24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਭਾਰਤ ਤੇ ਮੱਧ-ਪੂਰਬ 'ਚ ਫਸੇ ਬਰਤਾਨਵੀ ਨਾਗਰਿਕਾਂ ਬਾਰੇ ਭਾਰਤੀ ਮਜ਼ਦੂਰ ਐਸੋਸੀਏਸ਼ਨ ਨੇ ਜਿਤਾਈ ਚਿੰਤਾ <br/>

Ad Position 21
No active advertisement
ਅਜੀਤ ਡੈਸਕ 09-04-2026
ਲੈਸਟਰ (ਇੰਗਲੈਂਡ), 8 ਅਪ੍ਰੈਲ (ਸੁਖਜਿੰਦਰ ਸਿੰਘ ਢੱਡੇ)-ਭਾਰਤ ਅਤੇ ਮੱਧ-ਪੂਰਬ ਦੇ ਕੁਝ ਖੇਤਰਾਂ ਵਿਚ ਫਸੇ ਬਰਤਾਨਵੀ ਨਾਗਰਿਕਾਂ ਬਾਰੇ ਚਿੰਤਾ ਜਤਾਉਣ ਤੋਂ ਬਾਅਦ ਬਰਤਾਨੀਆ ਦੇ ਵਿਦੇਸ਼ ਮਾਮਲੇ ਅਤੇ ਰਾਸ਼ਟਰਮੰਡਲ ਵਿਕਾਸ ਵਿਭਾਗ ਨੇ ਕਿਹਾ ਹੈ ਕਿ ਪ੍ਰਭਾਵਿਤ ਲੋਕਾਂ ਦੀ ਮਦਦ ਕਰਨਾ ਸਰਕਾਰ ਦੀ ਪਹਿਲ ਹੈ¢ ਇਹ ਮਾਮਲਾ ਉਸ ਵੇਲੇ ਸਾਹਮਣੇ ਆਇਆ, ਜਦੋਂ ਭਾਰਤੀ ਮਜ਼ਦੂਰ ਐਸੋਸੀਏਸ਼ਨ (ਗ੍ਰੇਟ ਬਿ੍ਟੇਨ) ਨੇ ਅੰਤਰਰਾਸ਼ਟਰੀ ਹਵਾਈ ਯਾਤਰਾ ਵਿਚ ਆਈ ਵੱਡੀ ਰੁਕਾਵਟ ਅਤੇ ਹਵਾਈ ਖੇਤਰ ਦੀਆਂ ਪਾਬੰਦੀਆਂ ਕਾਰਨ ਬਰਤਾਨਵੀ ਨਾਗਰਿਕਾਂ ਦੇ ਦੇਸ਼ ਵਾਪਸੀ ਵਿਚ ਆ ਰਹੀਆਂ ਮੁਸ਼ਕਲਾਂ ਬਾਰੇ ਚਿੰਤਾ ਜਤਾਈ¢ਸੰਗਠਨ ਮੁਤਾਬਕ ਇਹ ਮਾਮਲਾ ਬਰਤਾਨੀਆ ਦੀ ਵਿਦੇਸ਼ ਮਾਮਲਿਆਂ ਦੀ ਸਕੱਤਰ ਯਵੇਟ ਕੂਪਰ ਦੇ ਧਿਆਨ ਵਿਚ ਲਿਆਂਦਾ ਗਿਆ ਸੀ, ਕਿਉਂਕਿ ਕਈ ਪਰਿਵਾਰਾਂ ਨੇ ਸੰਪਰਕ ਕਰਕੇ ਦੱਸਿਆ ਸੀ ਕਿ ਉਨ੍ਹਾਂ ਦੀਆਂ ਵਾਪਸੀ ਵਾਲੀਆਂ ਉਡਾਣਾਂ ਰੱਦ ਹੋ ਗਈਆਂ ਹਨ ਜਾਂ ਕਾਫ਼ੀ ਦੇਰ ਨਾਲ ਚੱਲ ਰਹੀਆਂ ਹਨ¢ ਖਾਸ ਕਰਕੇ ਪੰਜਾਬੀ ਅਤੇ ਗੁਜਰਾਤੀ ਭਾਈਚਾਰੇ ਨਾਲ ਸੰਬੰਧਿਤ ਕਈ ਪਰਿਵਾਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਰਿਸ਼ਤੇਦਾਰ ਭਾਰਤ ਅਤੇ ਮੱਧ-ਪੂਰਬ ਦੇ ਵਿਚਕਾਰਲੇ ਹਵਾਈ ਅੱਡਿਆਂ 'ਤੇ ਫਸੇ ਹੋਏ ਹਨ, ਕਿਉਂਕਿ ਅੱਗੇ ਜਾਣ ਵਾਲੀਆਂ ਉਡਾਣਾਂ ਬਹੁਤ ਪ੍ਰਭਾਵਿਤ ਹੋ ਗਈਆਂ ਹਨ¢ਭਾਰਤੀ ਮਜ਼ਦੂਰ ਐਸੋਸੀਏਸ਼ਨ (ਗ੍ਰੇਟ ਬਿ੍ਟੇਨ) ਦੇ ਜਨਰਲ ਸਕੱਤਰ ਸੀਤਲ ਸਿੰਘ ਗਿੱਲ ਨੂੰ ਭੇਜੇ ਗਏ ਲਿਖਤੀ ਜਵਾਬ ਵਿਚ ਵਿਦੇਸ਼ ਵਿਭਾਗ ਨੇ ਕਿਹਾ ਕਿ ਇਸ ਖੇਤਰ ਦੀ ਸਥਿਤੀ ਅਜੇ ਵੀ ਅਸਥਿਰ ਹੈ ਅਤੇ ਤੇਜ਼ੀ ਨਾਲ ਬਦਲ ਰਹੀ ਹੈ¢ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਅਧਿਕਾਰੀ ਹਾਲਾਤਾਂ 'ਤੇ ਨਿਗਰਾਨੀ ਕਰਦੇ ਹੋਏ ਹਵਾਈ ਕੰਪਨੀਆਂ, ਸਥਾਨਕ ਅਧਿਕਾਰੀਆਂ ਅਤੇ ਅੰਤਰਰਾਸ਼ਟਰੀ ਸਾਥੀਆਂ ਨਾਲ ਮਿਲ ਕੇ ਯਾਤਰਾ ਦੇ ਹੋਰ ਉਪਲਬਧ ਰਸਤੇ ਲੱਭਣ ਲਈ ਕੰਮ ਕਰ ਰਹੇ ਹਨ¢ਵਿਦੇਸ਼ ਵਿਭਾਗ ਨੇ ਵਿਦੇਸ਼ ਵਿਚ ਮÏਜੂਦ ਬਰਤਾਨਵੀ ਨਾਗਰਿਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੇ ਸਥਾਨ ਲਈ ਸਰਕਾਰੀ ਯਾਤਰਾ ਸਲਾਹ ਨੂੰ ਨਿਯਮਿਤ ਤੌਰ 'ਤੇ ਦੇਖਦੇ ਰਹਿਣ ਅਤੇ ਆਪਣੀ ਮੌਜੂਦਗੀ ਸਰਕਾਰੀ ਰਿਕਾਰਡ ਵਿਚ ਦਰਜ ਕਰਵਾਉਣ ਤਾਂ ਜੋ ਉਨ੍ਹਾਂ ਨੂੰ ਤਾਜ਼ਾ ਜਾਣਕਾਰੀ ਮਿਲ ਸਕੇ¢ ਵਿਭਾਗ ਨੇ ਇਹ ਵੀ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਤੁਰੰਤ ਦੂਤਾਵਾਸੀ ਸਹਾਇਤਾ ਦੀ ਲੋੜ ਹੈ ਜਾਂ ਬਰਤਾਨੀਆ ਵਾਪਸ ਆਉਣ ਲਈ ਹੋਰ ਯਾਤਰਾ ਦੇ ਰਸਤੇ ਬਾਰੇ ਮਦਦ ਚਾਹੀਦੀ ਹੈ, ਉਹ ਸਰਕਾਰੀ ਚੌਵੀ ਘੰਟੇ ਚੱਲਣ ਵਾਲੀ ਸਹਾਇਤਾ ਸੇਵਾ ਨਾਲ ਸੰਪਰਕ ਕਰ ਸਕਦੇ ਹਨ¢ਇਸ ਮÏਕੇ ਭਾਰਤੀ ਮਜ਼ਦੂਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਸੀਤਲ ਸਿੰਘ ਗਿੱਲ ਨੇ ਕਿਹਾ ਕਿ ਸੰਗਠਨ ਨੂੰ ਕਈ ਪਰਿਵਾਰਾਂ ਵਲੋਂ ਸੰਪਰਕ ਕੀਤਾ ਗਿਆ ਸੀ, ਜਿਨ੍ਹਾਂ ਨੇ ਦੱਸਿਆ ਕਿ ਹਵਾਈ ਯਾਤਰਾ ਵਿਚ ਆਈ ਰੁਕਾਵਟ ਕਾਰਨ ਉਨ੍ਹਾਂ ਦੇ ਰਿਸ਼ਤੇਦਾਰ ਬਰਤਾਨੀਆ ਵਾਪਸ ਨਹੀਂ ਆ ਸਕ ਰਹੇ¢ ਉਨ੍ਹਾਂ ਕਿਹਾ ਕਿ ਸੰਗਠਨ ਨੂੰ ਖੁਸ਼ੀ ਹੈ ਕਿ ਵਿਦੇਸ਼ ਵਿਭਾਗ ਨੇ ਇਸ ਮਾਮਲੇ ਦਾ ਜਵਾਬ ਦਿੱਤਾ ਹੈ ਅਤੇ ਉਮੀਦ ਹੈ ਕਿ ਪ੍ਰਭਾਵਿਤ ਨਾਗਰਿਕਾਂ ਨੂੰ ਜਲਦੀ ਮਦਦ ਮਿਲੇਗੀ¢ਭਾਰਤੀ ਮਜ਼ਦੂਰ ਐਸੋਸੀਏਸ਼ਨ ਨੇ ਕਿਹਾ ਹੈ ਕਿ ਇਹ ਜਾਣਕਾਰੀ ਜਨਤਕ ਤੌਰ 'ਤੇ ਇਸ ਲਈ ਸਾਂਝੀ ਕੀਤੀ ਗਈ ਹੈ ਤਾਂ ਜੋ ਪ੍ਰਭਾਵਿਤ ਪਰਿਵਾਰਾਂ ਨੂੰ ਉਪਲਬਧ ਸਹਾਇਤਾ ਅਤੇ ਸਰਕਾਰੀ ਮਾਰਗਦਰਸ਼ਨ ਬਾਰੇ ਜਾਣਕਾਰੀ ਮਿਲ ਸਕੇ¢ ਸੰਗਠਨ ਵਲੋਂ ਵਿਦੇਸ਼ ਵਿਭਾਗ ਦੇ ਪੱਤਰ ਦੀ ਕਾਪੀ ਵੀ ਲੋਕਾਂ ਦੀ ਜਾਣਕਾਰੀ ਲਈ ਜਾਰੀ ਕੀਤੀ ਗਈ ਹੈ¢

Ad Position 22
No active advertisement
ਪਿਛਲੀ ਖ਼ਬਰ ਪ੍ਰਸਿੱਧ ਅਦਾਕਾਰਾ ਟੋਰੀ ਸਪੈਲਿੰਗ ਸੜਕ ਹਾਦਸੇ 'ਚ ਜ਼ਖ਼ਮੀ ਅਗਲੀ ਖ਼ਬਰ ਡੈਮੋਕ੍ਰੇਟਾਂ ਵਲੋਂ ਟਰੰਪ ਨੂੰ ਹਟਾਉਣ ਲਈ ਸੰਵਿਧਾਨ 'ਚ 25ਵੀਂ ਸੋਧ ਦੀ ਮੰਗ <br/>
Ad Position 24