20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਚੋਣਾ 'ਚ ਹਾਰ ਮਗਰੋਂ ਸਟਾਰਮਰ 'ਤੇ ਅਸਤੀਫ਼ੇ ਦਾ ਦਬਾਅ ਵਧਿਆ

Ad Position 21
No active advertisement
ਅਜੀਤ ਡੈਸਕ 10-05-2026
ਲੈਸਟਰ (ਇੰਗਲੈਂਡ), 9 ਮਈ (ਸੁਖਜਿੰਦਰ ਸਿੰਘ ਢੱਡੇ)-ਬਰਤਾਨੀਆ ਦੀਆਂ ਸਥਾਨਕ ਤੇ ਖੇਤਰੀ ਚੋਣਾਂ ਵਿਚ ਲੇਬਰ ਪਾਰਟੀ ਨੂੰ ਲੱਗੇ ਵੱਡੇ ਝਟਕੇ ਤੋਂ ਬਾਅਦ ਪ੍ਰਧਾਨ ਮੰਤਰੀ ਕੀਰ ਸਟਾਰਮਰ 'ਤੇ ਆਪਣੀ ਹੀ ਪਾਰਟੀ ਦੇ ਸੰਸਦ ਮੈਂਬਰਾਂ ਵੱਲੋਂ ਅਸਤੀਫ਼ੇ ਦਾ ਦਬਾਅ ਲਗਾਤਾਰ ਵਧਦਾ ਜਾ ਰਿਹਾ ਹੈ | ਹਾਲਾਂਕਿ ਸਟਾਰਮਰ ਨੇ ਸਪਸ਼ਟ ਕਰ ਦਿੱਤਾ ਹੈ ਕਿ ਉਹ ਅਹੁਦਾ ਨਹੀਂ ਛੱਡਣਗੇ ਤੇ 'ਦੇਸ਼ ਨੂੰ ਅਫ਼ਰਾ ਤਫ਼ਰੀ ਵਿਚ ਨਹੀਂ ਧੱਕਣਗੇ'¢ ਉਨ੍ਹਾਂ ਕਿਹਾ ਕਿ ਚੋਣ ਨਤੀਜੇ ਬੇਹੱਦ ਮੁਸ਼ਕਲ ਹਨ ਤੇ ਸਰਕਾਰ ਨੂੰ ਲੋਕਾਂ ਵੱਲੋਂ ਦਿੱਤੇ ਸੰਦੇਸ਼ ਨੂੰ ਗੰਭੀਰਤਾ ਨਾਲ ਸਮਝਣਾ ਪਵੇਗਾ | ਸਟਾਰਮਰ ਨੇ ਕਿਹਾ ਕਿ ਹੁਣ ਸਹੀ ਰਾਹ ਪਾਰਟੀ ਨੂੰ ਮੁੜ ਖੜ੍ਹਾ ਕਰਨਾ, ਲੋਕਾਂ ਨੂੰ ਭਵਿੱਖ ਲਈ ਉਮੀਦ ਦੇਣਾ ਤੇ ਸਰਕਾਰ ਦੇ ਕੰਮਾਂ ਨੂੰ ਹੋਰ ਸਪਸ਼ਟ ਢੰਗ ਨਾਲ ਲੋਕਾਂ ਤੱਕ ਪਹੁੰਚਾਉਣਾ ਹੈ | ਉਨ੍ਹਾਂ ਮੰਨਿਆ ਕਿ ਸਰਕਾਰ ਨੇ ਪਿਛਲੇ ਸਮੇਂ ਦÏਰਾਨ ਕਈ ਜ਼ਰੂਰੀ ਫ਼ੈਸਲੇ ਕੀਤੇ, ਜਿਨ੍ਹਾਂ ਵਿਚ ਆਰਥਿਕਤਾ ਨੂੰ ਸੰਭਾਲਣਾ, ਜਨਤਕ ਸੇਵਾਵਾਂ ਵਿਚ ਨਿਵੇਸ਼ ਤੇ ਅੰਤਰਰਾਸ਼ਟਰੀ ਮਸਲਿਆਂ ਨਾਲ ਨਜਿੱਠਣਾ ਸ਼ਾਮਲ ਹੈ, ਪਰ ਲੋਕਾਂ ਨੂੰ ਇਹ ਯਕੀਨ ਦਿਵਾਉਣ ਵਿਚ ਕਮੀ ਰਹੀ ਕਿ ਉਨ੍ਹਾਂ ਦੀ ਜ਼ਿੰਦਗੀ ਵਿਚ ਬਦਲਾਅ ਆਵੇਗਾ | ਇਨ੍ਹਾਂ ਚੋਣਾਂ ਵਿਚ ਲੇਬਰ ਪਾਰਟੀ ਨੇ 1400 ਤੋਂ ਵੱਧ ਕੌਂਸਲ ਸੀਟਾਂ ਗੁਆਈਆਂ ਹਨ | ਇੰਗਲੈਂਡ ਵਿਚ ਪਾਰਟੀ ਕਈ ਕੌਂਸਲਾਂ 'ਤੇ ਆਪਣਾ ਕੰਟਰੋਲ ਗੁਆ ਬੈਠੀ ਹੈ, ਜਦਕਿ ਵੇਲਜ਼ ਵਿਚ ਵੀ ਲੇਬਰ ਦਾ ਲੰਮੇ ਸਮੇਂ ਤੋਂ ਚੱਲਦਾ ਆ ਰਿਹਾ ਦਬਦਬਾ ਟੁੱਟ ਗਿਆ ਹੈ | ਵੇਲਜ਼ ਵਿਚ ਪਲੇਡ ਕਮਰੀ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੀ ਹੈ, ਜਦਕਿ ਸਕਾਟਲੈਂਡ ਵਿਚ ਐਸ.ਐਨ.ਪੀ. ਸਭ ਤੋਂ ਵੱਡੀ ਪਾਰਟੀ ਰਹੀ, ਪਰ ਬਹੁਮਤ ਹਾਸਲ ਨਹੀਂ ਕਰ ਸਕੀ | ਚੋਣੀ ਹਾਰ ਤੋਂ ਬਾਅਦ ਸਟਾਰਮਰ ਨੇ ਆਪਣੀ ਸਰਕਾਰ ਦੀ ਦਿਸ਼ਾ ਨੂੰ ਮੁੜ ਮਜ਼ਬੂਤ ਕਰਨ ਲਈ ਸਾਬਕਾ ਪ੍ਰਧਾਨ ਮੰਤਰੀ ਗੋਰਡਨ ਬਰਾਊਨ ਨੂੰ ਗਲੋਬਲ ਫਾਈਨੈਂਸ ਲਈ ਵਿਸ਼ੇਸ਼ ਦੂਤ ਨਿਯੁਕਤ ਕੀਤਾ ਹੈ | ਇਸ ਤੋਂ ਇਲਾਵਾ ਸਾਬਕਾ ਡਿਪਟੀ ਲੇਬਰ ਆਗੂ ਹੈਰੀਅਟ ਹਾਰਮਨ ਨੂੰ ਮਹਿਲਾਵਾਂ ਤੇ ਕੁੜੀਆਂ ਸਬੰਧੀ ਸਲਾਹਕਾਰ ਬਣਾਇਆ ਗਿਆ ਹੈ | ਦੋਵੇਂ ਅਹੁਦੇ ਬਿਨਾਂ ਤਨਖ਼ਾਹ ਤੇ ਅਧਕਾਲੀ ਦੱਸੇ ਜਾ ਰਹੇ ਹਨ | ਸਟਾਰਮਰ ਦਾ ਕਹਿਣਾ ਹੈ ਕਿ ਇਹ ਨਿਯੁਕਤੀਆਂ ਭਵਿੱਖ ਵੱਲ ਦੇਖਣ ਵਾਲੀਆਂ ਹਨ, ਕਿਉਂਕਿ ਦੇਸ਼ ਨੂੰ ਆਰਥਿਕ, ਸੁਰੱਖਿਆ ਅਤੇ ਸਮਾਜਿਕ ਮੋਰਚਿਆਂ 'ਤੇ ਮਜ਼ਬੂਤ ਕਰਨ ਦੀ ਲੋੜ ਹੈ | ਪਰ ਲੇਬਰ ਪਾਰਟੀ ਦੇ ਅੰਦਰੋਂ ਹੀ ਇਨ੍ਹਾਂ ਨਿਯੁਕਤੀਆਂ 'ਤੇ ਨਾਰਾਜ਼ਗੀ ਸਾਹਮਣੇ ਆ ਰਹੀ ਹੈ | ਕੁੱਝ ਸੰਸਦ ਮੈਂਬਰਾਂ ਨੇ ਕਿਹਾ ਹੈ ਕਿ ਪੁਰਾਣੇ ਆਗੂਆਂ ਨੂੰ ਵਾਪਸ ਲਿਆਉਣਾ ਕੋਈ ਵੱਡਾ ਬਦਲਾਅ ਨਹੀਂ ਹੈ | ਕੁੱਝ ਨੇ ਇਸ ਨੂੰ 'ਪੁਰਾਣੇ ਸਮੇਂ ਵੱਲ ਵਾਪਸੀ' ਦੱਸਿਆ ਹੈ, ਜਦਕਿ ਹੋਰਨਾਂ ਨੇ ਕਿਹਾ ਕਿ ਪਾਰਟੀ ਨੂੰ ਹੁਣ ਨਵੀਂ ਦਿਸ਼ਾ, ਨਵੀਆਂ ਨੀਤੀਆਂ ਅਤੇ ਮਜ਼ਬੂਤ ਨੇਤਿ੍ਤਵ ਦੀ ਲੋੜ ਹੈ | ਕਈ ਲੇਬਰ ਸੰਸਦ ਮੈਂਬਰ ਖੁੱਲ੍ਹ ਕੇ ਕਹਿ ਰਹੇ ਹਨ ਕਿ ਸਟਾਰਮਰ ਨੂੰ ਅਹੁਦਾ ਛੱਡ ਦੇਣਾ ਚਾਹੀਦਾ ਹੈ ਜਾਂ ਨਵੀਂ ਅਗਵਾਈ ਲਈ ਸਮਾਂ-ਸੀਮਾ ਤੈਅ ਕਰਨੀ ਚਾਹੀਦੀ ਹੈ | ਦੂਜੇ ਪਾਸੇ ਰੀਫਾਰਮ ਯੂ ਕੇ ਨੇ ਇਨ੍ਹਾਂ ਚੋਣਾਂ ਵਿਚ ਵੱਡੀ ਚੜ੍ਹਤ ਦਰਜ ਕੀਤੀ ਹੈ | ਨਾਈਜਲ ਫਰਾਜ ਦੀ ਅਗਵਾਈ ਵਾਲੀ ਪਾਰਟੀ ਨੇ ਇੰਗਲੈਂਡ ਵਿਚ ਕਈ ਕੌਂਸਲ ਸੀਟਾਂ ਜਿੱਤ ਕੇ ਲੇਬਰ ਤੇ ਕਨਜ਼ਰਵੇਟਿਵ ਦੋਹਾਂ ਪਾਰਟੀਆਂ ਨੂੰ ਵੱਡਾ ਝਟਕਾ ਦਿੱਤਾ ਹੈ | ਰੀਫਾਰਮ ਯੂ.ਕੇ. ਦੀ ਇਸ ਕਾਮਯਾਬੀ ਨੂੰ ਬਰਤਾਨਵੀ ਰਾਜਨੀਤੀ ਵਿਚ ਵੱਡੀ ਤਬਦੀਲੀ ਵਜੋਂ ਦੇਖਿਆ ਜਾ ਰਿਹਾ ਹੈ | ਵੇਲਜ਼ ਵਿਚ ਪਲੇਡ ਕਮਰੀ ਦੀ ਜਿੱਤ ਨੂੰ ਇਤਿਹਾਸਕ ਮੰਨਿਆ ਜਾ ਰਿਹਾ ਹੈ | ਪਾਰਟੀ ਆਗੂ ਰੂਨ ਐਪ ਇਓਰਵਰਥ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਸਾਰੇ ਵੇਲਜ਼ ਦੀ ਸੇਵਾ ਕਰੇਗੀ, ਭਾਵੇਂ ਲੋਕਾਂ ਨੇ ਉਨ੍ਹਾਂ ਨੂੰ ਵੋਟ ਦਿੱਤੀ ਹੋਵੇ ਜਾਂ ਨਹੀਂ | ਪਾਰਟੀ ਨੇ ਘੱਟ ਗਿਣਤੀ ਸਰਕਾਰ ਬਣਾਉਣ ਦੀ ਇੱਛਾ ਜਤਾਈ ਹੈ ਅਤੇ ਹੋਰ ਪਾਰਟੀਆਂ ਨਾਲ ਮਸਲੇ-ਮਸਲੇ 'ਤੇ ਸਹਿਯੋਗ ਕਰਨ ਦੀ ਗੱਲ ਕੀਤੀ ਹੈ¢ ਗ੍ਰੀਨ ਪਾਰਟੀ ਨੇ ਵੀ ਵੇਲਜ਼ ਵਿਚ ਪਲੇਡ ਕਮਰੀ ਨਾਲ ਗੱਲਬਾਤ ਲਈ ਖੁੱਲ੍ਹਾਪਣ ਦਿਖਾਇਆ ਹੈ | ਸਕਾਟਲੈਂਡ ਵਿਚ ਐਸ.ਐਨ.ਪੀ. ਨੇ ਫਿਰ ਸਭ ਤੋਂ ਵੱਡੀ ਪਾਰਟੀ ਵਜੋਂ ਆਪਣੀ ਸਥਿਤੀ ਕਾਇਮ ਰੱਖੀ¢ ਪਹਿਲੇ ਮੰਤਰੀ ਜÏਨ ਸਵਿਨੀ ਨੇ ਨਤੀਜਿਆਂ 'ਤੇ ਖੁਸ਼ੀ ਜਤਾਈ ਅਤੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਲੇਬਰ ਨੂੰ ਸਕਾਟਲੈਂਡ ਵਿਚ ਕਰਾਰਾ ਜਵਾਬ ਦਿੱਤਾ ਹੈ¢ ਹਾਲਾਂਕਿ ਐਸ.ਐਨ.ਪੀ. ਨੂੰ ਪੂਰਾ ਬਹੁਮਤ ਨਹੀਂ ਮਿਲਿਆ, ਪਰ ਸਕਾਟਿਸ਼ ਸੰਸਦ ਵਿਚ ਆਜ਼ਾਦੀ ਪੱਖੀ ਮੈਂਬਰਾਂ ਦੀ ਗਿਣਤੀ ਵਧਣ ਕਾਰਨ ਭਵਿੱਖ ਵਿਚ ਆਜ਼ਾਦੀ ਰੈਫਰੈਂਡਮ ਦੀ ਮੰਗ ਮੁੜ ਜ਼ੋਰ ਫੜ ਸਕਦੀ ਹੈ | ਲਿਬਰਲ ਡੈਮੋਕ੍ਰੈਟਸ ਨੇ ਵੀ ਸਕਾਟਲੈਂਡ ਵਿਚ ਆਪਣੀ ਕਾਰਗੁਜ਼ਾਰੀ 'ਤੇ ਖੁਸ਼ੀ ਜਤਾਈ ਹੈ¢ ਪਾਰਟੀ ਆਗੂ ਐਡ ਡੇਵੀ ਨੇ ਕਿਹਾ ਕਿ ਲਿਬ ਡੈਮਜ਼ ਨੇ ਸਕਾਟਲੈਂਡ ਵਿਚ ਆਪਣੀ 'ਮੋਜੋ' ਮੁੜ ਹਾਸਲ ਕਰ ਲਈ ਹੈ¢ ਉਨ੍ਹਾਂ ਐਸ.ਐਨ.ਪੀ. ਨੂੰ ਚੇਤਾਵਨੀ ਦਿੱਤੀ ਕਿ ਲੋਕਾਂ ਦੀਆਂ ਰੋਜ਼ਾਨਾ ਮੁਸ਼ਕਲਾਂ, ਜਿਵੇਂ ਖਰਚਿਆਂ ਦਾ ਬੋਝ, ਸਿਹਤ ਸੇਵਾਵਾਂ ਅਤੇ ਊਰਜਾ ਬਿੱਲ, ਇਸ ਸਮੇਂ ਆਜ਼ਾਦੀ ਰੈਫਰੈਂਡਮ ਨਾਲੋਂ ਵੱਧ ਮਹੱਤਵਪੂਰਨ ਹਨ | ਇਨ੍ਹਾਂ ਚੋਣ ਨਤੀਜਿਆਂ ਨੇ ਬਰਤਾਨੀਆ ਦੀ ਰਾਜਨੀਤੀ ਵਿਚ ਵੱਡੀ ਹਲਚਲ ਪੈਦਾ ਕਰ ਦਿੱਤੀ ਹੈ¢ ਲੇਬਰ ਲਈ ਇਹ ਨਤੀਜੇ ਸਿਰਫ਼ ਚੋਣੀ ਹਾਰ ਨਹੀਂ, ਸਗੋਂ ਪਾਰਟੀ ਦੀ ਦਿਸ਼ਾ ਅਤੇ ਨੇਤਿ੍ਤਵ ਬਾਰੇ ਵੱਡਾ ਸਵਾਲ ਬਣ ਗਏ ਹਨ¢ ਹੁਣ ਸਭ ਦੀਆਂ ਨਜ਼ਰਾਂ ਸਟਾਰਮਰ ਦੇ ਅਗਲੇ ਕਦਮਾਂ 'ਤੇ ਟਿਕੀਆਂ ਹੋਈਆਂ ਹਨ ਕਿ ਉਹ ਪਾਰਟੀ ਅੰਦਰ ਵਧ ਰਹੀ ਨਾਰਾਜ਼ਗੀ ਨੂੰ ਕਿਵੇਂ ਸੰਭਾਲਦੇ ਹਨ ਅਤੇ ਲੋਕਾਂ ਵਿਚ ਮੁੜ ਭਰੋਸਾ ਕਿਵੇਂ ਬਣਾਉਂਦੇ ਹਨ¢
Ad Position 22
No active advertisement
ਪਿਛਲੀ ਖ਼ਬਰ ਵਿਧਾਨ ਚੋਣਾਂ ਲਈ ਕਾਂਗਰਸ ਵੱਲੋਂ ਲਾਮਬੰਦੀ ਸ਼ੁਰੂ ਅਗਲੀ ਖ਼ਬਰ ਗੁਜਰਾਤ ਵਲੋਂ ਰਾਜਸਥਾਨ 'ਤੇ ਸ਼ਾਨਦਾਰ ਜਿੱਤ ਦਰਜ <br/>
Ad Position 24