ਹੈ ਜਦੋਂ ਅਸੀਂ ਖ਼ੁਦ ਨੂੰ ਚੁਸਤ ਸਮਝੀਏ ਅਤੇ ਵਧਦੀ ਉਮਰ ਦੀ ਸੋਚ ਨੂੰ ਆਪਣੇ ਉੱਪਰ ਭਾਰੂ ਨਾ ਹੋਣ ਦਿਓ।

Ad Position 22
No active advertisement
ਪਿਛਲੀ ਖ਼ਬਰ ਕੀ ਕੰਮ ਦੇ ਬੋਝ ਕਾਰਨ ਜਾ ਰਹੇ ਹੋ ਅਲਕੋਹਲ ਦੇ ਕੋਲ? ਅਗਲੀ ਖ਼ਬਰ ਜਦੋਂ ਦੰਦ ਕਰਨ ਡਿਸਕੋ
Ad Position 24