19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਮੌਸਮੀ ਅਫ਼ਰਾ-ਤਫ਼ਰੀ ਲਈ ਜੰਗਾਂ ਵੀ ਜ਼ਿੰਮੇਵਾਰ

Ad Position 21
No active advertisement
ਅਜੀਤ ਡੈਸਕ 20-04-2026

ਜਿਵੇਂ ਕਿ ਦੁਨੀਆ ਭਰ ਵਿਚ ਤਾਪਮਾਨ ਵਧ ਰਿਹਾ ਹੈ, ਗਲੇਸ਼ੀਅਰਾਂ ਦਾ ਪਿਘਲਣਾ, ਤੂਫ਼ਾਨਾਂ ਦੀ ਵਧਦੀ ਤੀਬਰਤਾ, ਅਨਿਯਮਿਤ ਅਤੇ ਬੇਮੌਸਮੀ ਬਾਰਿਸ਼ਾਂ ਅਤੇ ਸਮੁੰਦਰ ਦੇ ਪੱਧਰ ਵਿਚ ਵਾਧਾ ਸਾਡੀ ਰੋਜ਼ਾਨਾ ਜ਼ਿੰਦਗੀ ਨੂੰ ਪ੍ਰਭਾਵਿਤ ਕਰ ਰਹੇ ਹਨ। ਮੌਸਮੀ ਤਬਦੀਲੀ ਹੁਣ ਮੌਸਮੀ ਸੰਕਟ ਤੋਂ ਅੱਗੇ ਵਧ ਕੇ ਮੌਸਮੀ ਅਫਰਾਤਫਰੀ ਵਿਚ ਦਾਖਲ ਹੋ ਚੁੱਕੀ ਹੈ।
ਮੌਸਮੀ ਅਫਰਾ ਤਫਰੀ - ਹਿੰਸਾ ਇਸ ਨੂੰ ਕਿਵੇਂ ਵਧਾਉਂਦੀ ਹੈ ਅਤੇ ਤਬਦੀਲੀ ਦਾ ਰਾਹ (3&}mate 3haos: 8ow V}o&ence 4r}ves 9t 1nd "he 2est 2et 6or 3han{e) ਦੇ ਲੇਖਕ ਹਸਨ ਅਬਦੁੱਲਾ ਨੇ ਮੌਜੂਦਾ ਹਾਲਾਤ ਨੂੰ ਸਿਰਫ ਮੌਸਮੀ ਸੰਕਟ ਨਹੀਂ, ਸਗੋਂ ਮੌਸਮੀ ਅਫਰਾਤਫਰੀਵਜੋਂ ਬਹੁਤ ਹੀ ਠੀਕ ਢੰਗ ਨਾਲ ਵਰਣਨ ਕੀਤਾ ਹੈ। 10 ਅਪ੍ਰੈਲ, 2026 ਨੂੰ ਪੁਸਤਕ ਜਾਰੀ ਕਰਨ ਸਮੇਂ ਉਨ੍ਹਾਂ ਨੇ ਇਸ ਮੁੱਦੇ ਦੇ ਦਾਰਸ਼ਨਿਕ ਪੱਖ ਨੂੰ ਸਮਝਾਇਆ ਅਤੇ ਹਥਿਆਰਾਂ ਦੀ ਦੌੜ ਨੂੰ ਗ੍ਰੀਨਹਾਊਸ ਗੈਸਾਂ ਦੇ ਉਤਸਰਜਨ ਦਾ ਵੱਡਾ ਕਾਰਕ ਦੱਸਿਆ।
ਮੌਸਮੀ ਅਫਰਾਤਫਰੀ ਉਹ ਹਕੀਕਤ ਹੈ ਜਿਸ ਵਿਚ ਅਸੀਂ ਅੱਜ ਜੀ ਰਹੇ ਹਾਂ। ਇਹ ਕੋਈ ਦੂਰ ਦੀ ਜਾਂ ਸਿਧਾਂਤਕ ਖ਼ਤਰਾ ਨਹੀਂ ਹੈ, ਸਗੋਂ ਤੀਬਰ ਮੌਸਮੀ ਘਟਨਾਵਾਂ, ਵਧਦੇ ਤਾਪਮਾਨ, ਵਾਤਾਵਰਨੀ ਤਬਾਹੀ ਅਤੇ ਵਧ ਰਹੀ ਅਸਮਾਨਤਾ ਦਾ ਸਿੱਧਾ ਅਨੁਭਵ ਹੈ। ਪਰ ਇਸ ਸੰਕਟ ਨੂੰ ਹੋਰ ਗੰਭੀਰ ਬਣਾਉਂਦਾ ਤੱਥ ਇਹ ਹੈ ਕਿ ਇਹ ਸਭ ਕੁਝ ਯੁੱਧਾਂ, ਸੈਨਿਕੀਕਰਨ ਅਤੇ ਵਿਸ਼ਵ ਪੱਧਰੀ ਹਥਿਆਰਾਂ ਦੀ ਦੌੜ ਨਾਲ ਇਕੱਠੇ ਚੱਲ ਰਿਹਾ ਹੈ। ਦੁੱਖ ਦੀ ਗੱਲ ਹੈ ਕਿ ਇਸ ਪੱਖ ਨੂੰ ਵੱਖ-ਵੱਖ ਅੰਤਰਰਾਸ਼ਟਰੀ ਕਾਨਫਰੰਸਾਂ, ਸਮਝੌਤਿਆਂ ਅਤੇ ਵਿਚਾਰ-ਵਟਾਂਦਰਿਆਂ ਵਿਚ ਅਕਸਰ ਨਜ਼ਰਅੰਦਾਜ਼ ਕੀਤਾ ਗਿਆ ਹੈ। ਸੰਯੁਕਤ ਰਾਸ਼ਟਰ ਮੌਸਮੀ ਤਬਦੀਲੀ ਫ੍ਰੇਮਵਰਕ ਕਨਵੈਨਸ਼ਨ ਅਤੇ ਪੈਰਿਸ ਸਮਝੌਤੇ ਵਰਗੇ ਮਹੱਤਵਪੂਰਨ ਸਮਝੌਤਿਆਂ ਨੇ ਮੌਸਮੀ ਕਾਰਵਾਈ ਵਿਚ ਅਹਿਮ ਭੂਮਿਕਾ ਨਿਭਾਈ ਹੈ, ਪਰ ਉਨ੍ਹਾਂ ਵਿਚ ਸੈਨਿਕ ਉਤਸਰਜਨ ਅਤੇ ਯੁੱਧਾਂ ਦੇ ਪਰਿਆਵਰਣੀ ਪ੍ਰਭਾਵ ਨੂੰ ਲਗਭਗ ਅਣਡਿੱਠਾ ਕੀਤਾ ਗਿਆ ਹੈ। ਨਵੰਬਰ 2026 ਵਿਚ ਤੁਰਕੀ ਦੇ ਅੰਤਾਲਿਆ ਵਿਚ ਹੋਣ ਵਾਲੀ ਵਾਤਾਵਰਨ ਦੇ ਮੁੱਦੇ ਤੇ ਅੰਤਰਰਾਸ਼ਟਰੀ ਕਾਨਫਰੰਸ (3onference of Part}es - 3®P) ਨੂੰ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਅਤੇ ਛੋਟੇ ਹਥਿਆਰਾਂ ਦੇ ਫੈਲਾਅ 'ਤੇ ਰੋਕ ਅਤੇ ਪ੍ਰਮਾਣੂ ਹਥਿਆਰਾਂ ਦੇ ਪੂਰਨ ਖ਼ਾਤਮੇ ਦੀ ਲੋੜ 'ਤੇ ਜ਼ੋਰ ਦੇਣਾ ਚਾਹੀਦਾ ਹੈ।
ਕੁਦਰਤੀ ਸਰੋਤਾਂ 'ਤੇ ਕਬਜ਼ਾ ਕਰਨ ਦਾ ਲਾਲਚ ਅਤੇ ਐਸ਼ ਪ੍ਰਸਤੀ ਭਰੀ ਜ਼ਿੰਦਗੀ ਦੀ ਲਾਲਸਾ, ਬੇਸਮਝ ਖਪਤ ਅਤੇ ਵਧਦੇ ਕਾਰਬਨ ਫੁੱਟਪ੍ਰਿੰਟ ਦਾ ਕਾਰਨ ਬਣਦੀ ਹੈ। ਵਿਸ਼ਵ ਪੱਧਰ 'ਤੇ, ਭੂ-ਰਾਜਨੀਤਕ ਹਕੂਮਤਾਂ ਦੀ ਸਾਮਰਾਜਵਾਦੀ ਲਾਲਸਾ ਯੁੱਧਾਂ ਅਤੇ ਟਕਰਾਵਾਂ ਨੂੰ ਜਨਮ ਦਿੰਦੀ ਹੈ। ਸਮਾਜਕ ਸਮੱਸਿਆਵਾਂ ਲਈ ਧਰਮ, ਜਾਤੀ, ਭਾਸ਼ਾ ਜਾਂ ਕੌਮੀਅਤ ਦੇ ਆਧਾਰ 'ਤੇ ਕੁਝ ਸਮੂਹਾਂ ਨੂੰ ਦੋਸ਼ੀ ਠਹਿਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਜੋ ਸਾਨੂੰ ਸਾਂਝੀ ਮਨੁੱਖਤਾ ਤੋਂ ਦੂਰ ਕਰਦੀ ਹੈ ਅਤੇ ਟਕਰਾਵਾਂ ਨੂੰ ਵਧਾਉਂਦੀ ਹੈ। ਇਤਿਹਾਸ ਇਸ ਦੀਆਂ ਮਿਸਾਲਾਂ ਦਿੰਦਾ ਹੈ ਅਤੇ ਠੰਢੇ ਯੁੱਧ ਦੌਰਾਨ ਅਮਰੀਕਾ ਨੇ ਸੋਵੀਅਤ ਯੂਨੀਅਨ ਨੂੰ ਦੂਸਰੇ (ਭਾਵ ਕਿ ਇਹ ਆਪਣੇ ਨਹੀਂ) ਵਜੋਂ ਦੇਖਿਆ, ਅਤੇ ਬਾਅਦ ਵਿਚ ਨਵੇਂ ਮਨਘੜਤ ਦੁਸ਼ਮਣ ਤਿਆਰ ਕੀਤੇ ਗਏ, ਖ਼ਾਸ ਕਰਕੇ ਦੁਨੀਆ ਦੇ ਇਸਲਾਮੀ ਹਿੱਸਿਆਂ ਨੂੰ ਨਿਸ਼ਾਨਾ ਬਣਾਇਆ ਗਿਆ।
ਅੱਜ ਦੁਨੀਆ ਦੇ ਕਈ ਖੇਤਰਾਂ ਵਿਚ ਯੁੱਧ ਜਾਰੀ ਹਨ ਅਤੇ ਪੱਛਮੀ ਏਸ਼ੀਆ ਵਿਚ ਤਬਾਹੀ, ਲਿਬਨਾਨ 'ਤੇ ਹਮਲੇ, ਇਰਾਨ ਨਾਲ ਤਣਾਅ, ਯੂਕਰੇਨ ਵਿਚ ਲੰਮਾ ਯੁੱਧ ਅਤੇ ਸੁਡਾਨ, ਸੋਮਾਲੀਆ, ਕਾਂਗੋ ਅਤੇ ਸਾਹਲੀ ਖੇਤਰ ਵਿਚ ਅੰਦਰੂਨੀ ਸੰਘਰਸ਼ ਇਸ ਦੀਆਂ ਉਦਾਹਰਨਾਂ ਹਨ।
ਇਹ ਯੁੱਧ ਅਚਾਨਕ ਨਹੀਂ ਹੁੰਦੇ; ਇਹ ਭੂ-ਰਾਜਨੀਤਕ ਹਕੂਮਤ ਅਤੇ ਕੁਦਰਤੀ ਸਰੋਤਾਂ 'ਤੇ ਕਬਜ਼ੇ ਲਈ ਲੜਾਈਆਂ ਨਾਲ ਜੁੜੇ ਹੁੰਦੇ ਹਨ। ਇਸ ਦੇ ਨਤੀਜੇ ਆਮ ਲੋਕਾਂ, ਵਾਤਾਵਰਨ ਅਤੇ ਭਵਿੱਖੀ ਪੀੜ੍ਹੀਆਂ ਨੂੰ ਭੁਗਤਣੇ ਪੈਂਦੇ ਹਨ। ਜਿੱਥੇ ਅਸੀਂ ਯੁੱਧਾਂ ਦੇ ਮਨੁੱਖੀ ਨੁਕਸਾਨ ਅਤੇ ਮੌਤਾਂ, ਚੋਟਾਂ, ਬੇਘਰਤਾ ਅਤੇ ਮਨੋਵਿਗਿਆਨਕ ਸੰਕਟਾਂ ਬਾਰੇ ਚਿੰਤਤ ਹਾਂ, ਉੱਥੇ ਸਾਨੂੰ ਇਸ ਦੇ ਵਾਤਾਵਰਨੀ ਪ੍ਰਭਾਵ ਨੂੰ ਵੀ ਸਮਝਣਾ ਹੋਵੇਗਾ।
ਹੁਣ ਇਹ ਮੰਨਿਆ ਜਾ ਰਿਹਾ ਹੈ ਕਿ ਸੈਨਿਕ ਕਾਰਵਾਈਆਂ ਮੌਸਮੀ ਤਬਦੀਲੀ ਵਿਚ ਵੱਡਾ ਯੋਗਦਾਨ ਪਾਉਂਦੀਆਂ ਹਨ। ਵਿਸ਼ਵ ਸੈਨਿਕ ਖੇਤਰ ਕੁੱਲ ਗ੍ਰੀਨਹਾਊਸ ਗੈਸ ਉਤਸਰਜਨ ਦਾ ਲਗਭਗ 56 ਫ਼ੀਸਦੀ ਹਿੱਸਾ ਹਨ। ਜੇ ਇਸ ਨੂੰ ਇੱਕ ਦੇਸ਼ ਮੰਨਿਆ ਜਾਵੇ, ਤਾਂ ਇਹ ਸਭ ਤੋਂ ਵੱਡੇ ਉਤਸਰਜਕਾਂ ਵਿਚ ਸ਼ਾਮਲ ਹੋਵੇਗਾ।
ਆਧੁਨਿਕ ਫੌਜਾਂ ਸਭ ਤੋਂ ਵੱਧ ਊਰਜਾ ਖਪਤ ਕਰਨ ਵਾਲੀਆਂ ਸੰਸਥਾਵਾਂ ਵਿਚੋਂ ਹਨ। ਲੜਾਕੂ ਜਹਾਜ਼, ਜੰਗੀ ਜਹਾਜ਼, ਟੈਂਕ ਅਤੇ ਵਾਹਨ ਵੱਡੀ ਮਾਤਰਾ ਵਿਚ ਜ਼ਮੀਨੀ ਈਂਧਨ (ਫੌਸਿਲ ਫਿਊਲ) ਵਰਤਦੇ ਹਨ। ਇਸ ਤੋਂ ਇਲਾਵਾ ਹਥਿਆਰਾਂ ਦੀ ਉਤਪਾਦਨ ਪ੍ਰਕਿਰਿਆ ਵੀ ਬਹੁਤ ਊਰਜਾ-ਖਪਤ ਵਾਲੀ ਹੈ ਅਤੇ ਪ੍ਰਦੂਸ਼ਣ ਪੈਦਾ ਕਰਦੀ ਹੈ। ਯੁੱਧ ਜੰਗਲਾਂ, ਖੇਤੀਬਾੜੀ ਜ਼ਮੀਨਾਂ ਅਤੇ ਪਾਣੀ ਦੇ ਸਰੋਤਾਂ ਨੂੰ ਤਬਾਹ ਕਰਦੇ ਹਨ। ਜੰਗਲ ਸੜਦੇ ਹਨ, ਖੇਤੀ ਪ੍ਰਣਾਲੀਆਂ ਤਬਾਹ ਹੋ ਜਾਂਦੀਆਂ ਹਨ, ਤੇਲ ਦੇ ਖੂਹਾਂ ਨੂੰ ਅੱਗ ਲਗਾਈ ਜਾਂਦੀ ਹੈ। ਜੰਗ ਖਤਮ ਹੋਣ ਤੋਂ ਬਾਅਦ ਵੀ ਤਬਾਹੀ ਜਾਰੀ ਰਹਿੰਦੀ ਹੈ, ਕਿਉਂਕਿ ਦੁਬਾਰਾ ਨਿਰਮਾਣ ਦੀ ਪ੍ਰਕਿਰਿਆ ਵੀ ਕਾਰਬਨ ਉਤਸਰਜਨ ਵਧਾਉਂਦੀ ਹੈ। ਇਸ ਤਰ੍ਹਾਂ ਸੈਨਿਕੀਕਰਨ ਕਈ ਤਰੀਕਿਆਂ ਨਾਲ ਮੌਸਮੀ ਤਬਦੀਲੀ ਨੂੰ ਵਧਾਉਂਦਾ ਹੈ ਅਸਿੱਧੇ ਉਤਸਰਜਨ, ਉਦਯੋਗਿਕ ਪ੍ਰਦੂਸ਼ਣ, ਵਾਤਾਵਰਨੀ ਤਬਾਹੀ ਅਤੇ ਦੁਬਾਰਾ ਨਿਰਮਾਣ ਸਾਰਿਆਂ ਵਿਚ ਊਰਜਾ ਦੀ ਖਪਤ ਹੁੰਦੀ ਹੈ। ਇਸ ਦੇ ਬਾਵਜੂਦ ਵਿਸ਼ਵ ਮੌਸਮੀ ਨੀਤੀਆਂ ਵਿਚ ਇਸ ਬਾਰੇ ਖ਼ਾਮੋਸ਼ੀ ਚਿੰਤਾਜਨਕ ਹੈ।ਰਾਸ਼ਟਰੀ ਸੁਰੱਖਿਆ ਦੇ ਨਾਂਅ 'ਤੇ ਸੈਨਿਕ ਉਤਸਰਜਨ ਨੂੰ ਰਿਪੋਰਟ ਕਰਨ ਤੋਂ ਛੂਟ ਮਿਲਣ ਲਈ ਬਹਾਨੇ ਕੀਤੇ ਜਾਂਦੇ ਹਨ।
2025 ਵਿਚ ਵਿਸ਼ਵ ਸੈਨਿਕ ਖਰਚਾ 2.6 ਟ੍ਰਿਲੀਅਨ ਡਾਲਰ ਸੀ, ਜਿਸ ਵਿਚੋਂ ਸਿਰਫ਼ ਅਮਰੀਕਾ ਨੇ ਹੀ 997 ਬਿਲੀਅਨ ਡਾਲਰ ਤੋਂ ਵੱਧ ਖਰਚ ਕੀਤਾ। ਜੇ ਇਸ ਦਾ ਥੋੜ੍ਹਾ ਹਿੱਸਾ ਵੀ ਸਾਫ਼ ਊਰਜਾ, ਸਿਹਤ ਅਤੇ ਮੌਸਮੀ ਕਾਰਵਾਈ 'ਤੇ ਲਗਾਇਆ ਜਾਵੇ, ਤਾਂ ਵੱਡਾ ਬਦਲਾਅ ਆ ਸਕਦਾ ਹੈ। ਇਸ ਦੀ ਬਜਾਏ, ਹਥਿਆਰਾਂ ਦੀ ਦੌੜ ਵਿਚ ਤੇਜ਼ੀ ਅਤੇ ਪਰਮਾਣੂ ਹਥਿਆਰਾਂ ਦੇ ਫੈਲਾਅ ਵਿਚ ਵਾਧਾ ਹੋ ਰਿਹਾ ਹੈ। 9PP©W ਅਤੇ 931© ਵਰਗੀਆਂ ਸੰਸਥਾਵਾਂ ਨੇ ਦਰਸਾਇਆ ਹੈ ਕਿ ਇਕ ਸੀਮਿਤ ਪ੍ਰਮਾਣੂ ਯੁੱਧ ਵੀ ਵਿਸ਼ਵ ਪੱਧਰੀ ਭੁੱਖਮਰੀ ਅਤੇ ਮੌਸਮੀ ਤਬਾਹੀ ਦਾ ਕਾਰਨ ਬਣ ਸਕਦਾ ਹੈ।
ਨਿਊਕਲੀਅਰ ਵਿੰਟਰ (ਪ੍ਰਮਾਣੂ ਸਰਦੀ) ਹੁਣ ਸਿਰਫ ਸਿਧਾਂਤ ਨਹੀਂ ਰਹਿ ਗਿਆ ਸਗੋਂ ਇੱਕ ਹਕੀਕਤ ਹੈ। ਇਕ ਖੇਤਰੀ ਪਰਮਾਣੂ ਯੁੱਧ ਵੀ ਸੂਰਜ ਦੀ ਰੋਸ਼ਨੀ ਨੂੰ ਰੋਕ ਸਕਦਾ ਹੈ, ਤਾਪਮਾਨ ਘਟਾ ਸਕਦਾ ਹੈ ਅਤੇ ਖੇਤੀ ਪ੍ਰਣਾਲੀ ਨੂੰ ਨਸ਼ਟ ਕਰ ਸਕਦਾ ਹੈ, ਜਿਸ ਨਾਲ ਅਰਬਾਂ ਲੋਕ ਪ੍ਰਭਾਵਿਤ ਹੋ ਸਕਦੇ ਹਨ। ਇਸ ਲਈ ਪਰਮਾਣੂ ਹਥਿਆਰਾਂ ਦਾ ਸੰਪੂਰਨ ਖਾਤਮਾ ਸਿਰਫ ਸ਼ਾਂਤੀ ਦਾ ਨਹੀਂ, ਸਗੋਂ ਮੌਸਮ ਅਤੇ ਜਨਤਕ ਸਿਹਤ ਦਾ ਵੀ ਮੁੱਦਾ ਹੈ। ਜੇ ਅਸੀਂ ਮੌਸਮੀ ਤਬਦੀਲੀ ਨਾਲ ਗੰਭੀਰਤਾ ਨਾਲ ਨਿਪਟਣਾ ਚਾਹੁੰਦੇ ਹਾਂ, ਤਾਂ ਸਾਨੂੰ ਆਪਣੀ ਸੋਚ ਨੂੰ ਵਿਸਤਾਰਨਾ ਪਵੇਗਾ। ਸਾਨੂੰ ਸੈਨਿਕੀਕਰਨ ਨੂੰ ਵੀ ਇਸ ਵਿਚ ਸ਼ਾਮਲ ਕਰਨਾ ਹੋਵੇਗਾ। ਅਸੀਂ ਮੌਸਮੀ ਨਿਆਂ, ਸੈਨਿਕੀਕਰਨ ਨੂੰ ਘਟਾਏ ਬਿਨਾਂ ਹਾਸਲ ਨਹੀਂ ਕਰ ਸਕਦੇ। ਇਸ ਲਈ ਨੀਤੀਗਤ ਬਦਲਾਅ ਦੀ ਲੋੜ ਹੈ। ਸੈਨਿਕੀ ਉਤਸਰਜਨ ਨੂੰ ਰਾਸ਼ਟਰੀ ਅਤੇ ਵਿਸ਼ਵ ਰਿਪੋਰਟਿੰਗ ਵਿਚ ਸ਼ਾਮਲ ਕੀਤਾ ਜਾਵੇ। ਰੱਖਿਆ ਖੇਤਰ ਵਿਚ ਪਾਰਦਰਸ਼ਤਾ ਅਤੇ ਜ਼ਿੰਮੇਵਾਰੀ ਵਧਾਈ ਜਾਵੇ। ਯੁੱਧ ਨੂੰ ਮੌਸਮੀ ਤਬਦੀਲੀ ਦੇ ਕਾਰਕ ਵਜੋਂ ਮੰਨਿਆ ਜਾਵੇ। ਸੈਨਿਕ ਖਰਚ ਘਟਾ ਕੇ ਸਰੋਤਾਂ ਨੂੰ ਜਨਹਿਤ ਅਤੇ ਮੌਸਮੀ ਕਾਰਵਾਈ ਵੱਲ ਮੋੜਿਆ ਜਾਵੇ। ਹਥਿਆਰਾਂ ਦੇ ਖਾਤਮੇ ਲਈ ਅੰਤਰਰਾਸ਼ਟਰੀ ਯਤਨਾਂ ਨੂੰ ਮਜ਼ਬੂਤ ਕੀਤਾ ਜਾਵੇ। ਸਾਨੂੰ ਇੱਕ ਐਸਾ ਵਿਸ਼ਵ ਅੰਦੋਲਨ ਬਣਾਉਣਾ ਹੋਵੇਗਾ ਜੋ ਸ਼ਾਂਤੀ, ਮੌਸਮੀ ਨਿਆਂ ਅਤੇ ਜਨਤਕ ਸਿਹਤ ਨੂੰ ਜੋੜੇ।
ਯੁੱਧ ਵਿਚ ਫਸਿਆ ਸੰਸਾਰ ਕੁਦਰਤ ਨਾਲ ਨਿਆਂ ਨਹੀਂ ਕਰ ਸਕਦਾ। ਤਬਾਹੀ ਵਿਚ ਨਿਵੇਸ਼ ਕਰਨ ਵਾਲਾ ਸੰਸਾਰ ਟਿਕਾਊ ਭਵਿੱਖ ਨਹੀਂ ਬਣਾ ਸਕਦਾ। ਮੌਸਮੀ ਸੰਕਟ ਸਿਰਫ ਵਿਗਿਆਨਕ ਨਹੀਂ, ਸਗੋਂ ਸਾਡੀ ਵਿਚਾਰਕ ਸੋਚ ਦਾ ਨਤੀਜਾ ਹੈ। ਜੇ ਅਸੀਂ ਸਹਿਯੋਗ, ਸ਼ਾਂਤੀ ਅਤੇ ਨਿਆਂ ਦੀ ਰਾਹ ਚੁਣੀਏ, ਤਾਂ ਅਸੀਂ ਅਜੇ ਵੀ ਇਕ ਟਿਕਾਊ ਭਵਿੱਖ ਬਣਾ ਸਕਦੇ ਹਾਂ। ਮੌਸਮੀ ਹੱਲ ਬਿਨਾਂ ਸ਼ਾਂਤੀ ਦੇ ਸੰਭਵ ਨਹੀਂ। ਟਿਕਾਊ ਭਵਿੱਖ ਬਿਨਾਂ ਹਥਿਆਰਾਂ ਦੇ ਖਾਤਮੇ ਦੇ ਸੰਭਵ ਨਹੀਂ। ਫੈਸਲਾ ਸਾਡੇ ਹੱਥ ਵਿਚ ਹੈ ਅਤੇ ਕਾਰਵਾਈ ਦਾ ਸਮਾਂ ਹੁਣ ਹੈ। ਸਾਨੂੰ ਵਿਸ਼ਵ ਦ੍ਰਿਸ਼ਟੀਕੋਣ ਅਤੇ ਸਥਾਨਕ ਜ਼ਿੰਮੇਵਾਰੀ ਵਿਕਸਤ ਕਰਨੀ ਹੋਵੇਗੀ। ਜਿੱਥੇ ਵੀ ਹਾਂ, ਆਪਣੀ ਆਵਾਜ਼ ਉਠਾਈਏ, ਅੰਦੋਲਨ ਬਣਾਈਏ ਅਤੇ ਸਮਾਜ ਨੂੰ ਜਾਗਰੂਕ ਕਰੀਏ।
-ਮੋਬਾਈਲ : 94170-00360

Ad Position 22
No active advertisement
ਪਿਛਲੀ ਖ਼ਬਰ 20-04-26 ਅਗਲੀ ਖ਼ਬਰ ਭਾਰਤ ਵਿਚ ਜਮਹੂਰੀਅਤ ਲਈ ਵਧ ਰਹੀਆਂ ਹਨ ਚੁਣੌਤੀਆਂ-2
Ad Position 24