ਬਰੇਸ਼ੀਆ (ਇਟਲੀ), 4 ਫਰਵਰੀ (ਬਲਦੇਵ ਸਿੰਘ ਬੂਰੇ ਜੱਟਾਂ)-ਇਟਲੀ ਦੇ ਗੁਰਦੁਆਰਾ ਸਿੰਘ ਸਭਾ, ਪਾਰਮਾ ਵਿਖੇ ਸ਼ਹੀਦ ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ ਮਨਾਇਆ ਗਿਆ ¢ ਪੋਵੀਲੀਓ ਸ਼ਹਿਰ ਦੀ ਸੰਗਤ ਵਲੋਂ ਇਹ ਸਾਰਾ ਸਮਾਗਮ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਸਹਿਯੋਗ ਨਾਲ ਕੀਤਾ ਗਿਆ ¢ ਸਮਾਗਮ ਦੌਰਾਨ ਪਾਠ ਦੇ ਭੋਗ ਪਾਏ ਗਏ | ਸੈਕਟਰੀ ਸ਼ਿਵ ਇੰਦਰ ਦਿਆਲ ਸਿੰਘ ਵਲੋਂ ਭਾਈ ਸਤਵਿੰਦਰ ਸਿੰਘ ਅਤੇ ਭਾਈ ਪਲਵਿੰਦਰ ਸਿੰਘ ਦੇ ਜਾਗੋ ਵਾਲੇ ਜਥੇ ਨਾਲ ਸੰਗਤਾਂ ਨੂੰ ਰੂਬਰੂ ਕਰਵਾਇਆ | ਕਸ਼ਮੀਰ ਸਿੰਘ ਲੇਕੋ ਨੇ ਕਵਿਤਾ ਬੋਲੀ | ਪ੍ਰੋਫੈਸਰ ਜਸਪਾਲ ਸਿੰਘ ਨੇ ਕਿਹਾ ਕਿ ਸਾਨੂੰ ਆਪਣੇ ਗੁਰੂਆਂ, ਵਿਦਵਾਨਾਂ, ਮਹਾਂਪੁਰਖਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਤੇ ਆਪਣੇ ਬੱਚਿਆਂ ਨੂੰ ਇਨ੍ਹਾਂ ਦੀਆਂ ਬਾਤਾਂ ਸੁਣਾਉਣੀਆਂ ਚਾਹੀਦੀਆਂ ਹਨ | ਇਸ ਤੋਂ ਬਾਅਦ ਜਾਗੋ ਵਾਲੇ ਜਥੇ ਨੇ ਧਾਰਮਿਕ ਕਵੀਸ਼ਰੀ ਪੇਸ਼ ਕੀਤੀ | ਇਸ ਸਮੇਂ ਭੁਪਿੰਦਰ ਸਿੰਘ ਸੋਨੀ ਵਲੋਂ ਦਸਤਾਰਾਂ ਦਾ ਕੈਂਪ ਲਗਾਇਆ ਗਿਆ, ਜਿਸ ਵਿਚ ਬੱਚਿਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ | ਸਮਾਗਮ 'ਚ ਸਤਨਾਮ ਸਿੰਘ ਸੈਕਟਰੀ ਗੁਰਦੁਆਰਾ ਸਿੰਘ ਸਭਾ ਨਵੇਲਾਰਾ, ਪਿ੍ਥੀਪਾਲ ਸਿੰਘ, ਮਨਜਿੰਦਰ ਸਿੰਘ ਖਾਲਸਾ, ਗੁਰਮੇਲ ਸਿੰਘ ਭੱਟੀ ਆਦਿ ਨੇ ਹਾਜ਼ਰੀ ਭਰੀ | ਪ੍ਰਧਾਨ ਭੁਪਿੰਦਰ ਸਿੰਘ ਨੇ ਸੰਗਤਾਂ ਦਾ ਧੰਨਵਾਦ ਕੀਤਾ |