01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਹਾਕੀ ਇੰਡੀਆ ਵਲੋਂ ਜਿਣਸੀ ਸ਼ੋਸ਼ਣ ਮਾਮਲੇ 'ਚ ਜਾਂਚ ਦੇ ਹੁਕਮ

Ad Position 21
repet_subhas-goyals [Copy P29]
ਅਜੀਤ ਡੈਸਕ 05-04-2026
ਜਲੰਧਰ, 4 ਅਪ੍ਰੈਲ (ਡਾ.ਜਤਿੰਦਰ ਸਾਬੀ)-ਭਾਰਤੀ ਹਾਕੀ ਸੰਸਥਾ ਹਾਕੀ ਇੰਡੀਆ ਨੇ ਇਕ ਗੰਭੀਰ ਜਿਣਸੀ ਸ਼ੋਸ਼ਣ ਮਾਮਲੇ 'ਚ ਸੁਤੰਤਰ ਜਾਂਚ ਦੇ ਹੁਕਮ ਜਾਰੀ ਕੀਤੇ ਹਨ | ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਇਕ ਅਣਪਛਾਤੇ ਵਿਅਕਤੀ ਵੱਲੋਂ ਭੇਜੇ ਗਏ ਵਿਸਥਾਰਪੂਰਕ ਈ-ਮੇਲ ਵਿਚ ਹਾਕੀ ਇੰਡੀਆ ਦੇ ਇਕ ਅਧਿਕਾਰੀ 'ਤੇ ਗੰਭੀਰ ਦੋਸ਼ ਲਗਾਏ ਗਏ ਹਨ | ਸ਼ਿਕਾਇਤ ਵਿਚ ਕਿਹਾ ਗਿਆ ਕਿ ਸੰਬੰਧਿਤ ਅਧਿਕਾਰੀ ਨੇ ਮਹਿਲਾ ਅਧਿਕਾਰੀਆਂ, ਕੋਚਾਂ ਤੇ ਖਿਡਾਰੀਆਂ ਨਾਲ ਜਿਣਸੀ ਸੋਸ਼ਣ ਤੇ ਅਣਉਚਿਤ ਵਿਵਹਾਰ ਕੀਤਾ | ਇਸ ਵਿਚ ਬਾਰ-ਬਾਰ ਬਿਨਾਂ ਲੋੜ ਫੋਨ ਕਾਲਾਂ ਕਰਨਾ, ਨਿੱਜੀ ਮਿਲਣ ਲਈ ਦਬਾਅ ਬਣਾਉਣਾ ਅਤੇ ਮਨ੍ਹਾਂ ਕਰਨ 'ਤੇ ਕਰੀਅਰ ਖਤਮ ਕਰਨ ਦੀਆਂ ਧਮਕੀਆਂ ਦੇਣਾ ਸ਼ਾਮਲ ਹੈ | ਹਾਕੀ ਇੰਡੀਆ ਦੇ ਪ੍ਰਧਾਨ ਦਿਲੀਪ ਟਿਕਰੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਪੁਸ਼ਟੀ ਕੀਤੀ ਕਿ ਸੰਸਥਾ ਨੂੰ ਇਹ ਗੁਪਤ ਸ਼ਿਕਾਇਤ ਮਿਲੀ ਹੈ, ਅਤੇ ਇਸਨੂੰ ਬਹੁਤ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਪੂਰੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਅਹਿਮਦਾਬਾਦ ਵਿਖੇ ਖਿੜਦੇ ਪੀਲੇ ਫੁੱਲਾਂ 'ਚ ਬੈਠਾ ਇਕ ਖੂਬਸੂਰਤ ਪੰਛੀ | ਅਗਲੀ ਖ਼ਬਰ ਪੀਰ ਬਾਬਾ ਲੂਡਣ ਸ਼ਾਹ ਦਾ ਸਾਲਾਨਾ ਮੇਲਾ ਮਨਾਇਆ
Ad Position 24