ਲੰਡਨ ਦੇ ਬਿ੍ਕਸਟਨ ਹਲਕੇ 'ਚ ਗੋਲੀਬਾਰੀ-ਚਾਰ ਜ਼ਖ਼ਮੀ
ਅਜੀਤ ਡੈਸਕ
03-05-2026
ਲੰਡਨ, 2 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਦੱਖਣੀ ਲੰਡਨ ਦੇ ਬਿ੍ਕਸਟਨ ਇਲਾਕੇ 'ਚ ਹੋਈ ਗੋਲੀਬਾਰੀ ਕਾਰਨ 4 ਲੋਕ ਜਖ਼ਮੀ ਹੋ ਗਏ ਹਨ | ਕੋਲਡਹਾਰਬਰ ਲੇਨ 'ਤੇ ਇਕ ਵਾਹਨ 'ਚੋਂ ਗੋਲੀਆਂ ਚੱਲੀਆਂ ਜਿਸ ਨਾਲ 21, 25, 47 ਤੇ 70 ਸਾਲਾ ਵਿਅਕਤੀ ਦੇ ਜਖ਼ਮੀ ਹੋਣ ਦੀ ਖ਼ਬਰ ਹੈ | 25 ਸਾਲਾ ਵਿਅਕਤੀ ਗੰਭੀਰ ਰੂਪ 'ਚ ਜਖ਼ਮੀ ਹੈ | ਮੈਟਰੋਪੋਲੀਟਨ ਪੁਲਿਸ ਕੁਝ ਮਿੰਟਾਂ 'ਚ ਹੀ ਘਟਨਾ ਸਥਾਨ 'ਤੇ ਪਹੁੰਚ ਗਈ, ਪੁਲਿਸ ਅਨੁਸਾਰ 1 ਵੱਜ ਕੇ 15 ਕੁ ਮਿੰਟ 'ਤੇ ਇਹ ਘਟਨਾ ਵਾਪਰੀ ਹੈ | ਲੰਡਨ ਐਂਬੂਲੈਂਸ ਸਰਵਿਸ ਨੇ ਕਿਹਾ ਕਿ 2 ਲੋਕਾਂ ਨੂੰ ਵੱਡੇ ਹਸਪਤਾਲ ਭੇਜਿਆ ਗਿਆ ਹੈ ਜਦ ਕਿ 2 ਲੋਕਾਂ ਦਾ ਸਥਾਨਿਕ ਹਸਪਤਾਲ 'ਚ ਇਲਾਜ਼ ਕੀਤਾ ਜਾ ਰਿਹਾ ਹੈ | ਪੁਲਿਸ ਵਲੋਂ ਹਮਲਾਵਰਾਂ ਦੀ ਭਾਲ ਜਾਰੀ ਹੈ |