18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਇਕੱਲੀਆਂ ਅÏਰਤਾਂ ਲਈ ਯਾਤਰਾ ਕਰਨ ਦੇ ਮਾਮਲੇ 'ਚ ਸਿੰਗਾਪੁਰ ਸ਼ਹਿਰ ਮੋਹਰੀ <br/>

Ad Position 21
No active advertisement
ਅਜੀਤ ਡੈਸਕ 05-02-2026
ਲੰਡਨ, 4 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਅਜੋਕੇ ਯੁੱਗ 'ਚ ਮਨੁੱਖ ਨੂੰ ਸੈਰ-ਸਪਾਟੇ ਦਾ ਬਹੁਤ ਸ਼Ïਕ ਹੈ | ਭਾਵੇਂ ਉਹ ਆਪਣੇ ਪਰਿਵਾਰ ਨਾਲ ਹੋਵੇ ਭਾਵੇਂ ਦੋਸਤਾਂ ਨਾਲ ਹੋਵੇ | ਪਰ ਬਹੁਤ ਸਾਰੇ ਲੋਕ ਇਕੱਲੇ ਵੀ ਘੁੰਮਣ ਜਾਂਦੇ ਹਨ | ਅÏਰਤਾਂ ਦੇ ਇਕੱਲੇ ਸੈਰ ਸਪਾਟਾ ਕਰਨ ਦੀ ਗਿਣਤੀ ਦਿਨੋ-ਦਿਨ ਵਧ ਰਹੀ ਹੈ | ਯਾਤਰਾ ਸੰਬੰਧੀ ਹੋਏ ਇਕ ਅਧਿਐਨ 'ਚ ਸਾਹਮਣੇ ਆਇਆ ਹੈ ਕਿ ਇਕੱਲੀਆਂ ਅÏਰਤਾਂ ਦੀ ਯਾਤਰਾ ਲਈ ਸਭ ਤੋਂ ਵਧੀਆ ਸ਼ਹਿਰ ਸਿੰਗਾਪੁਰ ਹੈ | ਜਦ ਕਿ ਨਿਊਯਾਰਕ ਦੂਜੇ, ਦੁਬਈ ਤੀਜੇ, ਟੋਕੀਓ ਚੌਥੇ, ਸਿਓਲ ਪੰਜਵੇਂ, ਪੈਰਿਸ ਛੇਵੇਂ, ਐਮਸਟਰਡਮ ਸੱਤਵੇਂ, ਅਬੂ ਧਾਬੀ ਅੱਠਵੇਂ, ਲੰਡਨ ਨÏਵੇਂ ਅਤੇ ਬੈਂਕਾਕ ਦਸਵੇਂ ਸਥਾਨ 'ਤੇ ਹੈ | ਹਾਲ ਹੀ ਦੀਆਂ ਰਿਪੋਰਟਾਂ ਦੱਸਦੀਆਂ ਹਨ ਕਿ ਇਕੱਲੇ ਯਾਤਰਾ ਕਰਨ ਵਾਲਿਆਂ ਵਿਚੋਂ 84 ਪ੍ਰਤੀਸ਼ਤ ਅÏਰਤਾਂ ਹਨ | ਯੂ.ਕੇ. ਦਾ ਇਸ ਸਾਲ ਦਾ ਗੂਗਲ ਸਰਚ ਡੇਟਾ ਦਰਸਾਉਂਦਾ ਹੈ ਕਿ ਇਕੱਲੇ ਯਾਤਰਾ ਕਰਨ ਸੰਬੰਧੀ ਨਵੇਂ ਰਿਕਾਰਡ ਬਣਨਗੇ | ਇਕੱਲੇ ਯਾਤਰਾ ਕਰਨ 'ਚ ਦਿਲਚਸਪੀ ਸਾਲ-ਦਰ-ਸਾਲ 116 ਪ੍ਰਤੀਸ਼ਤ ਵਧੀ ਹੈ | ਇਸ ਨਵੇਂ ਯਾਤਰਾ ਅਧਿਐਨ 'ਚ ਸ਼ਹਿਰਾਂ ਦੇ ਰੱਖਿਆ ਸੂਚਕ ਅੰਕ, ਤੇਜ਼ ਵਾਈ-ਫਾਈ, ਅਪਰਾਧ ਦਰ ਅਤੇ ਭਰੋਸੇਯੋਗ ਜਨਤਕ ਆਵਾਜਾਈ ਸਮੇਤ ਵੱਖ-ਵੱਖ ਪਹਿਲੂਆਂ ਨੂੰ ਸਾਹਮਣੇ ਰੱਖਿਆ ਗਿਆ ਹੈ | ਯੂ.ਕੇ. 'ਚ ਇਕੱਲਿਆਂ ਯਾਤਰਾ ਲਈ ਲਗਪਗ 21,000 ਮਾਸਿਕ ਖੋਜਾਂ ਹੁੰਦੀਆਂ ਹਨ ਅਤੇ ਯੂ.ਕੇ. ਦੀ ਰਾਜਧਾਨੀ ਉਨ੍ਹਾਂ ਲਈ ਆਦਰਸ਼ ਹੈ ਜੋ ਨਵੇਂ ਲੋਕਾਂ ਨੂੰ ਮਿਲਣਾ ਅਤੇ ਸ਼ਹਿਰ ਭਰ 'ਚ ਜੀਵੰਤ, ਸੱਭਿਆਚਾਰਕ ਅਤੇ ਇਤਿਹਾਸਕ ਪੱਖ ਤੋਂ ਪੜਚੋਲ ਕਰਨਾ ਚਾਹੁੰਦੇ ਹਨ |

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸਿੰਘ ਸਭਾ, ਪਾਰਮਾ ਵਿਖੇ ਸ਼ਹੀਦ ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ ਮਨਾਇਆ <br/> ਅਗਲੀ ਖ਼ਬਰ ਦਿੱਲੀ ਹਾਈ ਕੋਰਟ ਵਲੋਂ ਚੈੱਕ ਬਾਊਾਸ ਮਾਮਲੇ 'ਚ ਰਾਜਪਾਲ ਦੀ ਪਟੀਸ਼ਨ ਖਾਰਜ <br/>
Ad Position 24