30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਵੈਭਵ ਨਾਲ ਗਲਤ ਵਿਵਹਾਰ 'ਤੇ ਜੈਮੀਸਨ ਨੂੰ ਇਕ ਡੀਮੈਰਿਟ ਪੁਆਇੰਟ ਮਿਲਿਆ <br/>

Ad Position 21
No active advertisement
ਅਜੀਤ ਡੈਸਕ 03-05-2026

ਜੈਪੁਰ, 2 ਮਈ (ਪੀ.ਟੀ.ਆਈ.)-ਦਿੱਲੀ ਕੈਪੀਟਲਜ਼ ਦੇ ਤੇਜ਼ ਗੇਂਦਬਾਜ਼ ਕਾਈਲ ਜੈਮੀਸਨ ਨੂੰ ਇੱਥੇ ਆਈ.ਪੀ.ਐਲ. ਮੈਚ ਦੌਰਾਨ ਰਾਜਸਥਾਨ ਰਾਇਲਜ਼ ਦੇ ਨੌਜਵਾਨ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਨੂੰ ਆਊਟ ਕਰਨ ਤੋਂ ਬਾਅਦ ਉਨ੍ਹਾਂ ਪ੍ਰਤੀ ਗਲਤ ਵਿਵਹਾਰ ਕਰਨ ਲਈ ਇਕ ਡੀਮੈਰਿਟ ਪੁਆਇੰਟ ਦਾ ਜੁਰਮਾਨਾ ਲਗਾਇਆ ਗਿਆ ਹੈ | ਇਕ ਬਿਆਨ 'ਚ ਆਈ.ਪੀ.ਐਲ. ਨੇ ਕਿਹਾ ਕਿ ਕਾਈਲ ਜੈਮੀਸਨ ਨੂੰ ਜੈਪੁਰ ਦੇ ਸਵਾਈ ਮਾਨਸਿੰਘ ਸਟੇਡੀਅਮ ਵਿਚ ਰਾਜਸਥਾਨ ਰਾਇਲਜ਼ ਵਿਰੁੱਧ ਮੈਚ ਦੌਰਾਨ ਖਿਡਾਰੀਆਂ ਤੇ ਟੀਮ ਅਧਿਕਾਰੀਆਂ ਲਈ ਆਈ.ਪੀ.ਐਲ. ਆਚਾਰ ਸੰਹਿਤਾ (ਪੱਧਰ 1) ਦੀ ਉਲੰਘਣਾ ਕਰਨ ਲਈ ਇਕ ਡੀਮੈਰਿਟ ਪੁਆਇੰਟ ਦਿੱਤਾ ਗਿਆ ਤੇ ਚੇਤਾਵਨੀ ਜਾਰੀ ਕੀਤੀ ਗਈ | ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਨੂੰ ਆਈ.ਪੀ.ਐਲ. ਆਚਾਰ ਸੰਹਿਤਾ ਦੀ ਧਾਰਾ 2.5 ਦੀ ਉਲੰਘਣਾ ਕਰਨ ਲਈ ਪਾਇਆ ਗਿਆ, ਜੋ 'ਭਾਸ਼ਾ, ਕਾਰਵਾਈਆਂ ਜਾਂ ਇਸ਼ਾਰਿਆਂ ਦੀ ਵਰਤੋਂ ਨਾਲ ਸਬੰਧਤ ਹ'ੈ ਜੋ ਕਿਸੇ ਹੋਰ ਖਿਡਾਰੀ ਦਾ ਅਪਮਾਨ ਕਰਦੇ ਹਨ ਜਾਂ ਉਨ੍ਹਾਂ ਤੋਂ ਹਮਲਾਵਰ ਪ੍ਰਤੀਕਿਰਿਆ ਭੜਕਾ ਸਕਦੇ ਹਨ |

Ad Position 22
No active advertisement
ਪਿਛਲੀ ਖ਼ਬਰ ਅੰਡੇਮਾਨ ਤੇ ਨਿਕੋਬਾਰ ਦੇ ਸ਼੍ਰੀ ਵਿਜੈ ਪੁਰਮ ਦੇ ਨੇੜੇ ਸਵਰਾਜ ਅਗਲੀ ਖ਼ਬਰ ਸਿਨਰ ਨੇ 350ਵੀਂ ਕਰੀਅਰ ਜਿੱਤ ਦਾ ਰਿਕਾਰਡ ਬਣਾਇਆ
Ad Position 24