11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਪਾਇਲਟਾਂ ਦੀ ਸੂਝਬੂਝ ਨਾਲ ਟਲੀ ਵੱਡੀ ਅਣਹੋਣੀ

Ad Position 21
No active advertisement
ਅਜੀਤ ਡੈਸਕ 29-01-2026
* ਪੰਛੀ ਨਾਲ ਟਕਰਾਉਣ ਕਾਰਨ ਜਹਾਜ਼ ਸੁਰੱਖਿਅਤ ਉਤਾਰਿਆ
ਲੈਸਟਰ (ਇੰਗਲੈਂਡ), 28 ਜਨਵਰੀ (ਸੁਖਜਿੰਦਰ ਸਿੰਘ ਢੱਡੇ)-ਸਪੇਨ ਦੀ ਰਾਜਧਾਨੀ ਮੈਡਿ੍ਡ ਤੋਂ ਇੰਗਲੈਂਡ ਦੇ ਬਿ੍ਸਟਲ ਸ਼ਹਿਰ ਵੱਲ ਆ ਰਹੇ ਇੱਕ ਯਾਤਰੀ ਜਹਾਜ਼ ਨੂੰ ਉਡਾਣ ਦੌਰਾਨ ਅਚਾਨਕ ਪੈਦਾ ਹੋਏ ਸੰਕਟ ਕਾਰਨ ਆਪਣੀ ਨਿਰਧਾਰਤ ਮੰਜ਼ਿਲ ਤੋਂ ਕਾਫ਼ੀ ਦੂਰ ਹੋਰ ਹਵਾਈ ਅੱਡੇ 'ਤੇ ਉਤਾਰਨਾ ਪਿਆ ¢ ਜਾਣਕਾਰੀ ਮੁਤਾਬਕ ਜਹਾਜ਼ ਦੀ ਉਡਾਣ ਦੌਰਾਨ ਪੰਛੀ ਜਹਾਜ਼ ਨਾਲ ਟਕਰਾਅ ਗਿਆ | ਹਵਾਈ ਕੰਟਰੋਲ ਅਤੇ ਪਾਇਲਟਾਂ ਵਲੋਂ ਤੁਰੰਤ ਸਥਿਤੀ ਦਾ ਜਾਇਜ਼ਾ ਲੈਂਦਿਆਂ ਯਾਤਰੀਆਂ ਦੀ ਸੁਰੱਖਿਆ ਨੂੰ ਪਹਿਲ ਦਿੰਦਿਆਂ ਜਹਾਜ਼ ਨੂੰ ਬਿ੍ਸਟਲ ਹਵਾਈ ਅੱਡੇ ਦੀ ਬਜਾਏ ਲਗਭਗ 180 ਮੀਲ ਦੂਰ ਸਥਿਤ ਲਿਵਰਪੂਲ ਜੋਹਨ ਲੈਨਨ ਹਵਾਈ ਅੱਡੇ ਵੱਲ ਮੋੜਿਆ ਗਿਆ ¢ ਜਹਾਜ਼ ਨੂੰ ਉੱਥੇ ਸੁਰੱਖਿਅਤ ਤਰੀਕੇ ਨਾਲ ਉਤਾਰ ਲਿਆ ਗਿਆ ¢ ਅਧਿਕਾਰੀਆਂ ਅਨੁਸਾਰ ਪੰਛੀਆਂ ਨਾਲ ਟਕਰਾਅ ਹਵਾਈ ਯਾਤਰਾ ਦੌਰਾਨ ਵਾਪਰਨ ਵਾਲੀਆਂ ਆਮ ਘਟਨਾਵਾਂ ਵਿਚੋਂ ਇੱਕ ਹੈ, ਪਰ ਇਸ ਮਾਮਲੇ ਵਿਚ ਪਾਇਲਟਾਂ ਦੀ ਸੂਝਬੂਝ ਅਤੇ ਤੁਰੰਤ ਫੈਸਲੇ ਨੇ ਵੱਡੇ ਹਾਦਸੇ ਤੋਂ ਬਚਾਅ ਕਰ ਲਿਆ ¢ ਜਹਾਜ਼ ਵਿਚ ਸਵਾਰ ਸਾਰੇ ਯਾਤਰੀ ਪੂਰੀ ਤਰ੍ਹਾਂ ਸੁਰੱਖਿਅਤ ਰਹੇ | ਉਤਰਨ ਮਗਰੋਂ ਯਾਤਰੀਆਂ ਨੂੰ ਹਵਾਈ ਅੱਡੇ 'ਤੇ ਕੁਝ ਸਮਾਂ ਉਡੀਕ ਕਰਵਾਈ ਗਈ, ਜਿੱਥੇ ਉਨ੍ਹਾਂ ਲਈ ਬਦਲਵੀਂ ਯਾਤਰਾ ਅਤੇ ਰਹਿਣ-ਸਹਿਣ ਦੇ ਪ੍ਰਬੰਧ ਕੀਤੇ ਗਏ ¢ ਹਵਾਈ ਕੰਪਨੀ ਵਲੋਂ ਜਾਰੀ ਬਿਆਨ ਵਿਚ ਯਾਤਰੀਆਂ ਨੂੰ ਹੋਈ ਅਸੁਵਿਧਾ ਲਈ ਖੇਦ ਜਤਾਇਆ ਤੇ ਕਿਹਾ ਗਿਆ ਕਿ ਜਹਾਜ਼ ਦੀ ਪੂਰੀ ਤਕਨੀਕੀ ਜਾਂਚ ਕੀਤੀ ਜਾ ਰਹੀ ਹੈ¢
Ad Position 22
No active advertisement
ਪਿਛਲੀ ਖ਼ਬਰ ਲੰਡਨ ਵਾਹਨ ਚਾਲਕਾਂ ਲਈ ਦੁਨੀਆ ਦਾ ਸਭ ਤੋਂ ਹੌਲੀ ਰਫਤਾਰ ਵਾਲਾ ਦੂਜਾ ਸ਼ਹਿਰ ਅਗਲੀ ਖ਼ਬਰ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋਂ ਵਲੋਂ ਜ਼ੂਮ ਵਿਧੀ ਰਾਹੀਂ ਰੂਬਰੂ ਸਮਾਗਮ ਕਰਵਾਇਆ
Ad Position 24