24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਨਿਊਜਰਸੀ ਤੋਂ ਚੋਣ ਲੜ ਰਹੇ ਭਾਰਤੀ ਮੂਲ ਦੇ ਉਮੀਦਵਾਰ ਨੇ ਵਿਰੋਧੀਆਂ 'ਤੇ ਲਗਾਏ ਨਸਲੀ ਹਮਲੇ ਦੇ ਦੋਸ਼

Ad Position 21
No active advertisement
ਅਜੀਤ ਡੈਸਕ 09-04-2026
ਸੈਕਰਾਮੈਂਟੋ, 8 ਅਪ੍ਰੈਲ (ਹੁਸਨ ਲੜੋਆ ਬੰਗਾ)-ਨਿਊਜਰਸੀ ਦੇ 12ਵੇਂ ਜ਼ਿਲ੍ਹੇ ਤੋਂ ਅਮਰੀਕੀ ਕਾਂਗਰਸ ਲਈ ਚੋਣ ਲੜ ਰਹੇ ਭਾਰਤੀ ਮੂਲ ਦੇ ਉਮੀਦਵਾਰ ਜੈ ਵੇਨਗਾਂਕਰ ਨੇ ਦੋਸ਼ ਲਗਾਇਆ ਹੈ ਕਿ ਕੰਜਰਵੇਟਿਵ ਕਾਰਕੁਨ ਲੌਰਾ ਲੂਮਰ ਵਲੋਂ ਸੋਸ਼ਲ ਮੀਡੀਆ ਉਪਰ ਉਸ ਖ਼ਿਲਾਫ਼ ਪੋਸਟ ਪਾਉਣ ਤੋਂ ਬਾਅਦ ਉਸ ਉਪਰ ਨਸਲੀ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਧਮਕੀਆਂ ਮਿਲ ਰਹੀਆਂ ਹਨ¢ ਵੇਨਗਾਂਕਰ ਨੇ ਕਿਹਾ ਕਿ ਉਸ ਵਲੋਂ ਚੋਣ ਮੁਹਿੰਮ ਤਹਿਤ ਵੋਟਰਾਂ ਨੂੰ ਅਪੀਲ ਕਰਨ ਸੰਬੰਧੀ ਹਿੰਦੀ 'ਚ ਇਕ ਪੋਸਟ ਪਾਉਣ ਉਪਰੰਤ ਲੂਮਰ ਅਤੇ ਉਸ ਦੇ ਸਮਰਥਕਾਂ ਨੇ ਉਸ ਨੂੰ ਬੁਰਾ-ਭਲਾ ਕਿਹਾ ਹੈ¢ ਰਾਸ਼ਟਰਪਤੀ ਡੋਨਲਡ ਟਰੰਪ ਦੇ ਭਰੋਸੇਮੰਦ ਲੂਮਰ ਤੇ ਉਸ ਦੇ ਦੱਖਣਪੰਥੀ ਸਮਰਥਕਾਂ ਨੇ ਨਸਲੀ ਹਮਲੇ ਕਰਦਿਆਂ ਵੇਨਗਾਂਕਰ ਨੂੰ ਗੈਰ-ਅਮਰੀਕੀ ਕਿਹਾ ਹੈ¢ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਨਾਲ-ਨਾਲ ਦੇਸ਼ ਨਿਕਾਲਾ ਦੇਣ ਤੇ ਜਨਮ ਅਧਿਕਾਰ ਨਾਗਰਿਕਤਾ ਖਤਮ ਕਰ ਦੇਣ ਦੀਆਂ ਚਿਤਾਵਨੀਆਂ ਦਿੱਤੀਆਂ ਗਈਆਂ ਹਨ¢ 28 ਸਾਲਾ ਵੇਂਨਗਾਂਕਰ ਨੇ ਹੋਰ ਕਿਹਾ ਕਿ 12ਵਾਂ ਕਾਂਗਰਸ ਜ਼ਿਲ੍ਹਾ ਸੱਭਿਆਚਕ ਭਿੰਨਤਾ ਵਾਲਾ ਹਲਕਾ ਹੈ¢ ਇਥੇ ਤਕਰੀਬਨ ਇਕ ਤਿਹਾਈ ਆਬਾਦੀ ਵਿਦੇਸ਼ ਵਿਚ ਪੈਦਾ ਹੋਏ ਲੋਕਾਂ ਦੀ ਹੈ ਅਤੇ 5 ਘਰਾਂ 'ਚੋਂ 2 ਘਰ ਹਿੰਦੀ ਬੋਲਣ ਵਾਲੇ ਲੋਕਾਂ ਦੇ ਹਨ¢ ਉਨ੍ਹਾਂ ਕਿਹਾ ਕਿ ਚੋਣ ਮੁਹਿੰਮ ਦÏਰਾਨ ਉਹ ਵਧ ਰਹੀਆਂ ਜੀਵਨ ਲਾਗਤਾਂ ਅਤੇ ਸਿਹਤ ਖਰਚਿਆਂ ਉਪਰ ਆਪਣਾ ਧਿਆਨ ਕੇਂਦਿ੍ਤ ਕਰਨਗੇ¢
Ad Position 22
No active advertisement
ਪਿਛਲੀ ਖ਼ਬਰ 80 ਕਰੋੜ ਦੇ ਨਸ਼ੀਲੇ ਪਦਾਰਥਾਂ ਨੂੰ ਕੀਤਾ ਅੱਗ ਹਵਾਲੇ <br/> ਅਗਲੀ ਖ਼ਬਰ ਸਵਰਗੀ ਸ਼੍ਰੋਮਣੀ ਢਾਡੀ ਗਿਆਨੀ ਮਹਿੰਦਰ ਸਿੰਘ ਸਿਬੀਆ ਦੀਆਂ ਰਚਨਾਵਾਂ ਦੀ ਪੁਸਤਕ 'ਧੰਨ ਗੁਰੂ ਧੰਨ ਗੁਰੂ ਪਿਆਰੇ' ਇਟਲੀ 'ਚ...
Ad Position 24