ਅੰਮਿ੍ਤਸਰ, 8 ਅਪ੍ਰੈਲ (ਰਾਜੇਸ਼ ਕੁਮਾਰ ਸ਼ਰਮਾ)-ਕਸਟਮ ਵਿਭਾਗ ਅੰਮਿ੍ਤਸਰ, ਡੀ. ਆਰ. ਆਈ. ਅਤੇ ਐੱਨ. ਸੀ. ਬੀ. ਵਲੋਂ ਵੱਖ-ਵੱਖ ਕਾਰਵਾਈਆਂ ਦੌਰਾਨ ਜ਼ਬਤ ਕੀਤੇ ਨਸ਼ੀਲੇ ਪਦਾਰਥਾਂ ਨੂੰ ਅੱਜ ਅੱਗ ਹਵਾਲੇ ਕੀਤਾ ਗਿਆ | ਇਨ੍ਹਾਂ ਨਸ਼ੀਲੇ ਪਦਾਰਥਾਂ 'ਚ 63.187 ਕਿਲੋਂ ਹਾਈਡ੍ਰੋਪੋਨਿਕ ਬੂਟੀ, 1.9 ਕਿਲੋਂ ਹਸ਼ੀਸ਼, 254 ਗ੍ਰਾਮ ਹੈਰੋਇਨ, 32.96 ਕਿਲੋ ਹੈਰੋਇਨ 'ਚ ਭਿੱਜਾ ਪੀਲਾ ਕਾਗਜ ਅਤੇ 278.321 ਕਿਲੋਂ ਗਾਂਜਾ ਸ਼ਾਮਲ ਹੈ | ਇਨ੍ਹਾਂ ਸਾਰੇ ਨਸ਼ੀਲੇ ਪਦਾਰਥਾਂ ਦੀ ਕੀਮਤ 80 ਕਰੋੜ ਦੱਸੀ ਗਈ ਹੈ | ਵਿਭਾਗ ਵਲੋਂ ਇਨ੍ਹਾਂ ਨਸ਼ੀਲੇ ਪਦਾਰਥਾਂ ਨੂੰ ਅੱਗ ਹਵਾਲੇ ਕਰਕੇ ਨਸ਼ਟ ਕੀਤਾ ਗਿਆ |