29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਜਦੋਂ ਦੰਦ ਕਰਨ ਡਿਸਕੋ

Ad Position 21
No active advertisement
ਅਜੀਤ ਡੈਸਕ 17-04-2026

ਅੱਜ ਦੇ ਸਮੇਂ 'ਚ ਦੰਦਾਂ ਦੇ ਅਨੇਕ ਰੋਗ ਹਨ, ਜੋ ਬਹੁਤ ਤੇਜ਼ੀ ਨਾਲ ਫੈਲ ਰਹੇ ਹਨ। ਇਨ੍ਹਾਂ 'ਚ ਦੰਦਾਂ ਦਾ ਦਰਦ, ਦੰਦਾਂ ਦਾ ਪੀਲਾ ਹੋਣਾ, ਪਾਇਰੀਆ ਅਤੇ ਦੰਦਾਂ ਦਾ ਹਿੱਲਣਾ ਪ੍ਰਮੁੱਖ ਹਨ। ਦੰਦਾਂ ਦੀ ਮਜ਼ਬੂਤੀ ਅਤੇ ਤੰਦਰੁਸਤੀ ਕਿਵੇਂ ਬਣੀ ਰਹੇਗੀ, ਇਸ ਬਾਰੇ ਬਹੁਤ ਸਾਰੇ ਲੋਕਾਂ ਨੂੰ ਜਾਣਕਾਰੀ ਨਹੀਂ ਹੁੰਦੀ।
ਗਰਮਾ-ਗਰਮ ਚਾਹ ਪੀਣੀ, ਇਸੇ ਹੀ ਸਮੇਂ ਆਈਸਕਰੀਮ ਖਾਣ ਦੀ ਇੱਛਾ ਹੋਵੇ ਤਾਂ ਉਦੋਂ ਹੀ ਆਈਸਕਰੀਮ ਵੀ ਖਾ ਲਈ ਜਾਵੇ। ਇਸ ਸਮੇਂ ਇਹ ਨਹੀਂ ਸੋਚਿਆ ਜਾਂਦਾ ਕਿ ਹੁਣੇ-ਹੁਣੇ ਹੀ ਗਰਮ ਚਾਹ ਪੀ ਲਈ ਹੈ। ਜੇਕਰ ਇਸ ਦੇ ਬਾਅਦ ਆਈਸਕਰੀਮ ਖਾਧੀ ਜਾਵੇ ਤਾਂ ਦੰਦਾਂ 'ਤੇ ਬੁਰਾ ਅਸਰ ਪਵੇਗਾ ਅਤੇ ਇਹ ਕਮਜ਼ੋਰ ਹੋ ਜਾਣਗੇ।
ਮਜ਼ਬੂਤ ਦੰਦ ਜਿਥੇ ਭੋਜਨ ਨੂੰ ਠੀਕ ਤਰ੍ਹਾਂ ਚਬਾਉਣ ਦੇ ਸਮਰੱਥ ਹੁੰਦੇ ਹਨ, ਉਥੇ ਕਮਜ਼ੋਰ ਅਤੇ ਹਿਲਦੇ ਹੋਏ ਦੰਦ ਨਾ ਤਾਂ ਭੋਜਨ ਨੂੰ ਚਬਾ ਪਾਉਂਦੇ ਹਨ ਅਤੇ ਨਾ ਹੀ ਸੁੰਦਰਤਾ ਨੂੰ ਬਣਾਈ ਰੱਖਣ ਦੀ ਸਮਰੱਥ ਹੁੰਦੇ ਹਨ। ਇਸ ਕਾਰਨ ਪੇਟ 'ਚ ਵੀ ਕਈ ਰੋਗ ਜਨਮ ਲੈ ਲੈਂਦੇ ਹਨ।
ਦੰਦਾਂ ਦੀ ਮਜ਼ਬੂਤੀ ਅਤੇ ਸੁੰਦਰਤਾ ਨੂੰ ਬਣਾਈ ਰੱਖਣ ਲਈ ਤੰਦਰੁਸਤੀ ਦਾ ਬਹੁਤ ਵੱਡਾ ਹੱਥ ਹੁੰਦਾ ਹੈ। ਇਸ ਸੰਬੰਧ 'ਚ ਕੁਝ ਸੁਝਾਅ ਦਿੱਤੇ ਜਾ ਰਹੇ ਹਨ, ਜਿਨ੍ਹਾਂ ਨੂੰ ਅਪਨਾਉਣ ਨਾਲ ਦੰਦਾਂ ਦਾ ਸਿਹਤਮੰਦ ਅਤੇ ਸੁੰਦਰਤਾ ਦੋਵੇਂ ਹੀ ਬਣੇ ਰਹਿਣਗੇ।
ਹਰ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਦੰਦਾਂ ਦੀ ਠੀਕ ਤਰ੍ਹਾਂ ਨਾਲ ਸਫ਼ਾਈ ਕਰੋ। ਇਸ ਤੋਂ ਇਲਾਵਾ ਖਾਣਾ ਖਾਣ ਤੋਂ ਬਾਅਦ ਚੰਗੀ ਤਰ੍ਹਾਂ ਕੁਰਲੀ ਕਰੋ ਤਾਂ ਕਿ ਦੰਦਾਂ 'ਚ ਕੋਈ ਅੰਨ ਦਾ ਦਾਣਾ ਨਾ ਫਸਿਆ ਰਹੇ। ਇਸ ਲਈ 'ਮਾਊਥਵਾਸ਼' ਲਈ ਵੀ ਗੁਣਗੁਣੇ ਪਾਣੀ ਨਾਲ ਇਸਤੇਮਾਲ ਕੀਤਾ ਜਾ ਸਕਦਾ ਹੈ।
ਕਦੀ ਵੀ ਇਕੋ ਸਮੇਂ 'ਚ ਗਰਮ ਅਤੇ ਠੰਢੇ ਪਦਾਰਥਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ ਅਤੇ ਸਖ਼ਤ ਚੀਜ਼ਾਂ ਨੂੰ ਵੀ ਨਹੀਂ ਚਬਾਉਣਾ ਚਾਹੀਦਾ।
ਮਲ-ਮੂਤਰ ਨੂੰ ਤਿਆਗਦੇ ਸਮੇਂ ਉਪਰਲੇ ਤੇ ਹੇਠਲੇ ਦੰਦਾਂ ਨੂੰ ਬੰਦ ਰੱਖਣ ਨਾਲ ਦੰਦ ਕਮਜ਼ੋਰ ਨਹੀਂ ਪੈਂਦੇ।
ਦੰਦਾਂ ਦੀ ਸਫ਼ਾਈ ਦੇ ਨਾਲ ਹੀ ਮਸੂੜਿਆਂ ਦੀ ਮਾਲਿਸ਼ ਵੀ ਉਂਗਲੀ ਨਾਲ ਲਗਾਤਾਰ ਰੂਪ ਨਾਲ ਕਰਨੀ ਚਾਹੀਦੀ ਹੈ।
ਦੰਦਾਂ ਦੇ ਕਮਜ਼ੋਰ ਹੋਣ ਤੋਂ ਬਾਅਦ ਵੀ ਉਨ੍ਹਾਂ ਦੀ ਮਜ਼ਬੂਤੀ ਲਈ ਯਤਨ ਕਰਨਾ ਚਾਹੀਦਾ ਹੈ ਅਤੇ ਕਢਾਉਣ ਦੀ ਜਲਦਬਾਜ਼ੀ ਨਹੀਂ ਕਰਨੀ ਚਾਹੀਦੀ। ਦੰਦਾਂ ਦੇ ਹਿਲਣ ਦੀ ਸ਼ਿਕਾਇਤ ਹੋਣ 'ਤੇ ਸ਼ੁਰੂਆਤੀ ਇਲਾਜ ਦੇ ਨਾਲ-ਨਾਲ ਗੁਣਗੁਨਾ ਕੀਤਾ ਹੋਇਆ ਸਰ੍ਹੋਂ ਦਾ ਤੇਲ ਕੰਨ 'ਚ ਪਾਉਣਾ ਚਾਹੀਦਾ ਹੈ। ਇਸ ਤੋਂ ਇਲਾਵਾ ਇਕ-ਦੋ ਬੂੰਦਾਂ ਤੇਲ ਦੀਆਂ ਨੱਕ 'ਚ ਪਾਉਣੀਆਂ ਚਾਹੀਦੀਆਂ ਹਨ।
ਉਂਜ ਤਾਂ ਦੰਦਾਂ ਦਾ ਰੋਗ ਆਯੁਰਵੈਦ ਦੇ ਅਨੁਸਾਰ ਗੈਸ ਦੀ ਸਮੱਸਿਆ ਤੋਂ ਪੈਦਾ ਹੁੰਦਾ ਹੈ ਪਰ ਇਸ 'ਚ ਖੰਡ ਜਾਂ ਮਿਸ਼ਰੀ ਦਾ ਸ਼ਰਬਤ ਪੀਣ ਨਾਲ ਲਾਭ ਮਿਲਦਾ ਹੈ। ਦੰਦ ਹਿਲਣ ਦੀ ਸ਼ਿਕਾਇਤ ਸ਼ੁਰੂ ਹੁੰਦਿਆਂ ਹੀ ਮੌਲਸਿਰੀ ਦੀ ਛਿੱਲ ਨਾਲ ਦਾਤਣ ਕਰਨੀ ਤੇ ਇਸ ਦਾ ਪਾਣੀ ਮੂੰਹ 'ਚ ਭਰ ਕੇ ਕੁਰਲੀ ਕਰਨੀ ਚਾਹੀਦੀ ਹੈ। ਇਸ ਦੀ ਛਿੱਲ ਨੂੰ ਚਬਾਉਣ ਨਾਲ ਲਾਭ ਮਿਲਦਾ ਹੈ। ਦੰਦਾਂ ਦੇ ਹਿਲਣ 'ਤੇ ਤਿਲ ਅਤੇ ਬਾਲਵੱਚ ਨੂੰ ਚਬਾਉਣ ਨਾਲ ਵੀ ਫਾਇਦਾ ਹੁੰਦਾ ਹੈ।
ਹਿਲਦੇ ਹੋਏ ਦੰਦਾਂ ਲਈ ਨਾਗਰਮੋਥਾ, ਹਰੜ, ਵਾਏਵਿੰਡਗ, ਤ੍ਰਿਕਟੂ (ਸੁੰਢ, ਕਾਲੀ ਮਿਰਚ, ਪਿਪਲ ਬਰਾਬਰ ਮਾਤਰਾ 'ਚ) ਅਤੇ ਨਿੰਮ ਦੇ ਸੁੱਕੇ ਪੱਤੇ ਸਭ ਨੂੰ ਇਕੋ ਜਿੰਨੀ ਮਾਤਰਾ 'ਚ ਪਾ ਕੇ ਕੁੱਟ-ਪੀਹ ਕੇ ਨਿੰਮ ਦੇ ਪੱਤਿਆਂ ਦੇ ਰਸ 'ਚ ਮਿਲਾ ਕੇ ਛੋਟੀਆਂ-ਛੋਟੀਆਂ ਗੋਲੀਆਂ ਬਣਾ ਕੇ ਰੱਖ ਲਓ, ਜਿਸ ਰੋਗੀ ਦੇ ਦੰਦ ਹਿਲਦੇ ਹੋਣ, ਉਹ ਇਕ ਗੋਲੀ ਮੂੰਹ 'ਚ ਰੱਖ ਕੇ ਸੌਂ ਜਾਵੇ। ਕੁਝ ਦਿਨਾਂ ਤੱਕ ਅਜਿਹਾ ਕਰਨ ਨਾਲ ਦੰਦਾਂ ਦਾ ਹਿਲਣਾ ਬੰਦ ਹੋ ਜਾਂਦਾ ਹੈ ਅਤੇ ਉਹ ਮਜ਼ਬੂਤ ਹੋ ਜਾਂਦੇ ਹਨ।
ਮਾਜੂਫਲ ਨੂੰ ਪੀਹ ਕੇ ਦੰਦਾਂ 'ਤੇ ਮਲਣ ਨਾਲ ਦੰਦਾਂ 'ਚੋਂ ਵਗਦਾ ਖੂਨ ਬੰਦ ਹੋ ਜਾਂਦਾ ਹੈ ਅਤੇ ਉਹ ਮਜ਼ਬੂਤ ਹੋ ਜਾਂਦੇ ਹਨ। ਸਿਰਸ ਦਾ ਗੂੰਦ ਅਤੇ ਕਾਲੀ ਮਿਰਚ ਬਰਾਬਰਾ ਮਾਤਰਾ 'ਚ ਲੈ ਕੇ ਪੀਹ ਕੇ ਦੰਦਾਂ 'ਤੇ ਮਲਣ ਨਾਲ ਦੰਦ ਮਜ਼ਬੂਤ ਹੋ ਜਾਂਦੇ ਹਨ। ਸੁੱਕੇ ਧਨੀਏ ਦਾ ਚੂਰਨ 20 ਗ੍ਰਾਮ, ਗੁਲਾਬ ਦੇ ਸੁੱਕੇ ਫੁੱਲ 10 ਗ੍ਰਾਮ, ਚੰਦਨ ਦਾ ਬੂਰਾ 10 ਗ੍ਰਾਮ ਲੈ ਕੇ ਕੁੱਟ ਪੀਹ ਕੇ ਛਾਣ ਕੇ ਮਿਲਾ ਕੇ ਰੱਖ ਲਓ। ਇਸ ਵਿਚ ਤਿੰਨ ਗ੍ਰਾਮ ਕਪੂਰ ਮਿਲਾ ਕੇ ਇਕ ਸ਼ੀਸ਼ੀ 'ਚ ਰੱਖ ਲਓ। ਇਸ ਮੰਜਨ ਦੀ ਮਾਲਿਸ਼ ਕਰਨ ਨਾਲ ਮਸੂੜਿਆਂ ਦਾ ਫੁੱਲਣਾ, ਦੰਦਾਂ ਦਾ ਹਿਲਣਾ, ਦੰਦਾਂ ਦਾ ਦਰਦ ਹੋਣਾ, ਖੂਨ ਨਿਕਲਣਾ ਆਦਿ ਬਿਮਾਰੀਆਂ ਠੀਕ ਹੋ ਜਾਂਦੀਆਂ ਹਨ।
-0-

Ad Position 22
No active advertisement
ਪਿਛਲੀ ਖ਼ਬਰ ਸਿਹਤ ਖ਼ਬਰਨਾਮਾ ਅਗਲੀ ਖ਼ਬਰ ਨਿਰੋਗ ਰੱਖਣ ਨਿੰਬੂ ਤੇ ਟਮਾਟਰ
Ad Position 24