30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

2026 ਲੰਡਨ ਮੈਰਾਥਨ ਦੌਰਾਨ ਸਮਾਜ ਸੇਵਾ ਲਈ ਇਕੱਠੇ ਹੋਏ 8.75 ਕਰੋੜ ਪੌਂਡ

Ad Position 21
No active advertisement
ਅਜੀਤ ਡੈਸਕ 03-05-2026

ਬਣਿਆ ਨਵਾਂ ਵਿਸ਼ਵ ਰਿਕਾਰਡ
ਲੰਡਨ, 2 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-2026 ਲੰਡਨ ਮੈਰਾਥਨ ਦੌਰਾਨ ਸਮਾਜ ਸੇਵੀ ਸੰਸਥਾਵਾਂ ਲਈ ਯੂ.ਕੇ. ਭਰ ਚੋਂ ਦੌੜੇ ਦÏੜਾਕਾਂ ਨੇ ਚੈਰਿਟੀ ਲਈ 8.75 ਕਰੋੜ ਪੌਂਡ ਇਕੱਠੇ ਕੀਤੇ ਹਨ, ਜੋ ਇਸ ਸਾਲ ਹੁਣ ਤੱਕ ਦੀ ਆਪਣੀ ਕਿਸਮ ਦੀ ਸਭ ਤੋਂ ਵੱਡੀ ਇੱਕ-ਰੋਜ਼ਾ ਫੰਡ ਇਕੱਠਾ ਕਰਨ ਵਾਲਾ ਰਿਕਾਰਡ ਹੈ | ਰਿਪੋਰਟ ਅਨੁਸਾਰ ਪ੍ਰਬੰਧਕਾਂ ਨੇ ਕਿਹਾ ਕਿ ਕੁੱਲ ਰਕਮ ਪਿਛਲੇ ਸਾਲ ਦੇ 8.73 ਕਰੋੜ ਪੌਂਡ ਨੂੰ ਪਾਰ ਕਰ ਗਈ ਹੈ ਤੇ ਇਸ ਸਾਲ ਦੇ ਅੰਤ ਵਿਚ ਪੁਸ਼ਟੀ ਹੋਣ 'ਤੇ ਅੰਤਿਮ ਅੰਕੜਾ 9 ਕਰੋੜ ਪੌਂਡ ਤੋਂ ਵੱਧ ਹੋਣ ਦੀ ਉਮੀਦ ਹੈ | ਲੰਡਨ ਮੈਰਾਥਨ ਦੇ ਮੁੱਖ ਕਾਰਜਕਾਰੀ ਹਿਊਗ ਬ੍ਰਾਸ਼ਰ ਨੇ ਇਸ ਦਿਨ ਨੂੰ ਵਿਸ਼ਵ ਰਿਕਾਰਡਾਂ ਦਾ ਇਕ ਅਸਾਧਾਰਨ ਦਿਨ ਦੱਸਿਆ | ਉਹਨਾਂ ਕਿਹਾ ਕਿ ਦੌੜਾਕਾਂ ਤੇ ਦਾਨੀਆਂ ਦੇ ਸਮਰਥਨ ਦੇ ਪੈਮਾਨੇ ਨੇ ਇਸ ਪ੍ਰੋਗਰਾਮ ਨੂੰ ਨਵੀਆਂ ਉਚਾਈਆਂ 'ਤੇ ਪਹੁੰਚਾਇਆ ਹੈ | ਅਸੀਂ 2025 ਤੱਕ ਦੇ ਆਪਣੇ 8.73 ਕਰੋੜ ਪੌਂਡ ਦੇ ਵਿਸ਼ਵ ਰਿਕਾਰਡ ਨੂੰ ਪਾਰ ਕੀਤਾ ਹੈ |

Ad Position 22
No active advertisement
ਪਿਛਲੀ ਖ਼ਬਰ ਜਰਮਨੀ ਤੋਂ ਨਾਰਾਜ਼ ਟਰੰਪ ਨੇ 5,000 ਫ਼ੌਜੀ ਵਾਪਸ ਬੁਲਾਏ <br/> ਅਗਲੀ ਖ਼ਬਰ ਲਕਸ਼ਯ ਕੂਹਣੀ ਦੀ ਸੋਜ ਕਾਰਨ ਥਾਮਸ ਕੱਪ ਸੈਮੀਫਾਈਨਲ ਤੋਂ ਬਾਹਰ <br/>
Ad Position 24