26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਹੈਦਰਾਬਾਦ ਨੇ ਬੈਂਗਲੁਰੂ ਨੂੰ 55 ਦੌੜਾਂ ਨਾਲ ਹਰਾਇਆ <br/>

Ad Position 21
No active advertisement
ਅਜੀਤ ਡੈਸਕ 23-05-2026

ਹੈਦਰਾਬਾਦ, 22 ਮਈ (ਏਜੰਸੀ)-ਹੈਦਰਾਬਾਦ ਦੇ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ 'ਚ ਹੈਦਰਾਬਾਦ ਨੇ ਬੈਂਗਲੁਰੂ ਨੂੰ 55 ਦੌੜਾਂ ਨਾਲ ਹਰਾਇਆ | ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਹੈਦਰਾਬਾਦ ਨੇ 4 ਵਿਕਟਾਂ ਦੇ ਨੁਕਸਾਨ 'ਤੇ ਕੁੱਲ 255 ਦੌੜਾਂ ਬਣਾਈਆਂ | ਟ੍ਰੈਵਿਸ ਹੈੱਡ ਤੇ ਅਭਿਸ਼ੇਕ ਸ਼ਰਮਾ ਨੇ ਮਿਲ ਕੇ ਪਹਿਲੀ ਵਿਕਟ ਲਈ 45 ਦੌੜਾਂ ਦੀ ਸਾਂਝੇਦਾਰੀ ਕੀਤੀ | ਹੈੱਡ ਦੇ ਆਉਟ ਹੋਣ ਤੋਂ ਬਾਅਦ ਅਭਿਸ਼ੇਕ ਨੇ ਸਿਰਫ਼ 20 ਗੇਂਦਾਂ 'ਚ ਅਰਧ ਸੈਂਕੜਾ ਲਗਾਇਆ | ਹੇਨਰਿਕ ਕਲਾਸੇਨ ਤੇ ਈਸ਼ਾਨ ਕਿਸ਼ਨ ਵਿਚਕਾਰ ਤੀਜੀ ਵਿਕਟ ਲਈ 113 ਦÏੜਾਂ ਦੀ ਸਾਂਝੇਦਾਰੀ ਦੇਖਣ ਨੂੰ ਮਿਲੀ | ਈਸ਼ਾਨ ਨੇ 79 ਦੌੜਾਂ ਜਦਕਿ ਕਲਾਸੇਨ ਨੇ 51 ਦÏੜਾਂ ਦੀ ਪਾਰੀ ਖੇਡੀ | ਨਿਤੀਸ਼ ਕੁਮਾਰ ਰੈੱਡੀ ਨੇ 12 ਗੇਂਦਾਂ 'ਤੇ ਅਜੇਤੂ 29 ਦੌੜਾਂ ਬਣਾਈਆਂ | 256 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਵੈਂਕਟੇਸ਼ ਅਈਅਰ ਨੇ ਵਿਰਾਟ ਕੋਹਲੀ ਦੇ ਨਾਲ ਬੈਂਗਲੁਰੂ ਨੂੰ ਧਮਾਕੇਦਾਰ ਸ਼ੁਰੂਆਤ ਦਿੱਤੀ | ਵੈਂਕਟੇਸ਼ 44 ਦੌੜਾਂ ਬਣਾ ਕੇ ਆਉਟ ਹੋਏ | ਇਸ ਤੋਂ ਬਾਅਦ, ਵਿਰਾਟ ਨੇ 15 ਦੌੜਾਂ ਬਣਾ ਕੇ ਵਿਕਟ ਗਵਾ ਦਿੱਤੀ | ਦੇਵਦੱਤ ਪਡਿੱਕਲ ਨੇ 21 ਦੌੜਾਂ ਦਾ ਯੋਗਦਾਨ ਪਾਇਆ | ਇਸ ਤੋਂ ਬਾਅਦ ਰਜਤ ਪਾਟੀਦਾਰ (56) ਤੇ ਕਰੂਨਾਲ ਪਾਂਡਿਆ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਪਰ ਉਹ ਇਸ ਨਾਲ ਜਿੱਤ ਯਕੀਨੀ ਬਣਾਉਣ 'ਚ ਅਸਫ਼ਲ ਰਹੇ | ਬੈਂਗਲੁਰੂ 20 ਓਵਰਾਂ 'ਚ 4 ਵਿਕਟਾਂ ਦੇ ਨੁਕਸਾਨ 'ਤੇ 200 ਦੌੜਾਂ ਹੀ ਬਣਾ ਸਕੀ |

Ad Position 22
No active advertisement
ਪਿਛਲੀ ਖ਼ਬਰ ਇੰਗਲੈਂਡ ਪੁੱਜਣ 'ਤੇ ਬਲਜੀਤ ਸਿੰਘ ਬਰਾੜ ਦਾ ਨਿੱਘਾ ਸਵਾਗਤ <br/> ਅਗਲੀ ਖ਼ਬਰ ਕੋਲਕਾਤਾ ਦੇ ਰਘੂਵੰਸ਼ੀ ਸੱਟ ਕਾਰਨ ਆਈ.ਪੀ.ਐਲ. ਤੋਂ ਬਾਹਰ
Ad Position 24