ਹਾਰਸੈਂਸ (ਡੈਨਮਾਰਕ), 2 ਮਈ (ਪੀ.ਟੀ.ਆਈ.)-ਭਾਰਤ ਨੂੰ ਫਰਾਂਸ ਵਿਰੁੱਧ ਥਾਮਸ ਕੱਪ ਬੈਡਮਿੰਟਨ ਟੂਰਨਾਮੈਂਟ ਦੇ ਸੈਮੀਫਾਈਨਲ ਮੁਕਾਬਲੇ ਤੋਂ ਪਹਿਲਾਂ ਇਕ ਵੱਡਾ ਝਟਕਾ ਲੱਗਿਆ ਹੈ | ਸਟਾਰ ਖਿਡਾਰੀ ਲਕਸ਼ਯ ਸੇਨ ਆਪਣੀ ਸੱਜੀ ਕੂਹਣੀ 'ਚ ਸੋਜ ਕਾਰਨ ਹਿੱਸਾ ਨਹੀਂ ਲੈ ਸਕੇਗਾ | ਕੁਆਰਟਰ ਫਾਈਨਲ 'ਚ, ਲਕਸ਼ਯ ਨੇ ਦੋ ਮੈਚ ਪੁਆਇੰਟ ਬਚਾ ਕੇ ਇਕ ਘੰਟਾ 28 ਮਿੰਟ ਤੱਕ ਚੱਲੇ ਮੈਰਾਥਨ ਮੁਕਾਬਲੇ ਵਿਚ ਵਿਸ਼ਵ ਨੰਬਰ 6 ਚੋਉ ਟੀਏਨ ਚੇਨ ਨੂੰ 18-21, 22-20, 21-17 ਨਾਲ ਹਰਾਇਆ, ਜਿਸ ਨਾਲ ਭਾਰਤ ਨੂੰ ਚੀਨੀ ਤਾਈਪੇਈ 'ਤੇ 3-0 ਨਾਲ ਜਿੱਤ ਹਾਸਲ ਕਰਨ ਵਿਚ ਮਦਦ ਮਿਲੀ | ਹਾਲਾਂਕਿ, ਲਕਸ਼ਯ ਨੂੰ ਇਸ ਮੈਚ ਦÏਰਾਨ ਆਪਣੀ ਕੂਹਣੀ 'ਚ ਸੱਟ ਲੱਗੀ ਸੀ ਤੇ ਉਹ ਅਜੇ ਤੱਕ ਪੂਰੀ ਤਰ੍ਹਾਂ ਠੀਕ ਨਹੀਂ ਹੋਇਆ ਹੈ |
ਖੇਡ ਸੰਸਾਰ
Free
ਲਕਸ਼ਯ ਕੂਹਣੀ ਦੀ ਸੋਜ ਕਾਰਨ ਥਾਮਸ ਕੱਪ ਸੈਮੀਫਾਈਨਲ ਤੋਂ ਬਾਹਰ <br/>
ਅਜੀਤ ਡੈਸਕ
03-05-2026