18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਭਾਰਤ ਅਮਰੀਕਾ ਦੀਆਂ ਕਈ ਉਦਯੋਗਿਕ ਤੇ ਖੇਤੀਬਾੜੀ ਵਸਤਾਂ 'ਤੇ ਟੈਰਿਫ਼ ਘੱਟ ਕਰੇਗਾ-ਅਮਰੀਕੀ ਵਪਾਰ ਪ੍ਰਤੀਨਿਧੀ

Ad Position 21
No active advertisement
ਅਜੀਤ ਡੈਸਕ 05-02-2026
ਨਿਊਯਾਰਕ/ਵਾਸ਼ਿੰਗਟਨ, 4 ਫਰਵਰੀ (ਏਜੰਸੀ)-ਇਕ ਸੀਨੀਅਰ ਅਮਰੀਕੀ ਅਧਿਕਾਰੀ ਨੇ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਦੁਆਰਾ ਐਲਾਨੇ ਵਪਾਰ ਸਮਝੌਤੇ ਤਹਿਤ ਭਾਰਤ ਫ਼ਲ ਤੇ ਸਬਜ਼ੀਆਂ ਵਰਗੇ ਅਮਰੀਕੀ ਉਦੋਯਗਿਕ ਤੇ ਖੇਤੀਬਾੜੀ ਸਾਮਾਨਾਂ ਦੀ ਇਕ ਵੱਡੀ ਰੇਂਜ 'ਤੇ ਟੈਰਿਫ਼ ਨੂੰ ਘਟਾ ਕੇ ਜ਼ੀਰੋ ਕਰ ਦੇਵੇਗਾ | ਅਮਰੀਕੀ ਵਪਾਰ ਪ੍ਰਤੀਨਿਧੀ ਜੇਮੀਸਨ ਗ੍ਰੀਰ ਨੇ ਇਸ ਸਮਝੌਤੇ ਨੂੰ ਇਕ ਵੱਡੀ ਜਿੱਤ ਦੱਸਿਆ, ਨਾਲ ਹੀ ਇਹ ਵੀ ਕਿਹਾ ਕਿ ਭਾਰਤ ਕੁਝ ਖਾਸ ਖੇਤਰਾਂ 'ਤੇ ਆਪਣਾ ਕੰਟਰੋਲ ਬਣਾਈ ਰੱਖੇਗਾ, ਜਿਨ੍ਹਾਂ ਨੂੰ ਸੁਰੱਖਿਆ ਮਿਲੀ ਹੋਈ ਹੈ | ਗ੍ਰੀਰ ਨੇ ਕਿਹਾ ਕਿ ਅਮਰੀਕਾ ਭਾਰਤ 'ਤੇ ਕੁਝ ਪੱਧਰ ਦਾ ਟੈਰਿਫ਼ 18 ਫੀਸਦੀ ਬਣਾਈ ਰੱਖੇਗਾ, ਪਰ ਉਹ ਵੀ ਸਾਡੇ ਲਈ ਕਈ ਤਰ੍ਹਾਂ ਦੇ ਖੇਤੀ ਉਤਪਾਦਾਂ, ਰਸਾਇਣਾਂ, ਨਿਰਮਾਣ ਵਸਤਾਂ, ਮੈਡੀਕਲ ਡਿਵਾਇਸਾਂ ਆਦਿ 'ਤੇ ਆਪਣੇ ਟੈਰਿਫ਼ ਘੱਟ ਕਰਨ 'ਤੇ ਸਹਿਮਤ ਹੋਏ ਹਨ | ਇਹ ਦੋਵਾਂ ਦੇਸ਼ਾਂ ਲਈ ਇਕ ਰੋਮਾਂਚਕ ਮੌਕਾ ਹੈ |


Ad Position 22
No active advertisement
ਪਿਛਲੀ ਖ਼ਬਰ ਜੈੱਟ ਇੰਜਣਾਂ ਤੋਂ ਲੈ ਕੇ ਸਮਾਰਟ ਫੋਨਾਂ ਤੱਕ ਮਹੱਤਵਪੂਰਨ ਸਪਲਾਈ ਚੇਨਾਂ ਨੂੰ ਮੁੜ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਟਰੰ... ਅਗਲੀ ਖ਼ਬਰ ਭਾਰਤ 10ਵੀਂ ਵਾਰ ਅੰਡਰ-19 ਵਿਸ਼ਵ ਕੱਪ ਦੇ ਫ਼ਾਈਨਲ 'ਚ
Ad Position 24