ਸੈਕਰਾਮੈਂਟੋ, 8 ਅਪ੍ਰੈਲ (ਹੁਸਨ ਲੜੋਆ ਬੰਗਾ)-ਟੇਮੇਕੂਲਾ (ਕੈਲੀਫੋਰਨੀਆ) ਵਿਚ ਵਾਪਰੇ ਸੜਕ ਹਾਦਸੇ ਵਿਚ ਪ੍ਰਸਿੱਧ ਅਦਾਕਾਰਾ ਟੋਰੀ ਸਪੈਲਿੰਗ ਅਤੇ 7 ਬੱਚਿਆਂ ਦੇ ਜ਼ਖ਼ਮੀ ਹੋ ਜਾਣ ਦੀ ਖ਼ਬਰ ਹੈ, ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ¢ ਪੁਲਿਸ ਅਨੁਸਾਰ ਹਾਦਸੇ ਦਾ ਕਾਰਨ ਇਕ ਤੇਜ਼ ਰਫ਼ਤਾਰ ਕਾਰ ਬਣੀ, ਜਿਸ ਦੇ ਡਰਾਈਵਰ ਨੇ ਲਾਲ ਬੱਤੀ ਦੀ ਪਰਵਾਹ ਕੀਤੇ ਬਗੈਰ ਲੰਘਣ ਦੀ ਕੋਸ਼ਿਸ਼ ਕੀਤੀ¢ ਰਿਵਰਸਾਈਡ ਕਾਊਾਟੀ ਸ਼ੈਰਿਫ ਦੇ ਦਫ਼ਤਰ ਅਨੁਸਾਰ ਜਿਸ ਸਮੇਂ ਹਾਦਸਾ ਵਾਪਰਿਆ ਕਾਰ 'ਚ 52 ਸਾਲਾ ਅਦਾਕਾਰਾ ਦੇ ਨਾਲ 7 ਬੱਚੇ ਸਵਾਰ ਸਨ, ਜਿਨ੍ਹਾਂ 'ਚ 4 ਬੱਚੇ ਉਸ ਦੇ ਆਪਣੇ ਅਤੇ 3 ਬੱਚੇ ਉਸ ਦੇ ਮਿੱਤਰ ਦੇ ਸਨ¢ ਪੁਲਿਸ ਅਨੁਸਾਰ ਹਾਦਸੇ ਸੰਬੰਧੀ ਅਜੇ ਤੱਕ ਕੋਈ ਗਿ੍ਫ਼ਤਾਰੀ ਨਹੀਂ ਹੋਈ ਅਤੇ ਮਾਮਲਾ ਜਾਂਚ ਅਧੀਨ ਹੈ¢