ਚੇਨਈ, 2 ਮਈ (ਏਜੰਸੀ)-ਆਈ.ਪੀ.ਐਲ. 2026 ਦੇ 44ਵੇਂ ਮੈਚ 'ਚ ਅੱਜ ਚੇਨਈ ਸੁਪਰ ਕਿੰਗਜ਼ ਨੇ ਮੁੰਬਈ ਇੰਡੀਅਨਜ਼ ਨੂੰ 8 ਵਿਕਟਾਂ ਨਾਲ ਹਰਾਇਆ | ਚੇਨਈ ਦੇ ਐਮ.ਏ. ਚਿਦੰਬਰਮ ਸਟੇਡੀਅਮ ਵਿਖੇ ਮੁੰਬਈ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਤੇ ਉਹ 20 ਓਵਰਾਂ 'ਚ 7 ਵਿਕਟਾਂ ਦੇ ਨੁਕਸਾਨ 'ਤੇ 159 ਦÏੜਾਂ ਹੀ ਬਣਾ ਸਕੀ | ਪਹਿਲਾਂ ਬੱਲੇਬਾਜ਼ੀ ਕਰਦੇ ਹੋਏ, ਮੁੰਬਈ ਦੀ ਸ਼ੁਰੂਆਤ ਬਹੁਤ ਮਾੜੀ ਰਹੀ, ਵਿਲ ਜੈਕਸ (1) ਨੇ ਦੂਜੇ ਓਵਰ 'ਚ ਆਪਣੀ ਵਿਕਟ ਗੁਆ ਦਿੱਤੀ | ਇਸ ਤੋਂ ਬਾਅਦ, ਰਿਕਲਟਨ (37) ਨੇ ਵਧੀਆ ਪਾਰੀ ਖੇਡੀ, ਹਾਲਾਂਕਿ ਉਸਨੇ 7ਵੇਂ ਓਵਰ ਵਿਚ ਆਪਣੀ ਵਿਕਟ ਗੁਆ ਦਿੱਤੀ | ਸੂਰਿਆਕੁਮਾਰ ਯਾਦਵ ਨੇ 21 ਦੌੜਾਂ, ਨਮਨ ਧੀਰ ਨੇ 57 ਦÏੜਾਂ ਦੀ ਪਾਰੀ ਖੇਡੀ | ਹਾਲਾਂਕਿ, ਇਸ ਯੋਗਦਾਨ ਤੋਂ ਇਲਾਵਾ, ਮੁੰਬਈ ਦਾ ਹੇਠਲਾ ਕ੍ਰਮ ਪੂਰੀ ਤਰ੍ਹਾਂ ਅਸਫਲ ਰਿਹਾ | ਨਤੀਜੇ ਵਜੋਂ, ਮੁੰਬਈ ਦੀ ਟੀਮ ਕੁੱਲ 159/7 ਦÏੜਾਂ ਹੀ ਬਣਾ ਸਕੀ | ਚੇਨਈ ਲਈ, ਅੰਸ਼ੁਲ ਕੰਬੋਜ਼ ਨੇ 3 ਤੇ ਨੂਰ ਅਹਿਮਦ ਨੇ 2 ਵਿਕਟਾਂ ਲਈਆਂ | ਜਦਕਿ ਜੈਮੀ ਓਵਰਟਨ, ਰਾਮਕ੍ਰਿਸ਼ਨ ਘੋਸ਼ ਨੇ ਇਕ-ਇਕ ਵਿਕਟ ਹਾਸਿਲ ਕੀਤੀ | 160 ਦੌੜਾਂ ਦੇ ਟੀਚੇ ਦਾ ਪਿੱਛਾ ਕਰ ਰਹੀ ਚੇਨਈ ਲਈ ਪਾਰੀ ਦੀ ਸ਼ੁਰੂਆਤ ਸੰਜੂ ਸੈਮਸਨ ਤੇ ਰੁਤੁਰਾਜ ਗਾਇਕਵਾੜ ਨੇ ਕੀਤੀ | ਸੈਮਸਨ 11 ਦÏੜਾਂ ਬਣਾ ਕੇ ਆਊਟ ਹੋਏ | ਪਰ ਗਾਇਕਵਾੜ ਨੇ ਆਪਣਾ ਫ਼ਰਜ਼ ਨਿਭਾਇਆ¢ ਉਰਵਿਲ ਪਾਟਿਲ ਦੇ ਆਊਟ ਹੋਣ ਤੋਂ ਬਾਅਦ, ਗਾਇਕਵਾੜ (67) ਨੇ ਕਾਰਤਿਕ ਸ਼ਰਮਾ (54) ਦੇ ਨਾਲ ਸ਼ਾਨਦਾਰ ਬੱਲੇਬਾਜ਼ੀ ਕੀਤੀ ਤੇ ਉਨ੍ਹਾਂ ਨੇ 18.1 ਓਵਰ 'ਚ ਹੀ ਮੈਚ ਜਿੱਤ ਲਿਆ | ਕਾਰਤਿਕ ਸ਼ਰਮਾ ਨੇ ਆਪਣਾ ਪਹਿਲਾ ਆਈ.ਪੀ.ਐਲ. ਅਰਧ ਸੈਂਕੜਾ ਵੀ ਲਗਾਇਆ |
ਖੇਡ ਸੰਸਾਰ
Free
ਚੇਨਈ ਨੇ ਮੰੁੰਬਈ ਨੂੰ 8 ਵਿਕਟਾਂ ਨਾਲ ਹਰਾਇਆ <br/>
ਅਜੀਤ ਡੈਸਕ
03-05-2026