13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਹੋਮੋਸਿਸਟੀਨ ਦਾ ਜ਼ਿਆਦਾ ਪੱਧਰ ਵਧਾਉਂਦਾ ਹੈ ਅਧਰੰਗ ਦੀ ਸੰਭਾਵਨਾ

Ad Position 21
repet_subhas-goyals [Copy P29]
ਅਜੀਤ ਡੈਸਕ 29-05-2026

ਸਿਹਤ ਮਾਹਿਰਾਂ ਅਨੁਸਾਰ ਖੂਨ ਵਿਚ ਹੋਮੋਸਿਸਟੀਨ ਦੀ ਜ਼ਿਆਦਾ ਮਾਤਰਾ ਦਿਲ ਦੇ ਰੋਗ ਅਤੇ ਅਧਰੰਗ ਦੀ ਸੰਭਾਵਨਾ ਨੂੰ ਵਧਾ ਦਿੰਦੀ ਹੈ। ਮਾਹਿਰਾਂ ਅਨੁਸਾਰ ਜਿਸ ਤਰ੍ਹਾਂ ਕੋਲੈਸਟ੍ਰੋਲ ਦੀ ਜਾਂਚ ਕਰਵਾਉਣੀ ਜ਼ਰੂਰੀ ਹੁੰਦੀ ਹੈ, ਉਸੇ ਤਰ੍ਹਾਂ ਖੂਨ ਵਿਚ ਹੋਮੋਸਿਸਟੀਨ ਦੇ ਪੱਧਰ ਦੀ ਜਾਂਚ ਵੀ ਕਰਵਾਉਣੀ ਚਾਹੀਦੀ। ਹੋਮੋਸਿਸਟੀਨ ਦੇ ਪੱਧਰ ਨੂੰ ਕੰਟਰੋਲ ਵਿਚ ਰੱਖਣ ਲਈ ਫੋਲਿਕ ਐਸਿਡ ਅਤੇ ਵਿਟਾਮਿਨ 'ਬੀ-6' ਵੀ ਮਹੱਤਵਪੂਰਨ ਭੂਮਿਕਾ ਅਦਾ ਕਰਦੇ ਹਨ ਅਤੇ ਖੂਨ ਵਿਚ ਇਸ ਦੇ ਪੱਧਰ ਨੂੰ ਘੱਟ ਕਰਦੇ ਹਨ। ਫੋਲਿਕ ਐਸਿਡ ਦੇ ਚੰਗੇ ਸਰੋਤ ਹਨ ਸਬਜ਼ੀਆਂ, ਟਮਾਟਰ, ਖੱਟੇ ਫਲ ਅਤੇ ਬੀ-6 ਦੇ ਉੱਤਮ ਸਰੋਤ ਹਨ ਮੀਟ, ਮੱਛੀ, ਅੰਡੇ, ਫਲ, ਸਬਜ਼ੀਆਂ ਅਤੇ ਸਾਬਤ ਅਨਾਜ। ਇਕ ਸਿਹਤਮੰਦ ਜੀਵਨ ਸ਼ੈਲੀ ਵੀ ਹੋਮੋਸਿਸਟੀਨ ਦੇ ਪੱਧਰ ਨੂੰ ਕੰਟਰੋਲ ਕਰਦੀ ਹੈ। ਇਕ ਹੋਰ ਖੋਜ ਅਨੁਸਾਰ ਜੋ ਵਿਅਕਤੀ ਲਗਾਤਾਰ ਕਸਰਤ ਕਰਦੇ ਹਨ ਅਤੇ ਫਲਾਂ ਤੇ ਸਬਜ਼ੀਆਂ ਦੀ ਜ਼ਿਆਦਾ ਵਰਤੋਂ ਕਰਦੇ ਹਨ, ਉਨ੍ਹਾਂ ਦੇ ਖੂਨ ਵਿਚ ਹੋਮੋਸਿਸਟੀਨ ਦਾ ਪੱਧਰ ਘੱਟ ਪਾਇਆ ਗਿਆ। ਹੋਮੋਸਿਸਟੀਨ ਤੋਂ ਇਲਾਵਾ ਦਿਲ ਦੇ ਰੋਗ ਦੇ ਹੋਰ ਕਾਰਨ ਵੀ ਨਜ਼ਰਅੰਦਾਜ਼ ਨਹੀਂ ਕੀਤੇ ਜਾ ਸਕਦੇ। ਜਿਵੇਂ ਹਾਈ ਬਲੱਡ ਪ੍ਰੈੱਸ਼ਰ, ਮੋਟਾਪਾ, ਗ਼ਲਤ ਭੋਜਨ ਤੇ ਜੀਵਨ ਸ਼ੈਲੀ, ਕਸਰਤ ਦੀ ਘਾਟ ਆਦਿ। ਇਹ ਖੂਨ ਦੀਆਂ ਨਾੜੀਆਂ ਨੂੰ ਨੁਕਸਾਨ ਪਹੁੰਚਾਉਂਦੇ ਹਨ ਅਤੇ ਦਿਲ ਦੇ ਰੋਗਾਂ ਨੂੰ ਵਧਾਉਂਦੇ ਹਨ, ਇਸ ਲਈ ਇਨ੍ਹਾਂ ਸਭ ਕਾਰਨਾਂ 'ਤੇ ਵੀ ਵਿਅਕਤੀ ਨੂੰ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ।

Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ 1 ਜੂਨ ਨੂੰ ਮਨਾਵੇਗਾ ਪਛਚਾਤਾਪ ਦਿਹਾੜਾ ਅਗਲੀ ਖ਼ਬਰ ਗਰਮੀ ਤੋਂ ਰਾਹਤ ਦਾ ਰਾਹ
Ad Position 24