20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਬਰਤਾਨਵੀ ਪ੍ਰਧਾਨ ਮੰਤਰੀ ਸਟਾਰਮਰ ਦੀ ਚੀਨ ਯਾਤਰਾ ਸਮਾਪਤ

Ad Position 21
No active advertisement
ਅਜੀਤ ਡੈਸਕ 01-02-2026

ਲੰਡਨ, 31 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨਵੀ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਚੀਨ ਦੀ ਆਪਣੀ ਫੇਰੀ ਦੌਰਾਨ ਅਰਬਾਂ ਪੌਂਡ ਦੇ ੁਬਰਾਮਦ ਤੇ ਨਿਵੇਸ਼ ਸੌਦਿਆਂ 'ਤੇ ਦਸਤਖਤ ਕੀਤੇ ਤੇ ਚੀਨ ਨਾਲ ਕਾਫੀ ਦੇਰ ਤੋਂ ਚੱਲੇ ਆ ਰਹੇ ਤਣਾਅਪੂਰਨ ਸਬੰਧਾਂ 'ਚ 'ਸਥਿਰਤਾ' ਲਿਆਂਦੀ ਹੈ | ਬਰਤਾਨਵੀ ਪ੍ਰਧਾਨ ਮੰਤਰੀ ਦੇ ਨਿਵਾਸ ਤੇ ਦਫਤਰ 10 ਡਾਊਨਿੰਗ ਸਟ੍ਰੀਟ ਨੇ ਲੰਡਨ ਤੋਂ ਜਾਰੀ ਇਕ ਬਿਆਨ 'ਚ ਕਿਹਾ ਕਿ ਸਟਾਰਮਰ ਦੀ ਤਿੰਨ ਦਿਨਾਂ ਫੇਰੀ ਦੌਰਾਨ, ਬਰਤਾਨੀਆ ਤੇ ਚੀਨ ਨੇ 2.2 ਬਿਲੀਅਨ ਪੌਂਡ ਦੇ ਬਰਾਮਦ ਸੌਦਿਆਂ, 5 ਸਾਲਾਂ 'ਚ ਲਗਭਗ 2.3 ਬਿਲੀਅਨ ਪੌਂਡ ਦੇ ਸਮਝੌਤੇ ਤੇ ਨਵੇਂ ਨਿਵੇਸ਼ ਸਮਝੌਤਿਆਂ 'ਤੇ ਹਸਤਾਖਰ ਕੀਤੇ | ਉਨ੍ਹਾਂ ਦੱਸਿਆ ਕਿ ਚੀਨ ਦੀ ਆਪਣੀ ਫੇਰੀ ਦੇ ਅੰਤ 'ਤੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਕਿਹਾ ਕਿ ਅਸੀਂ ਚੀਨ ਨਾਲ ਆਪਣੇ ਸੰਬੰਧਾਂ ਨੂੰ ਸਥਿਰਤਾ, ਸਪੱਸ਼ਟਤਾ ਤੇ ਕਾਰੋਬਾਰਾਂ ਅਤੇ ਕੰਮ ਕਰਨ ਵਾਲੇ ਲੋਕਾਂ ਲਈ ਇਸਦੇ ਲਾਭਾਂ ਨੂੰ ਯਕੀਨੀ ਬਣਾਉਣ ਲਈ ਇਕ ਲੰਬੇ ਸਮੇਂ ਦੀ ਰਣਨੀਤੀ ਨਾਲ ਅੱਗੇ ਵਧਾ ਰਹੇ ਹਾਂ | ਉਹਨਾਂ ਕਿਹਾ ਕਿ ਅਸੀਂ ਦੁਨੀਆ ਦੀਆਂ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ 'ਚੋਂ ਇਕ ਨਾਲ ਆਪਣੇ ਸੰਬੰਧਾਂ ਨੂੰ ਹੋਰ ਮਜ਼ਬੂਤ ਕੀਤਾ ਹੈ, ਯੂ.ਕੇ. ਲਈ ਅਰਬਾਂ ਡਾਲਰ ਦੇ ਲਾਭਾਂ ਦੇ ਰਾਹਾਂ ਨੂੰ ਖੋਲਿ੍ਹਆ ਹੈ ਤੇ ਨਵੀਆਂ ਵਪਾਰਕ ਭਾਈਵਾਲੀ ਲਈ ਰਾਹ ਪੱਧਰਾ ਕੀਤਾ ਹੈ | ਯੂ.ਕੇ. ਦੇ ਵਪਾਰ ਤੇ ਵਣਜ ਮੰਤਰੀ ਪੀਟਰ ਕਾਇਲ ਨੇ ਕਿਹਾ ਕਿ ਇਕਸਾਰ ਤੇ ਸਪੱਸ਼ਟ ਪਹੁੰਚ ਨਾਲ ਇਹ ਦਰਸਾਉਂਦਾ ਹੈ ਕਿ ਗੱਲਬਾਤ ਹੀ ਸਹੀ ਪਹੁੰਚ ਹੈ | ਜੋ ਇਹ ਵੀ ਸਾਬਤ ਕਰਦੀ ਹੈ ਕਿ ਯੂ.ਕੇ. ਨੂੰ ਆਪਣੇ ਵਪਾਰਕ ਭਾਈਵਾਲਾਂ 'ਚੋਂ ਸਿਰਫ ਕਿਸੇ ਇਕ ਦੀ ਚੋਣ ਕਰਨ ਦੀ ਜ਼ਰੂਰਤ ਨਹੀਂ ਹੈ |

Ad Position 22
No active advertisement
ਪਿਛਲੀ ਖ਼ਬਰ ਐਪਸਟਾਈਨ ਫਾਈਲਾਂ 'ਚ ਸਾਹਮਣੇ ਆਇਆ ਮਸਕ ਦਾ ਨਾਂਅ ਅਗਲੀ ਖ਼ਬਰ -ਸਕੁਐਸ਼ ਆਨ ਫਾਇਰ- ਅਨਾਹਤ ਸੈਮੀਫਾਈਨਲ 'ਚ ਪਹੁੰਚੀ <br/>
Ad Position 24