13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਆਪਣੇ ਲਿਵਰ ਦਾ ਰੱਖੋ ਧਿਆਨ

Ad Position 21
repet_subhas-goyals [Copy P29]
ਅਜੀਤ ਡੈਸਕ 29-05-2026

ਲਿਵਰ ਭਾਵ ਜਿਗਰ ਸਾਡੇ ਸਰੀਰ ਦੇ ਸਭ ਤੋਂ ਮਹੱਤਵਪੂਰਨ ਅੰਗਾਂ ਵਿਚੋਂ ਇਕ ਹੈ। ਇਹ 24 ਘੰਟੇ ਕੰਮ ਕਰਦਾ ਰਹਿੰਦਾ ਹੈ ਅਤੇ ਇਸ ਵਿਚ ਆਪਣੇ ਆਪ ਨੂੰ ਖ਼ੁਦ ਠੀਕ ਕਰਨ ਦੀ ਤਾਕਤ ਹੁੰਦੀ ਹੈ। ਇਹ ਸਾਡੇ ਸਰੀਰ 'ਚੋਂ ਜ਼ਹਿਰੀਲੇ ਪਦਾਰਥਾਂ ਨੂੰ ਕੱਢਣ ਵਿਚ ਸਹਾਇਤਾ ਕਰਦਾ ਹੈ ਅਤੇ ਸਰੀਰ ਨੂੰ ਕੰਮ ਕਰਨ ਦੀ ਸ਼ਕਤੀ ਪ੍ਰਦਾਨ ਕਰਦਾ ਹੈ।
ਸਿਹਤਮੰਦ ਲਿਵਰ ਸਰੀਰ ਵਿਚ ਸੰਕ੍ਰਮਣ ਅਤੇ ਵਾਇਰਸ ਨੂੰ ਨਹੀਂ ਪੈਦਾ ਹੋਣ ਦਿੰਦਾ ਅਤੇ ਸਰੀਰ ਵਿਚ ਸੈਕਸ ਹਾਰਮੋਨ, ਵਿਟਾਮਿਨ ਤੇ ਖਣਿਜ ਪਦਾਰਥਾਂ ਨੂੰ ਸਹੀ ਮਾਤਰਾ ਵਿਚ ਬਣਾਈ ਰੱਖਦਾ ਹੈ। ਇਹ ਕੋਲੈਸਟ੍ਰੋਲ ਦੇ ਪੱਧਰ ਨੂੰ ਵੀ ਠੀਕ ਰੱਖਦਾ ਹੈ।
ਲਿਵਰ ਸਾਡੇ ਸਰੀਰ ਵਿਚ 500 ਤੋਂ ਜ਼ਿਆਦਾ ਤਰ੍ਹਾਂ ਦੇ ਕੰਮ ਕਰਦਾ ਹੈ। ਲਿਵਰ ਵਿਚ ਕੋਈ ਬਿਮਾਰੀ ਹੋ ਜਾਣ 'ਤੇ ਇਸ ਦੇ ਕੰਮ ਵਿਚ ਰੁਕਾਵਟ ਪੈਦਾ ਹੁੰਦੀ ਹੈ। ਲਿਵਰ ਵਿਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ। ਇਨ੍ਹਾਂ 'ਚੋਂ ਮੁੱਖ ਹਨ ਹੈਪੇਟਾਈਟਿਸ ਏ, ਬੀ, ਸੀ ਜੋ ਵਾਇਰਸ ਕਾਰਨ ਹੁੰਦੀ ਹੈ। ਇਸ ਤੋਂ ਇਲਾਵਾ ਦਵਾਈਆਂ ਦੀ ਜ਼ਿਆਦਾ ਵਰਤੋਂ, ਜ਼ਹਿਰੀਲਾ ਪਦਾਰਥ ਖਾਣ ਜਾਂ ਜ਼ਿਆਦਾ ਸ਼ਰਾਬ ਪੀਣ ਨਾਲ ਵੀ ਇਹ ਹੋ ਸਕਦੀ ਹੈ। ਇਸ ਨਾਲ ਲਿਵਰ ਕੰਮ ਕਰਨਾ ਬੰਦ ਕਰ ਸਕਦਾ ਹੈ। ਲਿਵਰ ਫੇਲ੍ਹ ਹੋਣ 'ਤੇ ਲਿਵਰ ਟਰਾਂਸਪਲਾਂਟ ਹੀ ਇਕ ਮਾਤਰ ਉਪਾਅ ਰਹਿ ਜਾਂਦਾ ਹੈ। ਇਸ ਵਿਚ ਖ਼ਰਾਬ ਲਿਵਰ ਨੂੰ ਕੱਢ ਕੇ ਸਿਹਤਮੰਦ ਲਿਵਰ ਲਗਾਇਆ ਜਾਂਦਾ ਹੈ।
ਲਿਵਰ ਨੂੰ ਸਿਹਤਮੰਦ ਰੱਖਣ ਲਈ ਸਿਹਤਮੰਦ ਜੀਵਨ ਸੈਲੀ ਅਪਣਾਉਣੀ ਬਹੁਤ ਜ਼ਰੂਰੀ ਹੈ। ਸੰਤੁਲਿਤ ਭੋਜਨ ਲਓ, ਚਾਹ ਅਤੇ ਕੌਫ਼ੀ ਦੀ ਮਾਤਰਾ ਘੱਟ ਕਰ ਦਿਉ। ਇਕ ਦਿਨ ਵਿਚ 10 ਤੋਂ 12 ਗਿਲਾਸ ਪਾਣੀ ਜ਼ਰੂਰ ਪੀਓ। ਆਪਣਾ ਭੋਜਨ ਖੂਬ ਚਬਾ-ਚਬਾ ਕੇ ਖਾਓ ਤਾਂ ਕਿ ਉਸ ਵਿਚ ਹਾਜ਼ਮਾ ਇੰਜ਼ਾਈਮ ਚੰਗੀ ਤਰ੍ਹਾਂ ਮਿਲ ਸਕਣ।
ਨਮਕ ਤੇ ਚੀਨੀ ਦੀ ਵਰਤੋਂ ਜ਼ਿਆਦਾ ਮਾਤਰਾ ਵਿਚ ਨਾ ਕਰੋ। ਲਗਾਤਾਰ ਕਸਰਤ ਅਤੇ ਯੋਗਾ ਅਭਿਆਸ ਵੀ ਲਿਵਰ ਨੂੰ ਸਿਹਤਮੰਦ ਬਣਾਈ ਰੱਖਣ ਵਿਚ ਸਹਾਇਕ ਹੁੰਦੇ ਹਨ। ਸਿਹਤਮੰਦ ਲਿਵਰ ਨਾਲ ਹੀ ਅਸੀਂ ਜੀਵਨ ਦਾ ਸਹੀ ਅਨੰਦ ਲੈ ਸਕਦੇ ਹਾਂ।

Ad Position 22
No active advertisement
ਪਿਛਲੀ ਖ਼ਬਰ ਗਰਮੀ ਤੋਂ ਰਾਹਤ ਦਾ ਰਾਹ ਅਗਲੀ ਖ਼ਬਰ 29-05-26
Ad Position 24