14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਈਰਾਨ ਟਕਰਾਅ ਦਾ ਬਰਤਾਨਵੀ ਅਰਥਚਾਰੇ 'ਤੇ ਅਸਰ

Ad Position 21
No active advertisement
ਅਜੀਤ ਡੈਸਕ 10-03-2026
ਲੈਸਟਰ (ਇੰਗਲੈਂਡ), 9 ਮਾਰਚ (ਸੁਖਜਿੰਦਰ ਸਿੰਘ ਢੱਡੇ)-ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਈਰਾਨ ਨਾਲ ਜੁੜਿਆ ਟਕਰਾਅ ਲੰਮਾ ਖਿੱਚਦਾ ਹੈ ਤਾਂ ਇਸ ਦਾ ਅਸਰ ਬਰਤਾਨਵੀ ਅਰਥਚਾਰੇ 'ਤੇ ਪੈ ਸਕਦਾ ਹੈ | ਲੰਡਨ ਦੇ ਇਕ ਕਮਿਊਨਿਟੀ ਸੈਂਟਰ ਵਿਚ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਹਾਲਾਤਾਂ 'ਤੇ ਨਿਗਰਾਨੀ ਰੱਖ ਰਹੀ ਹੈ ਤੇ ਅੰਤਰਰਾਸ਼ਟਰੀ ਭਾਗੀਦਾਰਾਂ ਨਾਲ ਮਿਲ ਕੇ ਖ਼ਤਰੇ ਨੂੰ ਘਟਾਉਣ ਲਈ ਵਿਚਾਰ ਕਰ ਰਹੀ ਹੈ | ਸਟਾਰਮਰ ਨੇ ਕਿਹਾ ਕਿ ਲੋਕਾਂ ਵਿਚ ਚਿੰਤਾ ਸੁਭਾਵਿਕ ਹੈ, ਕਿਉਂਕਿ ਜੰਗ ਜਿੰਨੀ ਲੰਮੀ ਚੱਲੇਗੀ, ਉੱਨਾ ਹੀ ਘਰੇਲੂ ਜੀਵਨ, ਕਾਰੋਬਾਰਾਂ ਤੇ ਦੇਸ਼ ਦੀ ਅਰਥਵਿਵਸਥਾ 'ਤੇ ਅਸਰ ਪੈਣ ਦੀ ਸੰਭਾਵਨਾ ਵਧੇਗੀ | ਉਨ੍ਹਾਂ ਦਲੀਲ ਦਿੱਤੀ ਕਿ ਬਰਤਾਨਵੀ ਅਰਥਚਾਰਾ ਹੁਣ ਸਾਲ 2022 ਦੇ ਮੁਕਾਬਲੇ ਊਰਜਾ ਸਪਲਾਈ ਦੇ ਝਟਕੇ ਨੂੰ ਝੱਲਣ ਲਈ ਬਿਹਤਰ ਸਥਿਤੀ 'ਚ ਹੈ, ਜਦੋਂ ਯੂਕਰੇਨ ਜੰਗ ਕਾਰਨ ਕੀਮਤਾਂ ਵਿੱਚ ਭਾਰੀ ਉਛਾਲ ਆਇਆ ਸੀ | ਦੂਜੇ ਪਾਸੇ, ਈਰਾਨ ਸੰਬੰਧੀ ਟਕਰਾਅ ਕਾਰਨ ਵਿਸ਼ਵ ਪੱਧਰ 'ਤੇ ਤੇਲ ਦੀਆਂ ਕੀਮਤਾਂ 'ਚ ਤੇਜ਼ੀ ਦਰਜ ਕੀਤੀ ਗਈ ਹੈ | ਇਸ ਪ੍ਰਸਥਿਤੀ ਨੂੰ ਦੇਖਦਿਆਂ ਜੀ-7 ਦੇਸ਼ਾਂ ਵੱਲੋਂ ਐਮਰਜੈਂਸੀ ਬੈਠਕ ਕਰਕੇ ਆਰਥਿਕ ਪ੍ਰਭਾਵਾਂ 'ਤੇ ਵਿਚਾਰ ਕੀਤਾ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਰਾਸ਼ਟਰਮੰਡਲ ਦਿਵਸ ਮੌਕੇ ਵਿਸ਼ਵ ਯੁੱਧ 'ਚ ਹਿੱਸਾ ਲੈਣ ਵਾਲੀ ਭਾਰਤੀ ਮਹਿਲਾ ਨੂਰ ਇਨਾਇਤ ਖਾਨ ਨੂੰ ਕੀਤਾ ਯਾਦ ਅਗਲੀ ਖ਼ਬਰ ਪੰਜਾਬ ਦੀਆਂ ਮਹਿਲਾਵਾਂ ਲਈ ਮਾਨ ਸਰਕਾਰ ਦਾ ਇਤਿਹਾਸਕ ਫ਼ੈਸਲਾ ਸਰਪੰਚ ਪਰਮਜੀਤ ਕੌਰ
Ad Position 24