ਧਰਮਸ਼ਾਲਾ, 14 ਮਈ (ਏਜੰਸੀ)-ਇਥੋਂ ਦੇ ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ 'ਚ ਹੋਏ ਆਈ.ਪੀ.ਐਲ. 2026 ਦੇ ਮੈਚ 'ਚ ਮੁੰਬਈ ਇੰਡੀਅਨਜ਼ ਨੇ ਪੰਜਾਬ ਕਿੰਗਜ਼ ਨੂੰ 6 ਵਿਕਟਾਂ ਨਾਲ ਹਰਾਇਆ | ਮੁੰਬਈ ਇੰਡੀਅਨਜ਼ ਦੇ ਕਪਤਾਨ ਜਸਪ੍ਰੀਤ ਬੁਮਰਾਹ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ | ਪ੍ਰਭਸਿਮਰਨ ਸਿੰਘ ਤੇ ਪਿ੍ਯਾਂਸ਼ ਆਰੀਆ ਨੇ ਪੰਜਾਬ ਲਈ ਪਾਰੀ ਦੀ ਸ਼ੁਰੂਆਤ ਕੀਤੀ | ਪਿ੍ਯਾਂਸ਼ ਆਰੀਆ ਨੇ 22 ਦੌੜਾਂ ਦਾ ਯੋਗਦਾਨ ਪਾਇਆ | ਜਿਸ ਤੋਂ ਬਾਅਦ, ਪ੍ਰਭਸਿਮਰਨ ਸਿੰਘ ਤੇ ਕੂਪਰ ਕੌਨੋਲੀ ਨੇ ਸਕੋਰ ਨੂੰ 100 ਦÏੜਾਂ ਦੇ ਅੰਕੜੇ ਤੋਂ ਪਾਰ ਪਹੁੰਚਾਇਆ | ਇਸ ਦੌਰਾਨ ਪ੍ਰਭਸਿਮਰਨ 57 ਦÏੜਾਂ ਤੇ ਕਪਤਾਨ ਸ਼੍ਰੇਅਸ ਅਈਅਰ ਨੂੰ ਸਿਰਫ਼ 4 ਦੌੜਾਂ ਬਣਾ ਕੇ ਆਉਟ ਹੋਏ | ਕੂਪਰ ਕੌਨੋਲੀ ਦੇ ਆਉਟ ਹੋਣ ਤੋਂ ਬਾਅਦ ਪੰਜਾਬ ਦੀ ਬੱਲੇਬਾਜ਼ੀ ਲੜਖੜਾ ਗਈ | ਹਾਲਾਂਕਿ, ਅਜ਼ਮਤੁੱਲਾ ਓਮਰਜ਼ਈ ਨੇ 38 ਦÏੜਾਂ ਦੀ ਧਮਾਕੇਦਾਰ ਪਾਰੀ ਖੇਡੀ | ਜਿਸ ਦੇ ਸਦਕਾ ਟੀਮ ਨੂੰ 200/8 ਦਾ ਕੁੱਲ ਸਕੋਰ ਬਣਾਉਣ 'ਚ ਮਦਦ ਮਿਲੀ | ਮੁੰਬਈ ਇੰਡੀਅਨਜ਼ ਲਈ, ਸ਼ਾਰਦੁਲ ਠਾਕੁਰ ਸਭ ਤੋਂ ਸਫਲ ਗੇਂਦਬਾਜ਼ ਰਿਹਾ, ਜਿਸਨੇ 4 ਵਿਕਟਾਂ ਲਈਆਂ | ਇਸ ਦÏਰਾਨ, ਦੀਪਕ ਚਾਹਰ ਨੇ 2 ਵਿਕਟਾਂ ਲਈਆਂ, ਜਦੋਂ ਕਿ ਰਾਜ ਬਾਵਾ ਅਤੇ ਕੋਰਬਿਨ ਬੋਸ਼ ਨੇ ਇਕ-ਇਕ ਵਿਕਟ ਲਈ | 200 ਦÏੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ, ਮੁੰਬਈ ਦੀ ਸ਼ੁਰੂਆਤ ਧਮਾਕੇਦਾਰ ਰਹੀ, ਪਾਵਰਪਲੇ (ਪਹਿਲੇ 6 ਓਵਰਾਂ) ਦੌਰਾਨ 59 ਦÏੜਾਂ ਜੋੜੀਆਂ | ਮੁੁੰਬਈ ਲਈ ਰਿਆਨ ਰਿਕਲਟਨ ਨੇ 48, ਨਮਨ ਧੀਰ 9, ਰੋਹਿਤ ਸ਼ਰਮਾ ਨੇ 25 ਦੌੜਾਂ ਦਾ ਯੋਗਦਾਨ ਪਾਇਆ | ਮੁੰਬਈ ਲਈ ਤਿਲਕ ਵਰਮਾ ਨੇ ਜੇਤੂ ਪਾਰੀ ਖੇਡਦੇ ਹੋਏ 75 ਦੌੜਾਂ ਬਣਾਈਆਂ | ਇਸ ਤਰ੍ਹਾਂ ਸਿਰਫ਼ ਇਕ ਗੇਂਦ ਰਹਿੰਦਿਆਂ ਮੁੰਬਈ ਨੇ 4 ਵਿਕਟਾਂ ਦੇ ਨੁਕਸਾਨ 'ਤੇ 205 ਦੌੜਾਂ ਬਣਾਈਆਂ |
ਖੇਡ ਸੰਸਾਰ
Free
ਮੁੰਬਈ ਨੇ ਪੰਜਾਬ ਨੂੰ 6 ਵਿਕਟਾਂ ਨਾਲ ਹਰਾਇਆ
ਅਜੀਤ ਡੈਸਕ
15-05-2026