07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਖਾੜੀ ਜੰਗ ਨੇ ਸਾਡੀ ਊਰਜਾ ਸਵੈ-ਨਿਰਭਰਤਾ ਦੀ ਪੋਲ ਖੋਲ੍ਹੀ

Ad Position 21
repet_subhas-goyals [Copy P29]
ਅਜੀਤ ਡੈਸਕ 28-03-2026

ਭਾਵੇਂ ਸਰਕਾਰੀ ਵਿਭਾਗਾਂ ਦੇ ਛੋਟੇ ਤੋਂ ਲੈ ਕੇ ਵੱਡੇ ਅਧਿਕਾਰੀਆਂ ਤੇ ਸਿਆਸੀ ਆਗੂਆਂ ਨੇ ਭਾਰਤ ਦੇ ਸਵੈ-ਨਿਰਭਰ ਹੋਣ ਅਤੇ ਵਿਸ਼ਵ ਦੀ ਤੀਜੀ ਜਾਂ ਚੌਥੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਬਾਰੇ ਪ੍ਰਚਾਰ ਕਰਨ 'ਚ ਕੋਈ ਕਸਰ ਨਹੀਂ ਛੱਡੀ ਕਿ ਅਸੀਂ ਤੇਜ਼ੀ ਨਾਲ ਤਰੱਕੀ ਕਰ ਰਹੇ ਹਾਂ ਤੇ ਹੁਣ ਦੁਨੀਆ ਦੀ ਕੋਈ ਵੀ ਸ਼ਕਤੀ ਸਾਨੂੰ ਰੋਕ ਨਹੀਂ ਸਕਦੀ। ਇਸ ਦੇ ਬਾਵਜੂਦ ਪ੍ਰਧਾਨ ਮੰਤਰੀ ਦਾ ਇਹ ਬਿਆਨ ਕਿ ਮੌਜੂਦਾ ਚੁਣੌਤੀ ਕੋਵਿਡ-19 ਮਹਾਂਮਾਰੀ ਵਰਗੀ ਹੈ ਅਤੇ ਸਾਰਿਆਂ ਨੂੰ ਮਿਲ ਕੇ ਇਸ ਦਾ ਸਾਹਮਣਾ ਕਰਨਾ ਚਾਹੀਦਾ ਹੈ, ਉਪਰੋਕਤ ਅਸਲੀਅਤ ਬਾਰੇ ਸ਼ੱਕ ਪੈਦਾ ਕਰਦਾ ਹੈ। ਜੇਕਰ ਗੈਰ-ਰਵਾਇਤੀ ਸਰੋਤਾਂ ਤੋਂ ਬਾਲਣ, ਬਿਜਲੀ ਸਪਲਾਈ ਤੇ ਊਰਜਾ ਉਤਪਾਦਨ ਸੰਬੰਧੀ ਸਾਡੀਆਂ ਨੀਤੀਆਂ ਸਹੀ ਹੁੰਦੀਆਂ ਤਾਂ ਅਸੀਂ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਦੇ ਸਮਰੱਥ ਹੋ ਸਕਦੇ ਸੀ।
ਕਿੱਥੇ ਹੋਈ ਗਲਤੀ? ਸਰਕਾਰ ਨੂੰ ਰੂਸ-ਯੂਕਰੇਨ ਦੀ ਲੰਬੀ ਜੰਗ ਤੋਂ ਸਬਕ ਲੈਣਾ ਚਾਹੀਦਾ ਸੀ ਕਿ ਇਹ ਰੂਸ ਦੀ ਗੁਆਂਢੀ ਦੇਸ਼ ਦੇ ਕੁਦਰਤੀ ਸਰੋਤਾਂ ਨੂੰ ਹਥਿਆਉਣ ਦੀ ਕੋਸ਼ਿਸ਼ ਤੋਂ ਵੱਧ ਕੁਝ ਨਹੀਂ ਹੈ। ਰੂਸ ਨੇ ਇਕ ਸੁੰਦਰ ਤੇ ਸ਼ਾਨਦਾਰ ਦੇਸ਼ ਨੂੰ ਤਬਾਹ ਕਰਦਿਆਂ ਆਪਣੇ ਹਥਿਆਰਾਂ ਦੀ ਮਾਰ ਕਰਨ ਦੀ ਸਮਰੱਥਾ ਨੂੰ ਵੀ ਪਰਖ ਲਿਆ। ਈਰਾਨ ਤੇ ਇਜ਼ਰਾਈਲ ਵਿਚਕਾਰ ਟਕਰਾਅ ਕੋਈ ਨਵਾਂ ਨਹੀਂ ਹੈ, ਪਰ ਅਮਰੀਕਾ ਨੇ ਦਖਲ ਇਸ ਲਈ ਦਿੱਤਾ ਹੈ ਕਿਉਂਕਿ ਉਹ ਦੁਨੀਆ ਦੇ ਊਰਜਾ ਸਰੋਤਾਂ 'ਤੇ ਕਬਜ਼ਾ ਕਰਨ ਨੂੰ ਆਪਣੀ ਵਿਰਾਸਤ ਸਮਝਦਾ ਹੈ।
ਟਰੰਪ ਦੀ ਨਜ਼ਰ ਵੈਨੇਜ਼ੁਏਲਾ ਤੋਂ ਬਾਅਦ ਹੁਣ ਮੱਧ ਪੂਰਬ ਦੇ ਤੇਲ ਭੰਡਾਰਾਂ 'ਤੇ ਹੈ। ਉਸ ਨੇ ਈਰਾਨ ਦੀ ਤਾਕਤ ਨੂੰ ਸਮਝੇ ਬਗੈਰ ਹਮਲਾ ਕਰ ਕੇ ਸਾਰੇ ਖਾੜੀ ਦੇਸ਼ਾਂ ਦੇ ਊਰਜਾ ਭੰਡਾਰਾਂ ਦੀ ਹੋਂਦ ਨੂੰ ਖ਼ਤਰਾ ਪੈਦਾ ਕਰ ਦਿੱਤਾ ਹੈ। ਆਪਣੇ ਆਪ ਨੂੰ ਭਵਿੱਖਬਾਣੀ ਕਰਨ ਵਿਚ ਮਾਹਿਰ ਸਮਝਣ ਵਾਲੇ ਸਾਡੇ ਸਰਬ-ਗਿਆਨੀ ਪ੍ਰਸ਼ਾਸਕ ਤੇ ਆਗੂ ਇਸ ਸੱਚਾਈ ਬਾਰੇ ਸੋਚਣ ਵਿਚ ਨਾਕਾਮ ਰਹੇ, ਹੁਣ ਅਸੀਂ 41 ਦੇਸ਼ਾਂ ਤੋਂ ਭੀਖ ਮੰਗ ਰਹੇ ਹਾਂ ਕਿ ਸਾਨੂੰ ਤੇਲ ਕਿਸੇ ਵੀ ਕੀਮਤ 'ਤੇ ਦੇ ਦਿਉ ਨਹੀਂ ਤਾਂ ਅਸੀਂ ਕੋਵਿਡ-19 ਮਹਾਂਮਾਰੀ ਵਾਂਗ ਬੇਵੱਸ ਹੋ ਜਾਵਾਂਗੇ। ਦੇਸ਼ ਤੇਲ, ਗੈਸ ਤੇ ਹੋਰ ਵਸਤੂਆਂ ਦੀ ਘਾਟ ਦਾ ਸਾਹਮਣਾ ਕਰ ਰਿਹਾ ਹੈ ਅਤੇ ਸਿਲੰਡਰਾਂ ਲੈਣ ਲਈ ਲਾਈਨਾਂ ਲੱਗਣ ਲੱਗੀਆਂ ਹਨ, ਜਦੋਂ ਕਿ ਅਮੀਰਾਂ ਤੇ ਪਹੁੰਚ ਵਾਲਿਆਂ ਨੇ ਬਿਜਲੀ ਦੇ ਉਪਕਰਨ ਖਰੀਦ ਲਏ ਤਾਂ ਬਾਜ਼ਾਰ ਵਿਚ ਉਨ੍ਹਾਂ ਦੀ ਸਪਲਾਈ ਵੀ ਘੱਟ ਗਈ।
ਬਦਲਵੇਂ ਊਰਜਾ ਸਰੋਤ-ਜਦੋਂ 1970 ਵਿਚ ਤੇਲ ਸੰਕਟ ਵੀ ਆਇਆ ਤਾਂ ਉਸ ਸਮੇਂ, ਦੂਰਦਰਸ਼ੀ ਵਿਸ਼ਵ ਨੇਤਾਵਾਂ ਨੇ ਵਿਚਾਰ ਕੀਤਾ ਕਿ ਜੇਕਰ ਤੇਲ ਉਪਲਬਧ ਹੋਣਾ ਬੰਦ ਹੋ ਜਾਂਦਾ ਹੈ ਤਾਂ ਕੀ ਹੋਵੇਗਾ। ਜਵਾਬ ਇਹ ਸੀ ਕਿ ਸਾਨੂੰ ਊਰਜਾ ਖੇਤਰ ਵਿਚ ਸਵੈ-ਨਿਰਭਰ ਬਣਨਾ ਚਾਹੀਦਾ ਹੈ, ਜੋ ਸਿਰਫ਼ ਬਦਲਵੇਂ ਸਰੋਤਾਂ ਨੂੰ ਵਿਕਸਿਤ ਕਰਕੇ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ਉਸ ਸਮੇਂ ਬਹੁਤ ਸਾਰੇ ਦੇਸ਼ਾਂ ਨੇ ਇਸ ਮੁੱਦੇ ਦੀ ਗੰਭੀਰਤਾ ਨੂੰ ਪਛਾਣਦਿਆਂ ਬਦਲਵੇਂ ਊਰਜਾ ਸਰੋਤਾਂ ਤੋਂ ਬਿਜਲੀ ਪੈਦਾ ਕਰਨੀ ਸ਼ੁਰੂ ਕਰ ਦਿੱਤੀ। ਅੱਜ ਉਹ ਦੇਸ਼ ਆਪਣੇ ਪੈਟਰੋਲੀਅਮ ਸਰੋਤਾਂ ਦਾ ਲਗਭਗ 10 ਫ਼ੀਸਦੀ ਵਰਤਦੇ ਹਨ, ਬਾਕੀ ਊਰਜਾ ਲੋੜਾਂ ਬਦਲਵੇਂ ਸਰੋਤਾਂ ਤੋਂ ਪੂਰੀਆਂ ਕਰਦੇ ਹਨ, ਜਦੋਂ ਕਿ ਅਸੀਂ 90 ਫ਼ੀਸਦੀ ਤੇਲ ਉਤਪਾਦਕ ਦੇਸ਼ਾਂ 'ਤੇ ਹੀ ਨਿਰਭਰ ਹਾਂ। ਜ਼ਿਕਰਯੋਗ ਹੈ ਕਿ ਭਾਰਤ ਕੋਲ ਸੂਰਜੀ, ਹਵਾ, ਪਾਣੀ ਤੇ ਰਹਿੰਦ-ਖੂੰਹਦ ਦੇ ਰੂਪ ਵਿਚ ਕੁਦਰਤੀ ਊਰਜਾ ਦੇ ਅਮੁੱਕ ਭੰਡਾਰ ਹਨ, ਜੋ ਮੌਸਮ ਅਨੁਕੂਲ ਵੀ ਹਨ। ਇਸ ਦੇ ਮੱਦੇਨਜ਼ਰ 1980 'ਚ ਇਕ ਵੱਖਰਾ ਵਿਭਾਗ ਸਥਾਪਿਤ ਕਰਨ ਦੀ ਪਹਿਲ ਕੀਤੀ ਗਈ ਸੀ। ਦੇਸ਼ ਦੇ ਅੰਦਰ ਰਿਫਾਇਨਰੀਆਂ ਸਥਾਪਿਤ ਕਰਨੀਆਂ ਚਾਹੀਦੀਆਂ ਹਨ ਤਾਂ ਜੋ ਸਾਡੇ ਕੋਲ ਪਹਿਲਾਂ ਤੋਂ ਮੌਜੂਦ ਚੀਜ਼ਾਂ ਦੀ ਵਰਤੋਂ ਕਰ ਕੇ ਆਯਾਤ ਤੋਂ ਬਚਿਆ ਜਾ ਸਕੇ। ਲਗਭਗ 5 ਦਹਾਕਿਆਂ ਬਾਅਦ ਵੀ ਅਸੀਂ ਇਨ੍ਹਾਂ ਸਰੋਤਾਂ ਨੂੰ ਪੂਰੀ ਤਰ੍ਹਾਂ ਵਿਕਸਤ ਨਹੀਂ ਕੀਤਾ ਹੈ ਅਤੇ ਨਾ ਹੀ ਦੂਜੇ ਦੇਸ਼ਾਂ 'ਤੇ ਆਪਣੀ ਨਿਰਭਰਤਾ ਘਟਾਈ ਹੈ। ਇਸ ਤੋਂ ਵੀ ਖ਼ਤਰਨਾਕ ਗੱਲ ਇਹ ਹੈ ਕਿ ਇਨ੍ਹਾਂ ਊਰਜਾ ਸਰੋਤਾਂ ਨੂੰ ਇੰਨਾ ਮਹਿੰਗਾ ਬਣਾ ਦਿੱਤਾ ਗਿਆ ਹੈ ਕਿ ਅਮੀਰ ਲੋਕ ਹੀ ਇਨ੍ਹਾਂ ਨੂੰ ਖਰੀਦ ਸਕਦੇ ਹਨ, ਆਮ ਲੋਕ ਨਹੀਂ। ਉਦਾਹਰਨ ਵਜੋਂ ਜੇ ਕਿਸੇ ਨੇ ਬੈਟਰੀ ਨਾਲ ਚੱਲਣ ਵਾਲੀ ਕਾਰ ਜਾਂ ਹੋਰ ਵਾਹਨ ਖਰੀਦਿਆ ਹੈ ਤਾਂ ਬੈਟਰੀ ਚਾਰਜਰ ਉਪਲੱਬਧ ਨਹੀਂ ਸਨ, ਇਨ੍ਹਾਂ ਵਾਹਨਾਂ ਦੇ ਮਕੈਨਿਕ ਲੱਭਣੇ ਵੀ ਮੁਸ਼ਕਿਲ ਸਨ। ਖੇਤੀਬਾੜੀ ਖੇਤਰ ਲਈ ਸਾਡੇ ਵਿਗਿਆਨੀਆਂ ਨੇ ਬੜੀ ਮਿਹਨਤ ਨਾਲ ਇਕ ਅਜਿਹੀ ਤਕਨਾਲੋਜੀ ਵਿਕਸਿਤ ਕੀਤੀ ਸੀ, ਸੂਰਜੀ ਧੁੱਪ ਨਾਲ ਪੈਦਾ ਹੋਈ ਬਿਜਲੀ ਕਿਸਾਨ ਦੇ ਸਾਰੇ ਉਪਕਰਨਾਂ ਸਮੇਤ ਟਰੈਕਟਰਾਂ ਲਈ ਡੀਜ਼ਲ ਦੀ ਜ਼ਰੂਰਤ ਨੂੰ ਖਤਮ ਕਰ ਸਕਦੀ ਹੈ। ਗਲੀਆਂ, ਸੜਕਾਂ ਤੇ ਘਰਾਂ 'ਚ ਹਨੇਰਾ ਨਾ ਹੋਵੇ, ਇਸ ਲਈ ਸੂਰਜੀ ਊਰਜਾ ਦੀਆਂ ਕਈ ਤਕਨਾਲੋਜੀਆਂ ਵਿਕਸਿਤ ਕੀਤੀਆਂ ਗਈਆਂ ਸਨ।
ਇਹ ਉਮੀਦ ਕੀਤੀ ਜਾਂਦੀ ਸੀ ਕਿ ਰੇਲ ਜਾਂ ਹਵਾਈ ਯਾਤਰਾ ਦੌਰਾਨ ਹਵਾ ਊਰਜਾ ਦੀ ਵਰਤੋਂ ਕਰਨ ਵਾਲੇ ਵੱਡੇ ਹੱਥ ਵਾਲੇ ਪੱਖੇ ਦਿਖਾਈ ਦੇਣਗੇ, ਪਰ ਬਹੁਤ ਘੱਟ ਲੋਕਾਂ ਨੂੰ ਉਨ੍ਹਾਂ ਨੂੰ ਦੇਖਣ ਦਾ ਸੁਭਾਗ ਪ੍ਰਾਪਤ ਹੋਇਆ। ਜੇਕਰ ਮੀਂਹ ਦੇ ਪਾਣੀ ਨੂੰ ਬਚਾਉਣ ਲਈ ਹਰ ਪਿੰਡ ਤੇ ਕਸਬੇ ਵਿਚ ਪਣ-ਬਿਜਲੀ ਪਲਾਂਟ ਲਗਾਏ ਜਾਂਦੇ ਤਾਂ ਅਸੀਂ ਅੱਜ ਤੇਲ ਦੀਆਂ ਉੱਚੀਆਂ ਕੀਮਤਾਂ ਬਾਰੇ ਚਿੰਤਤ ਨਾ ਹੁੰਦੇ।
ਹਰੀ ਊਰਜਾ ਕ੍ਰਾਂਤੀ ਦੀ ਲੋੜ-ਹਰੀ ਊਰਜਾ ਉਤਪਾਦਨ ਰਾਹੀਂ ਦੇਸ਼ ਨੂੰ ਸਵੈ-ਨਿਰਭਰ ਬਣਾਉਣਾ ਸਿਰਫ਼ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦਾ ਇਕ ਮੌਕਾ ਹੀ ਨਹੀਂ, ਸਗੋਂ ਤੇਲ ਦੀ ਕਮੀ ਨਾਲ ਜੂਝ ਰਹੇ ਦੇਸ਼ ਨੂੰ ਹਨੇਰੇ ਤੋਂ ਵੀ ਬਚਾਇਆ ਜਾ ਸਕਦਾ ਹੈ। ਢੋਆ-ਢੁਆਈ, ਆਵਾਜਾਈ ਤੇ ਯਾਤਰਾ ਦੇ ਸਾਰੇ ਸਾਧਨਾਂ ਲਈ ਪੈਟਰੋਲੀਅਮ ਉਤਪਾਦਾਂ 'ਤੇ ਨਿਰਭਰਤਾ ਦਾ ਮਤਲਬ ਹੈ ਕਿ ਜੇਕਰ ਇਨ੍ਹਾਂ ਦੀ ਸਪਲਾਈ 'ਚ ਵਿਘਨ ਪੈਂਦਾ ਹੈ ਤਾਂ ਸਭ ਕੁਝ ਰੁਕ ਜਾਵੇਗਾ। ਜੇਕਰ ਅਸੀਂ ਕੁਦਰਤੀ ਸਰੋਤਾਂ ਦੀ ਵਰਤੋਂ ਲਈ ਸਹੀ ਨੀਤੀਆਂ ਬਣਾਈਆਂ ਹੁੰਦੀਆਂ ਤਾਂ ਮੌਜੂਦਾ ਸੰਕਟ ਪੈਦਾ ਨਾ ਹੁੰਦਾ। ਤੇਲ ਉਤਪਾਦਕ ਦੇਸ਼ਾਂ ਦੇ ਭੰਡਾਰ ਤਬਾਹ ਹੋਣ 'ਤੇ ਭਾਰਤ ਦੀ ਆਰਥਿਕਤਾ ਨੂੰ ਹੋਣ ਵਾਲੇ ਨੁਕਸਾਨ ਦਾ ਅੰਦਾਜ਼ਾ ਪ੍ਰਧਾਨ ਮੰਤਰੀ ਤੇ ਮੰਤਰੀਆਂ ਦੇ ਬਿਆਨਾਂ ਤੋਂ ਸਪੱਸ਼ਟ ਹੈ।
ਪੈਟਰੋਲੀਅਮ ਉਤਪਾਦਾਂ ਦੇ ਸਸਤੇ ਹੋਣ ਕਰ ਕੇ ਬਦਲਵੀਂ ਊਰਜਾ ਨੂੰ ਮਹਿੰਗਾ ਰੱਖਣਾ ਇਕ ਭੁਲੇਖਾ ਹੈ। ਅੱਜ ਜਦੋਂ ਅਸੀਂ ਪੈਟਰੋਲੀਅਮ ਆਯਾਤ ਸੰਕਟ ਵਿਚ ਹਾਂ ਤਾਂ ਇਸ ਗਲਤੀ ਨੂੰ ਸਮਝ ਰਹੇ ਹਾਂ। ਜੇਕਰ ਸਰਕਾਰਾਂ ਨੇ ਸੂਰਜ ਦੀ ਰੌਸ਼ਨੀ, ਹਵਾ ਤੇ ਪਾਣੀ ਦੀ ਸ਼ਕਤੀ ਨੂੰ ਵੱਡੇ ਪੱਧਰ 'ਤੇ ਵਰਤਣ ਲਈ ਸਮੇਂ ਸਿਰ ਯੋਜਨਾਵਾਂ ਬਣਾਈਆਂ ਹੁੰਦੀਆਂ ਤਾਂ ਅੱਜ ਸਥਿਤੀ ਹੋਰ ਹੀ ਹੁੰਦੀ। ਜੇਕਰ ਦੇਸ਼ ਵਿਚ ਸੂਰਜੀ ਊਰਜਾ ਘਰ ਬਣਾ ਲਏ ਜਾਣ ਤਾਂ ਅਸੀਂ ਤੇਲ ਸੰਕਟ ਤੋਂ ਬਚ ਸਕਦੇ ਹਾਂ। ਸਾਨੂੰ ਪੈਟਰੋਲੀਅਮ ਦੀ ਬਜਾਏ ਬਿਜਲੀਕਰਨ ਦੀ ਲਹਿਰ ਸ਼ੁਰੂ ਕਰਨੀ ਚਾਹੀਦੀ ਹੈ। ਉਨ੍ਹਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਤੇ ਲੋਕਾਂ ਨੂੰ ਸਬਸਿਡੀਆਂ ਨਾਲ ਭਰਮਾਉਣ ਦੀ ਬਜਾਏ ਸਰਕਾਰ ਨੂੰ ਨਿਯਮ ਬਣਾਉਣੇ ਚਾਹੀਦੇ ਹਨ, ਕਿ ਹੁਣ ਬਿਜਲੀ ਸੂਰਜੀ ਊਰਜਾ ਚੱਲੇਗੀ।
ਪੈਟਰੋਲ ਪੰਪਾਂ ਲਈ ਇਲੈੱਕਟ੍ਰਿਕ ਚਾਰਜਿੰਗ ਸਟੇਸ਼ਨ ਲਗਾਉਣਾ ਲਾਜ਼ਮੀ ਕਰਨਾ ਚਾਹੀਦਾ ਹੈ। ਤੇਲ ਨਿਰਭਰਤਾ 'ਤੇ ਲੱਖਾਂ ਕਰੋੜਾਂ ਰੁਪਏ ਖਰਚਣ ਦੀ ਬਜਾਏ ਇਸ ਪੈਸੇ ਨੂੰ ਨਵਿਆਉਣਯੋਗ ਊਰਜਾ ਸਰੋਤ ਬਣਾਉਣ ਵਿਚ ਨਿਵੇਸ਼ ਕੀਤਾ ਜਾਵੇ। ਜੋ ਅਜੇ ਤੱਕ ਨਹੀਂ ਹੋਇਆ ਹੁਣ ਵੀ ਨਾ ਕੀਤਾ ਤਾਂ ਦੇਸ਼ ਊਰਜਾ ਦੇ ਖੇਤਰ ਵਿਚ ਸਵੈ-ਨਿਰਭਰ ਨਹੀਂ ਹੋ ਸਕੇਗਾ। ਸਿਰਫ਼ ਬਿਆਨਬਾਜ਼ੀ ਕਰਨ ਦੀ ਬਜਾਏ ਬਦਲਵੇਂ ਊਰਜਾ ਸਰੋਤਾਂ ਬਾਰੇ ਢੁਕਵੀਂ ਨੀਤੀ ਬਣਾ ਕੇ ਉਸ ਨੂੰ ਲਾਗੂ ਕੀਤਾ ਜਾਵੇ।

ਈ-ਮੇਲ : pooranchandsarin@gmail.com

Ad Position 22
No active advertisement
ਪਿਛਲੀ ਖ਼ਬਰ ਬਹੁਤ ਸਾਲ ਪਹਿਲਾਂ ਵਾਤਾਵਰਨ ਵਿਗਾੜਾਂ ਸੰਬੰਧੀ ਭਗਤ ਪੂਰਨ ਸਿੰਘ ਨੇ ਕੀਤਾ ਸੀ ਸੁਚੇਤ ਅਗਲੀ ਖ਼ਬਰ ਮੌਕਾ ਸੰਭਾਲਣ ਦਾ ਯਤਨ
Ad Position 24