ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਸੇਨੇਗਲ ਨੇ ਇਰਾਕ ’ਤੇ ਕੀਤੀ ਸ਼ਾਨਦਾਰ ਜਿੱਤ ਦਰਜ

Ad Position 21
No active advertisement
ਅਜੀਤ ਡੈਸਕ 27-06-2026
ਟੋਰਾਂਟੋ, 26 ਜੂਨ (ਏਜੰਸੀ)-ਫੀਫਾ ਵਿਸ਼ਵ ਕੱਪ 2026 ਗਰੁੱਪ-‘ਆਈ’ ਦੇ ਮੈਚ ਵਿਚ ਸੇਨੇਗਲ ਨੇ ਇਰਾਕ ’ਤੇ 5-0 ਨਾਲ ਜਿੱਤ ਦਰਜ ਕੀਤੀ। ਸੇਨੇਗਲ ਨੇ ਮਜ਼ਬੂਤ ਸ਼ੁਰੂਆਤ ਕੀਤੀ, ਚੌਥੇ ਮਿੰਟ ’ਚ ਹਬੀਬ ਡਾਇਰਾ ਨੇ ਗੋਲ ਕਰਕੇ ਟੀਮ ਨੂੰ 1-0 ਦੀ ਲੀਡ ਦਿਵਾਈ। ਸ਼ੁਰੂਆਤੀ ਮਿੰਟਾਂ ’ਚ ਹਮਲਾਵਰ ਖੇਡ ਦਾ ਸੇਨੇਗਲ ਨੂੰ ਫਾਇਦਾ ਹੋਇਆ। ਇਸ ਦੌਰਾਨ ਇਰਾਕ ਦੀਆਂ ਮੁਸ਼ਕਲਾਂ 13ਵੇਂ ਮਿੰਟ ’ਚ ਹੋਰ ਵੀ ਵਧ ਗਈਆਂ ਜਦੋਂ ਰੇਬਿਨ ਸੁਲਾਕਾ ਨੂੰ ਲਾਲ ਕਾਰਡ ਦਿਖਾਇਆ ਗਿਆ। 10 ਖਿਡਾਰੀਆਂ ਨਾਲ ਖੇਡਦੇ ਹੋਏ, ਇਰਾਕ ਨੇ ਫਿਰ ਰੱਖਿਆਤਮਕ ਖੇਡ ਦਿਖਾਈ, ਜਦੋਂ ਕਿ ਸੇਨੇਗਲ ਨੇ ਲਗਾਤਾਰ ਦਬਾਅ ਬਣਾਈ ਰੱਖਿਆ। ਹਾਲਾਂਕਿ, ਸੇਨੇਗਲ ਪਹਿਲੇ ਅੱਧ ਦੇ ਅੰਤ ਤੱਕ ਆਪਣੀ ਲੀਡ ਨੂੰ ਵਧਾਉਣ ’ਚ ਅਸਮਰੱਥ ਰਿਹਾ। ਦੂਜੇ ਅੱਧ ’ਚ ਸੇਨੇਗਲ ਨੂੰ ਆਪਣੀ ਹਮਲਾਵਰ ਖੇਡ ਦੇ ਸਾਨਦਾਰ ਨਤੀਜੇ ਪ੍ਰਾਪਤ ਹੋਏ। 56ਵੇਂ ਮਿੰਟ ’ਚ ਇਸਮਾਈਲਾ ਸਰ ਨੇ ਇਕ ਸ਼ਾਨਦਾਰ ਗੋਲ ਕਰਕੇ ਸਕੋਰ 2-0 ਕਰ ਦਿੱਤਾ। ਜਿਸ ਤੋਂ ਬਾਅਦ ਪੇਪ ਗੁਏ ਨੇ 59ਵੇਂ ਮਿੰਟ ਤੇ 71ਵੇਂ ਮਿੰਟ ’ਚ ਗੋਲ ਕਰਕੇ ਸਕੋਰ 4-0 ਕਰ ਦਿੱਤਾ। 82ਵੇਂ ਮਿੰਟ ’ਚ ਇਲੀਮਾਨ ਨਦੀਏ ਨੇ ਸੇਨੇਗਲ ਲਈ 5ਵਾਂ ਗੋਲ ਕੀਤਾ ਤੇ ਇਕ ਇਤਿਹਾਸਕ ਜਿੱਤ ’ਤੇ ਮੋਹਰ ਲਗਾ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਅਜੀਤ' ਖ਼ਬਰਾਂ, 27 ਜੂਨ 2026 ਅਗਲੀ ਖ਼ਬਰ ਓਸਮਾਨ ਦੀ ਹੈਟਿ੍ਕ ਸਦਕਾ ਫਰਾਂਸ ਨੇ ਨਾਰਵੇ ਨੂੰ 4-1 ਹਰਾਇਆ
Ad Position 24
No active advertisement