11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਲੰਡਨ ਵਾਹਨ ਚਾਲਕਾਂ ਲਈ ਦੁਨੀਆ ਦਾ ਸਭ ਤੋਂ ਹੌਲੀ ਰਫਤਾਰ ਵਾਲਾ ਦੂਜਾ ਸ਼ਹਿਰ

Ad Position 21
No active advertisement
ਅਜੀਤ ਡੈਸਕ 29-01-2026
ਲੰਡਨ, 28 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਲੰਡਨ ਇੰਗਲੈਂਡ ਦਾ ਹੀ ਨਹੀਂ ਬਲਕਿ ਦੁਨੀਆਂ ਦਾ ਅਜਿਹਾ ਸ਼ਹਿਰ ਹੈ ਜੋ ਕਿਸੇ ਨਾ ਕਿਸੇ ਚਰਚਾ ਵਿਚ ਰਹਿੰਦਾ ਹੈ | ਨਵੇਂ ਅੰਕੜਿਆਂ ਨੇ ਹੁਣ ਪੁਸ਼ਟੀ ਕੀਤੀ ਹੈ ਕਿ ਲੰਡਨ ਯਾਤਰਾ ਦੇ ਸਮੇਂ ਦੇ ਮਾਮਲੇ ਵਿਚ ਦੁਨੀਆ ਦਾ ਸਭ ਤੋਂ ਹੌਲੀ ਰਫਤਾਰ ਵਾਲਾ ਦੂਜਾ ਸ਼ਹਿਰ ਹੈ | ਟੌਮਟੌਮ ਦੁਆਰਾ ਆਪਣੇ ਸਾਲਾਨਾ ਟ੍ਰੈਫਿਕ ਸੂਚਕਾਂਕ ਲਈ ਖੋਜੇ ਕਸਬਿਆਂ ਅਤੇ ਸ਼ਹਿਰਾਂ ਨੂੰ ਪ੍ਰਤੀ ਮੀਲ ਉਨ੍ਹਾਂ ਦੇ ਆਮ ਯਾਤਰਾ ਸਮੇਂ ਦੇ ਅਧਾਰ 'ਤੇ ਦੇਖਿਆ ਕਿ ਦੁਨੀਆ ਦੀਆਂ ਸਾਰੀਆਂ ਰਾਜਧਾਨੀਆਂ ਵਿਚੋਂ ਲੰਡਨ ਸਭ ਤੋਂ ਹੌਲੀ ਰਫਤਾਰ ਵਾਲਾ ਹੈ | ਪਰ ਬਤੌਰ ਸ਼ਹਿਰ ਦੂਜੇ ਸਥਾਨ 'ਤੇ ਹੈ | ਲੰਡਨ ਵਿਚ ਡਰਾਈਵਰਾਂ ਨੇ ਛੇ ਮੀਲ ਦੀ ਯਾਤਰਾ ਪੂਰੀ ਕਰਨ ਲਈ ਔਸਤਨ 35 ਮਿੰਟ ਤੇ ਸੱਤ ਸਕਿੰਟ ਲਏ | ਜਦਕਿ ਕੋਲੰਬੀਆ ਦੇ ਸ਼ਹਿਰ ਬੈਰਨਕਿਲਾ (ਜੋ ਦੇਸ਼ ਦੀ ਰਾਜਧਾਨੀ ਨਹੀਂ) ਦੀ ਛੇ ਮੀਲ ਦੀ ਯਾਤਰਾ ਲਈ ਸਮਾਂ 35 ਮਿੰਟ ਅਤੇ 20 ਸਕਿੰਟ ਸੀ | ਲੰਡਨ ਨੂੰ ਭੀੜ-ਭੜੱਕੇ ਲਈ 25 ਸਭ ਤੋਂ ਮਾੜੇ ਸ਼ਹਿਰਾਂ ਵਿਚੋਂ ਇੱਕ ਹੋਣ ਲਈ ਵੀ ਸੂਚੀਬੱਧ ਕੀਤਾ ਗਿਆ ਹੈ | ਟ੍ਰੈਫਿਕ ਵਿਚ ਡਰਾਈਵਰਾਂ ਦੁਆਰਾ ਗੁਆਏ ਗਏ ਸਮੇਂ ਲਈ ਚੋਟੀ ਦੇ 20 ਸ਼ਹਿਰਾਂ ਵਿਚ ਵੀ ਲੰਡਨ ਸ਼ਾਮਿਲ ਹੈ | 2025 ਦੌਰਾਨ, ਲੰਡਨ ਵਾਸੀਆਂ ਨੇ ਔਸਤਨ 136 ਘੰਟੇ ਟ੍ਰੈਫਿਕ ਵਿਚ ਬਿਤਾਏ ਹਨ, ਜੋ ਕਿ ਕਿਤੇ ਵੀ ਨਾ ਜਾਣ ਦੇ ਪੂਰੇ ਪੰਜ ਦਿਨਾਂ ਤੋਂ ਵੱਧ ਦੇ ਬਰਾਬਰ ਹੈ | ਲੰਡਨ ਹੌਲੀ ਰਫਤਾਰ ਯਾਤਰਾ ਦੇ ਸਮੇਂ ਵਿਚ ਭਾਰਤ ਦੇ ਬੈਂਗਲੁਰੂ ਅਤੇ ਕੋਲਕਾਤਾ ਵਰਗੇ ਸਥਾਨਾਂ, ਪੇਰੂ ਦੇ ਲੀਮਾ ਅਤੇ ਮੈਕਸੀਕੋ ਸਿਟੀ ਵਰਗੇ ਸਥਾਨਾਂ ਤੋਂ ਅੱਗੇ ਨਿਕਲ ਗਿਆ ਹੈ | 2025 ਦੌਰਾਨ ਟਰੇਨਾਂ ਦੀਆਂ ਹੜਤਾਲਾਂ ਨੇ ਲੰਡਨ ਦੇ ਆਉਣ-ਜਾਣ ਦੇ ਸੰਕਟਾਂ ਵਿਚ ਯੋਗਦਾਨ ਪਾਇਆ, 10 ਸਤੰਬਰ 2025 ਨੂੰ ਟ੍ਰੈਫਿਕ ਦੇ ਸਭ ਤੋਂ ਭੈੜੇ ਦਿਨ ਵਜੋਂ ਦੱਸਿਆ ਗਿਆ | ਸ਼ਾਮ 5 ਵਜੇ ਭੀੜ-ਭੜੱਕੇ ਵਿਚ 138 ਫੀਸਦੀ ਵਾਧਾ ਦੇਖਿਆ ਗਿਆ | ਸਾਈਕਲ ਕਿਰਾਏ 'ਤੇ ਦੇਣ ਵਾਲੀ ਕੰਪਨੀ ਲਾਈਮ ਨੇ ਭੀੜ-ਭੜੱਕੇ ਵਾਲੇ ਸਮੇਂ ਦੌਰਾਨ ਸਾਈਕਲ ਵਰਤੋਂ ਵਿਚ 75 ਫੀਸਦੀ ਵਾਧਾ ਦੇਖਿਆ, ਹੜਤਾਲ ਦੇ ਪਹਿਲੇ ਦਿਨ ਹੀ 20 ਲੱਖ ਤੋਂ ਵੱਧ ਯਾਤਰਾਵਾਂ ਦਰਜ ਕੀਤੀਆਂ |
Ad Position 22
No active advertisement
ਪਿਛਲੀ ਖ਼ਬਰ * ਬਰਤਾਨੀਆ ਵਿਚ 68 ਲੱਖ ਦੇ ਕਰੀਬ ਲੋਕ ਗਰੀਬ-ਰਿਪੋਰਟ ਗਰੀਬੀ ਦਾ 30 ਸਾਲਾਂ ਦਾ ਟੁੱਟਿਆ ਰਿਕਾਰਡ ਅਗਲੀ ਖ਼ਬਰ ਪਾਇਲਟਾਂ ਦੀ ਸੂਝਬੂਝ ਨਾਲ ਟਲੀ ਵੱਡੀ ਅਣਹੋਣੀ
Ad Position 24