02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਖ਼ਤਰਨਾਕ ਹੋ ਸਕਦਾ ਹੈ ਲੰਮੇ ਸਮੇਂ ਤੱਕ ਬੈਠਣਾ

Ad Position 21
No active advertisement
ਅਜੀਤ ਡੈਸਕ 31-07-2026

ਨਵੀਆਂ ਖੋਜਾਂ ਅਨੁਸਾਰ ਲੰਮੇ ਸਮੇਂ ਤੱਕ ਬੈਠ ਕੇ ਕੰਮ ਕਰਨਾ ਜਾਂ ਲੰਮੇ ਸਮੇਂ ਤੱਕ ਬੈਠਣਾ ਸਾਡੇ ਸਰੀਰ ਨੂੰ ਓਨਾ ਹੀ ਨੁਕਸਾਨ ਪਹੁੰਚਾਉਂਦਾ ਹੈ, ਜਿੰਨਾ ਕਿ ਸਾਡੇ ਸਰੀਰ ਨੂੰ ਨਸ਼ਾ ਕਰਨ ਨਾਲ ਹੁੰਦਾ ਹੈ। ਚਾਹੇ ਤੁਸੀਂ ਪੂਰਾ ਦਿਨ ਬੈਠ ਕੇ ਕੰਮ ਕਰਨ ਤੋਂ ਬਾਅਦ ਜਿੰਮ ਕਸਰਤ ਲਈ ਜਾਓ ਜਾਂ ਸੈਰ ਕਰੋ, ਸਰੀਰ ਨੂੰ ਜੋ ਨੁਕਸਾਨ ਹੋਣਾ ਹੈ, ਉਹ ਹੋਵੇਗਾ। ਇਸੇ ਤਰ੍ਹਾਂ ਨਸ਼ਾ ਕਰਨ ਵਾਲੇ ਚਾਹੇ ਪੌਸ਼ਟਿਕ ਭੋਜਨ ਖਾਣ ਅਤੇ ਕਸਰਤ ਕਰਨ ਨੁਕਸਾਨ ਉਨ੍ਹਾਂ ਨੂੰ ਵੀ ਹੋਏਗਾ ਹੀ ਹੋਏਗਾ।
ਨਸ਼ਾ ਸਰੀਰ ਦੇ ਬਹੁਤ ਸਾਰੇ ਅੰਗਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ ਜਿਵੇਂ ਦਿਮਾਗ਼, ਗਲਾ, ਫੇਫੜੇ ਆਦਿ। ਬਲੱਡ ਕੈਂਸਰ, ਪੇਟ ਦੀ ਗੜਬੜੀ, ਕਿਡਨੀ, ਬਲੈਡਰ ਤੇ ਸਰਵਿਕਸ ਕੈਂਸਰ ਹੋਣ ਦਾ ਖ਼ਤਰਾ ਵਧ ਜਾਂਦਾ ਹੈ। ਇਸ ਤੋਂ ਇਲਾਵਾ ਕਈ ਹੋਰ ਖ਼ਤਰਨਾਕ ਬਿਮਾਰੀਆਂ ਵੀ ਘੇਰ ਸਕਦੀਆਂ ਹਨ ਜਿਵੇਂ ਅੰਨ੍ਹਾਪਨ, ਮਸੂੜਿਆਂ ਨਾਲ ਸੰਬੰਧਿਤ ਰੋਗ, ਨਿਮੋਨੀਆ, ਦਮਾ, ਗਠੀਆ, ਨਪੁੰਸਕਤਾ ਆਦਿ।
ਜ਼ਿਆਦਾ ਸਮੇਂ ਤੱਕ ਬੈਠਣ ਨਾਲ ਵੀ ਕਈ ਬਿਮਾਰੀਆਂ ਨਾਲ ਜੂਝਣਾ ਪੈ ਸਕਦਾ ਹੈ। ਖੜ੍ਹੇ ਰਹਿਣ ਤੇ ਚੱਲਣ ਨਾਲ ਤੁਹਾਡੇ ਸਰੀਰ ਵਿਚ ਕੈਲੋਰੀਜ਼ ਦਾ ਖਰਚ ਜ਼ਿਆਦਾ ਹੁੰਦਾ ਹੈ ਅਤੇ ਬੈਠਣ ਨਾਲ ਕੈਲੋਰੀਜ਼ ਦਾ ਖਰਚ ਘੱਟ ਹੁੰਦਾ ਹੈ। ਨਵੀਆਂ ਖੋਜਾਂ ਅਨੁਸਾਰ ਜ਼ਿਆਦਾ ਸਮੇਂ ਤੱਕ ਬੈਠਣ ਨਾਲ ਦਿਲ ਦੀਆਂ ਬਿਮਾਰੀਆਂ ਤੇ ਸ਼ੂਗਰ ਦਾ ਖ਼ਤਰਾ ਵਧ ਸਕਦਾ ਹੈ। ਇਸ ਤੋਂ ਇਲਾਵਾ ਸਾਡੀਆਂ ਨਾੜੀਆਂ ਵਿਚ ਖੂਨ ਦਾ ਪ੍ਰਵਾਹ ਘੱਟ ਹੋ ਜਾਂਦਾ ਹੈ, ਜੋ ਸਿੱਧਾ ਦਿਲ, ਦਿਮਾਗ਼ 'ਤੇ ਪ੍ਰਭਾਵ ਪਾਉਂਦਾ ਹੈ। ਸਰੀਰ ਦੇ ਇਨ੍ਹਾਂ ਅੰਗਾਂ ਨੂੰ ਖੂਨ ਘੱਟ ਪਹੁੰਚਦਾ ਹੈ, ਜਿਸ ਨਾਲ ਸਾਡੀ ਯਾਦ ਸ਼ਕਤੀ ਵੀ ਪ੍ਰਭਾਵਿਤ ਹੁੰਦੀ ਹੈ।
6 ਘੰਟੇ ਤੋਂ ਜ਼ਿਆਦਾ ਬੈਠਣ ਵਾਲਿਆਂ ਦਾ ਐਲ.ਡੀ.ਐਲ. ਤੇ ਮੋਟਾਪਾ ਵੀ ਵਧਦਾ ਹੈ ਅਤੇ ਸ਼ੂਗਰ ਦਾ ਖ਼ਤਰਾ ਵੀ। 8 ਘੰਟੇ ਤੋਂ ਜ਼ਿਆਦਾ ਲਗਾਤਾਰ ਬੈਠਣ ਵਾਲਿਆਂ ਦੀਆਂ ਹੱਡੀਆਂ ਕਮਜ਼ੋਰ ਹੁੰਦੀਆਂ ਹਨ ਜਿਸ ਨਾਲ ਥੋੜ੍ਹੀ ਜਿਹੀ ਸੱਟ ਲੱਗਣ 'ਤੇ ਫ੍ਰੈਕਚਰ ਹੋ ਸਕਦਾ ਹੈ। ਸਾਡੀ ਉਮਰ ਵੀ ਘੱਟ ਹੁੰਦੀ ਹੈ।
ਇਨ੍ਹਾਂ ਸਭ ਤੋਂ ਬਚਣ ਲਈ ਸਾਨੂੰ ਫੋਨ 'ਤੇ ਗੱਲ ਤੁਰ ਫਿਰ ਕੇ ਕਰਨੀ ਚਾਹੀਦੀ ਹੈ। ਹਰ ਇਕ ਘੰਟੇ ਦੇ ਵਕਫ਼ੇ ਬਾਅਦ ਪੀਣ ਲਈ ਪਾਣੀ ਖ਼ੁਦ ਲੈਣ ਜਾਓ, ਵਾਸ਼ਰੂਮ ਜਾਓ, ਕੁਝ ਛੋਟੇ-ਛੋਟੇ ਕੰਮ ਹੋਰਾਂ ਤੋਂ ਨਾ ਕਰਵਾ ਕੇ ਆਤਮ ਨਿਰਭਰ ਬਣੋ ਤਾਂ ਕਿ ਸਰੀਰ ਦੀ ਹਲਚਲ ਹੁੰਦੀ ਰਹੇ। ਨੇੜੇ ਦੀ ਮਾਰਕੀਟ ਵਿਚ ਜਾ ਕੇ ਫਲ-ਸਬਜ਼ੀਆਂ, ਦੁੱਧ ਤੇ ਗ੍ਰਾਸਰੀ ਆਦਿ ਖ਼ੁਦ ਖਰੀਦੋ। ਇਹ ਉਪਾਅ ਅਪਣਾਅ ਕੇ ਤੁਸੀਂ ਆਪਣੇ ਸਰੀਰ ਨੂੰ ਜ਼ਿਆਦਾ ਬੈਠਣ ਦੇ ਖ਼ਤਰਿਆਂ ਤੋਂ ਬਚਾ ਸਕਦੇ ਹੋ।

Ad Position 22
No active advertisement
ਪਿਛਲੀ ਖ਼ਬਰ ਸਫ਼ਾਈ ਸੇਵਕ ਯੂਨੀਅਨ ਪੰਜਾਬ ਦੇ ਸੱਦੇ ’ਤੇ ਪੰਜਾਬ ਬੰਦ ਦੀ ਕਾਲ ’ਤੇ ਮੋਗਾ ਵੀ ਬੰਦ ਰਿਹਾ ਅਗਲੀ ਖ਼ਬਰ ਜੇਕਰ ਤੁਹਾਡੀ ਯਾਦ ਸ਼ਕਤੀ ਕਮਜ਼ੋਰ ਹੈ ਤਾਂ...
Ad Position 24
No active advertisement