ਜੈਪੁਰ, 9 ਮਈ (ਏਜੰਸੀ)-ਆਈ.ਪੀ.ਐਲ. 2026 ਦੇ 52ਵੇਂ ਮੈਚ 'ਚ ਗੁਜਰਾਤ ਟਾਈਟਨਜ਼ ਨੇ ਰਾਜਸਥਾਨ ਰਾਇਲਜ਼ ਨੂੰ 77 ਦੌੜਾਂ ਨਾਲ ਹਰਾਇਆ | ਜੈਪੁਰ ਦੇ ਸਵਾਈ ਮਾਨਸਿੰਘ ਸਟੇਡੀਅਮ ਵਿਖੇ ਖੇਡੇ ਗਏ ਇਸ ਮੈਚ 'ਚ ਟਾਸ ਜਿੱਤ ਕੇ ਰਾਜਸਥਾਨ ਰਾਇਲਜ਼ ਨੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ | ਸਾਈਾ ਤੇ ਗਿੱਲ ਦੇ ਅਰਧ ਸੈਂਕੜਿਆਂ ਦੀ ਬਦੌਲਤ ਗੁਜਰਾਤ ਦੀ ਟੀਮ ਨੇ 20 ਓਵਰਾਂ 'ਚ ਚਾਰ ਵਿਕਟਾਂ ਦੇ ਨੁਕਸਾਨ 'ਤੇ 229 ਦÏੜਾਂ ਬਣਾਈਆਂ | ਗੁਜਰਾਤ ਲਈ ਸ਼ੁਭਮਨ ਗਿੱਲ ਤੇ ਸਾਈ ਸੁਧਰਸਨ ਨੇ ਪਾਰੀ ਦੀ ਸ਼ੁਰੂਆਤ ਕੀਤੀ | ਸਾਈ ਨੇ ਸਿਰਫ਼ 30 ਗੇਂਦਾਂ 'ਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ | ਦੋਵਾਂ ਨੇ 118 ਦÏੜਾਂ ਦੀ ਸਾਂਝੇਦਾਰੀ ਕੀਤੀ | ਸਾਈ 55 ਦੌੜਾਂ ਬਣਾ ਕੇ ਆਊਟ ਹੋਇਆ | ਇਸ ਤੋਂ ਬਾਅਦ, ਗਿੱਲ ਨੇ 84 ਦੌੜਾਂ ਬਣਾਈਆਂ | ਰਾਜਸਥਾਨ ਲਈ, ਬਿ੍ਜੇਸ਼ ਸ਼ਰਮਾ ਨੇ 2 ਵਿਕਟਾਂ ਲਈਆਂ, ਜਦੋਂ ਕਿ ਯਸ਼ ਤੇ ਜਡੇਜਾ ਨੇ ਇਕ-ਇਕ ਵਿਕਟ ਲਈ | ਜੋਸ ਬਟਲਰ ਨੇ 13, ਵਾਸ਼ਿੰਗਟਨ ਸੁੰਦਰ ਨੇ 37, ਜੇਸਨ ਹੋਲਡਰ ਨੇ 7 ਅਤੇ ਰਾਹੁਲ ਤੇਵਤੀਆ ਨੇ 14 ਦੌੜਾਂ ਦਾ ਯੋਗਦਾਨ ਪਾਇਆ | 230 ਦÏੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ, ਰਾਜਸਥਾਨ ਦੀ ਸ਼ੁਰੂਆਤ ਚੰਗੀ ਰਹੀ | ਵੈਭਵ ਨੇ ਸਿਰਫ਼ 16 ਗੇਂਦਾਂ 'ਤੇ 36 ਦੌੜਾਂ ਬਣਾਈਆਂ | ਹਾਲਾਂਕਿ, ਜਿਸ ਪਲ ਵੈਭਵ ਦੀ ਵਿਕਟ ਡਿੱਗੀ, ਰਾਜਸਥਾਨ ਦੀ ਪਾਰੀ ਲੜਖੜਾ ਗਈ | ਯਸ਼ਸਵੀ ਵੀ ਸਿਰਫ਼ 3 ਦÏੜਾਂ ਬਣਾ ਕੇ ਆਊਟ ਹੋ ਗਿਆ | ਇਸ ਤੋਂ ਬਾਅਦ, ਜੁਰੇਲ ਨੇ 24 ਦੌੜਾਂ ਬਣਾ ਕੇ ਪਾਰੀ ਨੂੰ ਸਥਿਰ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਆਖਰਕਾਰ ਆਊਟ ਹੋ ਗਿਆ | ਜਡੇਜਾ ਨੇ 38 ਦÏੜਾਂ ਦਾ ਯੋਗਦਾਨ ਪਾਇਆ, ਫਿਰ ਵੀ ਰਾਜਸਥਾਨ ਦੀ ਟੀਮ ਗੁਜਰਾਤ ਦੇ ਕੁੱਲ ਸਕੋਰ ਦਾ ਪਿੱਛਾ ਕਰਨ ਵਿਚ ਅਸਮਰੱਥ ਰਹੀ | ਰਾਜਸਥਾਨ ਦੀ ਪੂਰੀ ਟੀਮ 152 ਦÏੜਾਂ ਦੇ ਸਕੋਰ 'ਤੇ ਢੇਰ ਹੋ ਗਈ | ਰਾਸ਼ਿਦ ਖਾਨ ਨੇ 4 ਵਿਕਟਾਂ ਲਈਆਂ, ਜਦੋਂ ਕਿ ਜੇਸਨ ਹੋਲਡਰ ਨੇ 3 ਤੇ ਰਬਾਡਾ ਨੇ 2 ਵਿਕਟਾਂ ਲਈਆਂ |
ਖੇਡ ਸੰਸਾਰ
Free
ਗੁਜਰਾਤ ਵਲੋਂ ਰਾਜਸਥਾਨ 'ਤੇ ਸ਼ਾਨਦਾਰ ਜਿੱਤ ਦਰਜ <br/>
ਅਜੀਤ ਡੈਸਕ
10-05-2026