ਦੁਬਈ, 3 ਅਪ੍ਰੈਲ (ਇੰਟ.)-ਦੁਬਈ ਅਧਿਕਾਰੀਆਂ ਦੀਆਂ ਹਦਾਇਤਾਂ ਅਨੁਸਾਰ ਸੁਰੱਖਿਆ ਕਾਰਨਾਂ ਕਰਕੇ ਗੁਰਦੁਆਰਾ ਗੁਰੂ ਨਾਨਕ ਦਰਬਾਰ, ਦੁਬਈ ਤੇ ਬੁਰ ਦੁਬਈ 'ਚ ਕ੍ਰਿਸ਼ਨ ਮੰਦਿਰ ਨੂੰ ਅਗਲੇ ਨੋਟਿਸ ਤੱਕ ਬੰਦ ਕਰ ਦਿੱਤਾ ਗਿਆ ਹੈ | ਇਹ ਫੈਸਲਾ ਉਸ ਸਮੇਂ ਆਇਆ ਜਦੋਂ ਦੁਬਈ ਦੇ ਕਈ ਗਿਰਜਾਘਰਾਂ ਨੇ ਵੀ ਅੱਜ ਦੇ ਦਿਨ ਬੰਦ ਦਾ ਐਲਾਨ ਕੀਤਾ | ਗੁਰੂ ਨਾਨਕ ਦਰਬਾਰ ਗੁਰਦੁਆਰਾ ਦੁਬਈ ਦੇ ਚੇਅਰਮੈਨ ਸੁਰੇਂਦਰ ਸਿੰਘ ਕੰਧਾਰੀ ਨੇ ਕਿਹਾ ਕਿ ਗੁਰਦੁਆਰੇ ਨੂੰ ਕਮਿਊਨਿਟੀ ਡਿਵੈਲਪਮੈਂਟ ਅਥਾਰਟੀ (ਸੀ.ਡੀ.ਏ.) ਤੋਂ ਬੰਦ ਕਰਨ ਦੇ ਨਿਰਦੇਸ਼ ਪ੍ਰਾਪਤ ਹੋਏ ਸਨ | ਉਨ੍ਹਾਂ ਕਿਹਾ ਕਿ ਸੁਰੱਖਿਆ ਕਾਰਨਾਂ ਕਰਕੇ ਇਹ ਕਦਮ ਸਾਵਧਾਨੀ ਵਜੋਂ ਚੁੱਕਿਆ ਗਿਆ | ਗੁਰਦੁਆਰਾ ਸਾਹਿਬ ਵਲੋਂ ਜਾਰੀ ਅਧਿਕਾਰਤ ਬਿਆਨ ਅਨੁਸਾਰ ਸੰਗਤ ਨੂੰ ਬੇਨਤੀ ਕੀਤੀ ਗਈ ਕਿ ਉਹ ਇਸ ਸਮੇਂ ਦÏਰਾਨ ਪੂਰਾ ਸਹਿਯੋਗ ਦੇਣ | ਜ਼ਿਕਰਯੋਗ ਹੈ ਕਿ ਅਚਾਨਕ ਬੰਦ ਨੇ ਖੇਤਰ ਦੇ ਸਭ ਤੋਂ ਪ੍ਰਮੁੱਖ ਸਿੱਖ ਧਾਰਮਿਕ ਸਥਾਨਾਂ ਵਿੱਚੋਂ ਇਕ 'ਤੇ ਨਿਯਮਤ ਧਾਰਮਿਕ ਇਕੱਠਾਂ ਨੂੰ ਪ੍ਰਭਾਵਿਤ ਕੀਤਾ ਹੈ, ਸ਼ਰਧਾਲੂਆਂ ਨੂੰ ਹੋਰ ਘੋਸ਼ਣਾਵਾਂ ਲਈ ਅਧਿਕਾਰਤ ਚੈਨਲਾਂ ਰਾਹੀਂ ਅਪਡੇਟ ਰਹਿਣ ਦੀ ਅਪੀਲ ਕੀਤੀ ਗਈ ਹੈ |