22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

-ਏਸ਼ੀਅਨ ਮੁੱਕੇਬਾਜ਼ੀ ਚੈਂਪੀਅਨਸ਼ਿਪ- ਆਦਿੱਤਿਆ ਵਲੋਂ ਸ਼ਾਨਦਾਰ ਜਿੱਤ ਦਰਜ <br/>

Ad Position 21
No active advertisement
ਅਜੀਤ ਡੈਸਕ 03-04-2026
ਉਲਾਨਬਾਟੋਰ (ਮੰਗੋਲੀਆ), 2 ਅਪ੍ਰੈਲ (ਪੀ.ਟੀ.ਆਈ.)-ਭਾਰਤੀ ਮੁੱਕੇਬਾਜ਼ ਆਦਿੱਤਿਆ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਇੱਥੇ ਕਰਵਾਏ ਗਏ ਏਸ਼ੀਅਨ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਚੌਥੇ ਦਿਨ ਸ਼ਾਨਦਾਰ ਜਿੱਤ ਦਰਜ ਕੀਤੀ | ਰਾਸ਼ਟਰੀ ਚੈਂਪੀਅਨ ਆਦਿੱਤਿਆ ਨੇ ਪੁਰਸ਼ਾਂ ਦੇ 65 ਕਿਲੋਗ੍ਰਾਮ ਵਰਗ ਵਿਚ ਸਾਊਦੀ ਅਰਬ ਦੇ ਮੂਸਾ ਅਲਹੌਸਾ ਦੇ ਖਿਲਾਫ ਆਪਣੇ ਮੁਕਾਬਲੇ ਦੌਰਾਨ ਪੂਰਾ ਕੰਟਰੋਲ ਬਣਾਈ ਰੱਖਿਆ, ਸਰਬਸੰਮਤੀ ਨਾਲ 5-0 ਦੇ ਫੈਸਲੇ ਨਾਲ ਜਿੱਤ ਪ੍ਰਾਪਤ ਕੀਤੀ | ਆਦਿੱਤਿਆ ਨੇ ਇਸ ਸਾਲ ਜਨਵਰੀ ਵਿਚ ਕਰਵਾਈ ਗਈ 9ਵੀਂ ਏਲੀਟ ਪੁਰਸ਼ ਰਾਸ਼ਟਰੀ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿਚ ਸੋਨ ਤਗਮਾ ਜਿੱਤਿਆ ਸੀ | ਅਗਲੇ ਦÏਰ 'ਚ ਆਦਿੱਤਿਆ ਨੂੰ ਉਜ਼ਬੇਕਿਸਤਾਨ ਦੇ ਅਬਦੁੱਲੋਹ ਮਾਦਾਮਿਨੋਵ ਤੋਂ ਇਕ ਸਖ਼ਤ ਚੁਣÏਤੀ ਦਾ ਸਾਹਮਣਾ ਕਰਨਾ ਪਵੇਗਾ | ਇਸ ਮੁਕਾਬਲੇ 'ਚ ਮਹਾਂਦੀਪ ਭਰ ਦੇ ਚੋਟੀ ਦੇ ਐਥਲੀਟ ਹਿੱਸਾ ਲੈ ਰਹੇ ਹਨ | ਭਾਰਤੀ ਮੁੱਕੇਬਾਜ਼ਾਂ ਨੇ ਹੁਣ ਤੱਕ ਵਧੀਆ ਪ੍ਰਦਰਸ਼ਨ ਕੀਤਾ ਹੈ |

Ad Position 22
No active advertisement
ਪਿਛਲੀ ਖ਼ਬਰ ਪੰਜਾਬੀ ਬੋਲੀ ਦੀ ਬਿਹਤਰੀ ਲਈ ਧਨਾਢ ਪੰਜਾਬੀ ਅੱਗੇ ਆਉਣ-ਸਾਧੂ ਸਿੰਘ ਬਿਨਿੰਗ <br/> ਅਗਲੀ ਖ਼ਬਰ ਇੰਗਲੈਂਡ 'ਚ ਪਤਨੀ ਦੀ ਹੱਤਿਆ ਦੇ ਦੋਸ਼ 'ਚ ਪੰਜਾਬੀ ਨੂੰ ਉਮਰ ਕੈਦ <br/>
Ad Position 24