30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

-ਤੁਰਕੀ ਗੋਲਫ ਓਪਨ-ਯੁਵਰਾਜ ਸੰਧੂ ਚੋਟੀ ਦੇ 10 'ਚ ਸ਼ਾਮਿਲ

Ad Position 21
No active advertisement
ਅਜੀਤ ਡੈਸਕ 03-05-2026

-ਸ਼ੁਭੰਕਰ ਸ਼ਰਮਾ ਨੇ ਵੀ ਕੱਟ ਹਾਸਿਲ ਕੀਤਾ
ਬੇਲੇਕ (ਤੁਰਕੀ), 2 ਮਈ (ਪੀ.ਟੀ.ਆਈ.)-ਭਾਰਤ ਦੇ ਯੁਵਰਾਜ ਸੰਧੂ ਨੇ ਡੀਪੀ ਵਰਲਡ ਟੂਰ ਦੇ ਤੁਰਕੀ ਏਅਰਲਾਈਨਜ਼ ਗੋਲਫ ਓਪਨ ਦੇ ਦੂਜੇ ਦੌਰ ਤੋਂ ਬਾਅਦ ਚੋਟੀ ਦੇ 10 'ਚ ਜਗ੍ਹਾ ਪੱਕੀ ਕਰਨ ਲਈ ਇਕ ਅੰਡਰ 71 ਦਾ ਕਾਰਡ ਬਣਾਇਆ | ਸ਼ੁਭੰਕਰ ਸ਼ਰਮਾ ਵੀ ਕੱਟ ਹਾਸਿਲ ਕਰਨ ਵਿਚ ਕਾਮਯਾਬ ਰਿਹਾ, ਹਾਲਾਂਕਿ ਉਸਦਾ ਪ੍ਰਦਰਸ਼ਨ ਕਾਫ਼ੀ ਅਨਿਯਮਿਤ ਸੀ; ਉਸਨੇ 13ਵੇਂ ਤੇ 17ਵੇਂ ਹੋਲ ਦੇ ਵਿਚਕਾਰ ਪੰਜ-ਹੋਲ ਸਟ੍ਰੈਚ 'ਤੇ ਪੰਜ ਸ਼ਾਟ ਸੁੱਟੇ, ਇਕ ਦÏੜ ਜਿਸ 'ਚ ਤਿੰਨ ਬੋਗੀ ਤੇ ਇਕ ਡਬਲ ਬੋਗੀ ਸ਼ਾਮਲ ਸੀ | ਉਸਨੇ ਤਿੰਨ-ਓਵਰ 75 ਦਾ ਸਕੋਰ ਬਣਾਇਆ ਤੇ ਵਰਤਮਾਨ ਵਿਚ ਇਕ-ਓਵਰ ਪਾਰ 'ਤੇ 57ਵੇਂ ਸਥਾਨ ਲਈ ਟਾਈ ਵਿਚ ਬੈਠਾ ਹੈ | ਆਪਣੇ ਦÏਰ ਤੋਂ ਪਹਿਲਾਂ, ਉਸਨੇ ਚਾਰ ਬਰਡੀ ਤੇ 2 ਬੋਗੀ ਰਿਕਾਰਡ ਕੀਤੀਆਂ ਸਨ | ਸੰਧੂ ਨੇ ਚੌਥੇ, ਅੱਠਵੇਂ, 11ਵੇਂ ਤੇ 14ਵੇਂ ਹੋਲ 'ਤੇ ਬਰਡੀ ਬਣਾਏ, ਜਦੋਂ ਕਿ 7ਵੇਂ, 13ਵੇਂ ਅਤੇ 17ਵੇਂ ਹੋਲ 'ਤੇ ਸ਼ਾਟ ਛੱਡੇ |

Ad Position 22
No active advertisement
ਪਿਛਲੀ ਖ਼ਬਰ ਲਕਸ਼ਯ ਕੂਹਣੀ ਦੀ ਸੋਜ ਕਾਰਨ ਥਾਮਸ ਕੱਪ ਸੈਮੀਫਾਈਨਲ ਤੋਂ ਬਾਹਰ <br/> ਅਗਲੀ ਖ਼ਬਰ ਅਦਾਕਾਰ ਨੂੰ ਮਾਰਨ ਦੀ ਸੀ ਕੋਸ਼ਿਸ਼-ਬਾਡੀਗਾਰਡ
Ad Position 24