ਲੰਡਨ, 28 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਵਿਸ਼ਵ ਦੇ ਵਿਕਸਿਤ ਦੇਸ਼ਾਂ ਵਿਚ ਜਾਣੇ ਜਾਂਦੇ ਬਰਤਾਨੀਆ ਵਿਚ ਗਰੀਬ ਲੋਕਾਂ ਬਾਬਤ ਛਪੀ ਇੱਕ ਰਿਪੋਰਟ ਨੇ ਹੈਰਾਨੀਜਨਕ ਅੰਕੜੇ ਜਾਰੀ ਕੀਤੇ¢ ਇਹ ਅੰਕੜੇ ਪਿਛਲੇ 30 ਸਾਲਾਂ ਵਿਚ ਸਭ ਤੋਂ ਵੱਧ ਦੱਸੇ ਜਾ ਰਹੇ ਹਨ¢ ਰਿਪੋਰਟ ਮੁਤਾਬਕ 68 ਲੱਖ ਦੇ ਕਰੀਬ ਲੋਕ ਗਰੀਬੀ ਨਾਲ ਜੂਝਦੇ ਹੋਏ ਜ਼ਿੰਦਗੀ ਬਤੀਤ ਕਰ ਰਹੇ ਹਨ¢ ਰਿਪੋਰਟ ਮੁਤਾਬਕ ਬਰਤਾਨੀਆ ਦਾ ਹਰ ਦਸਵਾਂ ਵਿਅਕਤੀ ਅੱਤ ਦੀ ਗਰੀਬੀ ਵਿਚ ਜੀਵਨ ਬਤੀਤ ਕਰ ਰਿਹਾ ਹੈ ¢ ਜੋਸੇਫ ਰਾਊਾਟਰੀ ਫਾਊਾਡੇਸ਼ਨ ਦੀ ਨਵੀਂ ਰਿਪੋਰਟ ਅਨੁਸਾਰ ਬਰਤਾਨੀਆ ਦੀ ਲਗਭਗ 6 ਕਰੋੜ 92 ਲੱਖ ਦੀ ਕੁੱਲ ਆਬਾਦੀ ਵਿਚੋਂ 68 ਲੱਖ ਲੋਕ ਅੱਤ ਦੀ ਗਰੀਬੀ ਦਾ ਸਾਹਮਣਾ ਕਰ ਰਹੇ ਹਨ¢ ਰਿਪੋਰਟ ਵਿਚ ਅੱਤ ਦੀ ਗਰੀਬੀ ਨੂੰ ਵਖਿਆਨ ਕਰਦਿਆਂ ਦੱਸਿਆ ਗਿਆ ਹੈ ਕਿ ਇਹ ਉਹ ਪਰਿਵਾਰ ਹਨ ਜਿਨ੍ਹਾਂ ਦੀ ਸਾਲਾਨਾ ਆਮਦਨ (ਘਰ ਦਾ ਕਿਰਾਇਆ ਕੱਢਣ ਤੋਂ ਬਾਅਦ) ਦੇਸ਼ ਦੀ ਔਸਤ ਆਮਦਨ ਦੇ 40 ਫੀਸਦੀ ਤੋਂ ਵੀ ਘੱਟ ਰਹਿ ਜਾਂਦੀ ਹੈ ¢ ਦੋ ਬੱਚਿਆਂ ਵਾਲੇ ਪਰਿਵਾਰ ਦੀ ਸਾਲਾਨਾ ਆਮਦਨ ਲਗਭਗ ਸਿਰਫ਼ 16,400 ਪੌਂਡ ਤੋਂ ਵੀ ਘੱਟ ਹੈ ¢ ਦੇਸ਼ ਵਿਚ ਬੱਚਿਆਂ ਦੀ ਹਾਲਤ ਵੀ ਕਾਫ਼ੀ ਚਿੰਤਾਜਨਕ ਹੈ¢ ਕਰੀਬ 45 ਲੱਖ ਬੱਚੇ ਗਰੀਬੀ ਵਿਚ ਰਹਿ ਰਹੇ ਹਨ ਅਤੇ ਇਹ ਲਗਾਤਾਰ ਤੀਜਾ ਸਾਲ ਹੈ ਜਦੋਂ ਬਾਲ ਗਰੀਬੀ ਦੇ ਅੰਕੜਿਆਂ ਵਿਚ ਵਾਧਾ ਦਰਜ ਕੀਤਾ ਗਿਆ ਹੈ¢ ਹਾਲਾਂਕਿ 1994-95 ਦੇ ਮੁਕਾਬਲੇ ਕੁੱਲ ਗਰੀਬੀ ਦਰ 24 ਫ਼ੀਸਦੀ ਤੋਂ ਘਟ ਕੇ 21 ਫ਼ੀਸਦੀ ਹੋਈ ਹੈ, ਪਰ ਬੇਹੱਦ ਡੂੰਘੀ ਗਰੀਬੀ ਦਾ ਪੱਧਰ 8 ਫ਼ੀਸਦੀ ਤੋਂ ਵਧ ਕੇ 10 ਫ਼ੀਸਦੀ ਤੱਕ ਪਹੁੰਚ ਗਿਆ ਹੈ¢ ਰਿਪੋਰਟ ਅਨੁਸਾਰ, ਬਰਤਾਨੀਆ ਵਿਚ ਰਹਿਣ ਵਾਲੇ ਘੱਟ ਗਿਣਤੀ ਭਾਈਚਾਰਿਆਂ ਵਿਚੋਂ ਬੰਗਲਾਦੇਸ਼ੀ ਅਤੇ ਪਾਕਿਸਤਾਨੀ ਭਾਈਚਾਰਿਆਂ ਵਿਚ ਗਰੀਬੀ ਦੀ ਦਰ ਦੂਜੇ ਭਾਈਚਾਰਿਆਂ ਦੇ ਮੁਕਾਬਲੇ ਕਿਤੇ ਜ਼ਿਆਦਾ ਹੈ ¢ ਇਸਦੇ ਨਾਲ ਹੀ ਦਿਵਿਆਂਗ ਲੋਕ ਵੀ ਇਸ ਆਰਥਿਕ ਮੰਦਹਾਲੀ ਦੀ ਮਾਰ ਹੇਠ ਹਨ ¢ ਧਰਮ ਦੇ ਆਧਾਰਿਤ ਅੰਕੜਿਆਂ ਅਨੁਸਾਰ ਸਭ ਤੋਂ ਵੱਧ ਪ੍ਰਭਾਵਿਤ ਮੁਸਲਿਮ ਭਾਈਚਾਰਾ ਹੈ ¢ ਬਰਤਾਨੀਆ ਦੀ ਮਹਿੰਗਾਈ ਦੀ ਦਰ ਕਦੇ ਵੀ ਲੰਮਾ ਸਮਾਂ ਸਥਿਰ ਨਹੀਂ ਰਹੀ ¢ ਵਿਆਜ਼ ਦਰਾਂ ਵਿਚ ਫੇਰ ਬਦਲ ਨਾਲ ਲੋਕਾਂ 'ਤੇ ਗੰਭੀਰ ਅਸਰ ਪੈਂਦਾ ਹੈ ¢ ਦਸੰਬਰ ਮਹੀਨੇ ਵਿਚ ਮਹਿੰਗਾਈ ਦਰ ਵਧ ਕੇ 3.4 ਫ਼ੀਸਦੀ ਤੱਕ ਪਹੁੰਚਣ ਕਾਰਨ ਆਮ ਲੋਕਾਂ 'ਤੇ ਡੂੰਘਾ ਅਸਰ ਪਿਆ ਹੈ¢ ਬਰਤਾਨੀਆ ਦੀ ਵਿੱਤ ਮੰਤਰੀ ਰੇਚਲ ਰੀਵਜ਼ ਨੇ ਕਿਹਾ ਕਿ ਗਰੀਬੀ ਨਾਲ ਨਜਿੱਠਣ ਲਈ ਸਰਕਾਰ ਠੋਸ ਯੋਜਨਾਵਾਂ ਬਣਾ ਰਹੀ ਹੈ ¢ ਅਪ੍ਰੈਲ ਤੋਂ ਟੂ-ਚਾਈਲਡ ਲਿਮਿਟ (ਦੋ ਬੱਚਿਆਂ ਦੀ ਸੀਮਾ) ਵਾਲਾ ਨਿਯਮ ਖਤਮ ਕਰ ਦਿੱਤਾ ਜਾਵੇਗਾ¢ ਇਹ ਨਿਯਮ 2017 ਵਿਚ ਲਾਗੂ ਕੀਤਾ ਗਿਆ ਸੀ, ਜਿਸ ਤਹਿਤ ਤੀਜੇ ਬੱਚੇ 'ਤੇ ਵਾਧੂ ਵਿੱਤੀ ਭੱਤਾ ਨਹੀਂ ਮਿਲਦਾ ਸੀ ¢ ਸਰਕਾਰ ਨੂੰ ਉਮੀਦ ਹੈ ਕਿ 3.1 ਅਰਬ ਪੌਂਡ ਦੇ ਇਸ ਫੈਸਲੇ ਨਾਲ ਬਾਲ ਗਰੀਬੀ ਘਟੇਗੀ, ਪਰ ਮਾਹਿਰਾਂ ਦਾ ਮੰਨਣਾ ਹੈ ਕਿ ਗਰੀਬੀ ਨੂੰ ਜੜ੍ਹੋਂ ਖਤਮ ਕਰਨ ਲਈ ਹੋਰ ਸਖ਼ਤ ਨੀਤੀਆਂ ਦੀ ਲੋੜ ਹੈ¢