14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਰਾਸ਼ਟਰਮੰਡਲ ਦਿਵਸ ਮੌਕੇ ਵਿਸ਼ਵ ਯੁੱਧ 'ਚ ਹਿੱਸਾ ਲੈਣ ਵਾਲੀ ਭਾਰਤੀ ਮਹਿਲਾ ਨੂਰ ਇਨਾਇਤ ਖਾਨ ਨੂੰ ਕੀਤਾ ਯਾਦ

Ad Position 21
No active advertisement
ਅਜੀਤ ਡੈਸਕ 10-03-2026
ਲੰਡਨ, 9 ਮਾਰਚ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਵਿਸ਼ਵ ਯੁੱਧਾਂ 'ਚ ਭਾਰਤੀਆਂ ਦੇ ਯੋਗਦਾਨ ਨੂੰ ਹਮੇਸ਼ਾਂ ਯਾਦ ਕੀਤਾ ਜਾਂਦਾ ਹੈ | ਲੰਡਨ ਵਿਚ ਰਾਸ਼ਟਰਮੰਡਲ ਦਿਵਸ ਸਮਾਰੋਹਾਂ ਮੌਕੇ ਮਹਾਰਾਜਾ ਚਾਰਲਸ, ਰਾਣੀ ਕੈਮਿਲਾ, ਪਿ੍ੰਸ ਵਿਲੀਅਮ, ਕੇਟ ਮਿਡਲਟਨ ਸਮੇਤ ਬਰਤਾਨਵੀ ਨੇਤਾਵਾਂ ਨੇ ਵੈਸਟਮਿੰਸਟਰ ਐਬੇ ਵਿਖੇ ਰਾਸ਼ਟਰ ਮੰਡਲ ਦੇਸ਼ਾਂ ਦੀ ਆਪਸੀ ਸਾਂਝ ਤੇ ਇਤਿਹਾਸ ਨੂੰ ਯਾਦ ਕੀਤਾ | ਲੰਡਨ ਮੈਮੋਰੀਅਲ ਗੇਟਸ ਸਮਾਗਮ ਵਿਚ ਦੂਜੇ ਵਿਸ਼ਵ ਯੁੱਧ ਦੌਰਾਨ ਭਾਰਤੀ ਮੂਲ ਦੀ ਬਰਤਾਨਵੀ ਜਾਸੂਸ ਨੂਰ ਇਨਾਇਤ ਖਾਨ ਦੀ ਬਹਾਦਰੀ ਤੇ ਕੁਰਬਾਨੀ ਨੂੰ ਯਾਦ ਕੀਤਾ ਗਿਆ | ਇਸ ਸਮਾਗਮ ਵਿਚ ਯੁੱਧ ਵਿੱਚ ਔਰਤਾਂ ਦੇ ਯੋਗਦਾਨ, ਏਕਤਾ, ਧਾਰਮਿਕ ਸ਼ਹਿਣਸ਼ੀਲਤਾ ਅਤੇ ਜ਼ੁੱਲਮ ਵਿੱਰੁੱਧ ਸ਼ਾਂਤੀ ਦੇ ਮੁੱਲਾਂ ਨੂੰ ਉਤਸ਼ਾਹਿਤ ਕਰਨ ਤੇ ਜ਼ੋਰ ਦਿੱਤਾ ਗਿਆ | ਲੰਡਨ ਵਿਚ ਇਸ ਸਾਲ ਦੇ ਰਾਸ਼ਟਰਮੰਡਲ ਦਿਵਸ ਸਮਾਰੋਹਾਂ ਵਿਚ ਭਾਰਤੀ ਮੂਲ ਦੀ ਬਿ੍ਟਿਸ਼ ਜਾਸੂਸ ਨੂਰ ਇਨਾਇਤ ਖਾਨ ਦੀ ਬਹਾਦਰੀ ਦੀ ਕਹਾਣੀ ਮੁੱਖ ਤੌਰ 'ਤੇ ਖਿਚ ਦਾ ਕੇਂਦਰ ਰਹੀ | ਮੈਮੋਰੀਅਲ ਗੇਟਸ ਲੰਡਨ ਵਿਚ ਹੋਏ ਸਮਾਗਮ 'ਯੁੱਧ ਵਿਚ ਔਰਤਾਂ' 'ਤੇ ਕੇਂਦਰਿਤ ਸਨ, ਜਿਸ ਵਿਚ ਵਿਸ਼ਵ ਯੁੱਧਾਂ ਵਿਚ ਔਰਤਾਂ ਦੀ ਨਿਭਾਈ ਭੂਮਿਕਾ ਨੂੰ ਯਾਦ ਕੀਤਾ ਗਿਆ | ਸਪਾਈ ਪਿ੍ੰਸਸ: ਦ ਲਾਈਫ ਆਫ ਨੂਰ ਇਨਾਇਤ ਖਾਨ ਦੀ ਲੇਖਿਕਾ ਅਤੇ ਇਤਿਹਾਸਕਾਰਾ ਸ਼ਰਬਾਨੀ ਬਾਸੂ ਨੇ ਨੂਰ ਇਨਾਇਤ ਖਾਨ ਦੀ ਸ਼ਾਂਤੀ ਅਤੇ ਸ਼ਹਿਣਸ਼ੀਲਤਾ ਪ੍ਰਤੀ ਸਮਰਪਣ ਨੂੰ ਦਰਸਾਇਆ | ਉਹਨਾਂ ਕਿਹਾ ਕਿ ਇਕ ਸੂਫੀ ਸੰਗੀਤਕਾਰ ਨੂੰ ਨਾਜ਼ੀਆਂ ਦੁਆਰਾ ਫਾਂਸੀ ਦਿੱਤੀ ਗਈ ਸੀ ਪਰ ਉਹ ਫਾਸੀਵਾਦ ਦੇ ਵਿਰੁੱਧ ਖੜ੍ਹੀ ਹੋਈ,
Ad Position 22
No active advertisement
ਪਿਛਲੀ ਖ਼ਬਰ ਔਰਤ ਦਿਵਸ 'ਤੇ ਕਲਾ ਪ੍ਰਦਰਸ਼ਨੀ ਵਿਚ ਗਲਾਸਗੋ ਸ਼ਹਿਰ ਦੀਆਂ ਪ੍ਰਵਾਸੀ ਅÏਰਤਾਂ ਨੂੰ ਪੇਸ਼ ਕੀਤਾ ਅਗਲੀ ਖ਼ਬਰ ਈਰਾਨ ਟਕਰਾਅ ਦਾ ਬਰਤਾਨਵੀ ਅਰਥਚਾਰੇ 'ਤੇ ਅਸਰ
Ad Position 24