24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

'ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ' ਯੋਜਨਾ ਦਾ ਲਾਭ ਹਰੇਕ ਮਹਿਲਾ ਤੱਕ ਪਹੁੰਚਾਉਣ ਨੂੰ ਯਕੀਨੀ ਬਣਾਇਆ ਜਾਵੇਗਾ-ਕੁਲਦੀਪ ਸਿੰਘ ਧਾਲੀਵਾਲ <br/>

Ad Position 21
No active advertisement
ਅਜੀਤ ਡੈਸਕ 09-04-2026
ਅਜਨਾਲਾ, 8 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋਂ)-ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ 13 ਅਪ੍ਰੈਲ ਵਿਸਾਖੀ ਵਾਲੇ ਦਿਨ ਸ਼ੁਰੂ ਕੀਤੀ ਜਾ ਰਹੀ 'ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ' ਦਾ ਲਾਭ ਹਰ ਮਹਿਲਾ ਤੱਕ ਪਹੁੰਚਾਉਣ ਨੂੰ ਯਕੀਨੀ ਬਣਾਉਣ ਲਈ ਹਲਕਾ ਅਜਨਾਲਾ ਦੇ ਸਾਬਕਾ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਵਲੋਂ 'ਆਪ' ਨਾਲ ਸੰਬੰਧਿਤ ਵੱਖ-ਵੱਖ ਵਿੰਗਾਂ ਦੇ ਬਲਾਕ ਪ੍ਰਧਾਨਾਂ ਨਾਲ ਮੀਟਿੰਗ ਕੀਤੀ ਗਈ | ਇਸ ਦੌਰਾਨ ਉਨ੍ਹਾਂ ਸਮੂਹ ਬਲਾਕ ਪ੍ਰਧਾਨਾਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਇਸ ਯੋਜਨਾ ਦਾ ਲਾਭ ਹਰ ਮਹਿਲਾ ਤੱਕ ਪਹੁੰਚਾਉਣ ਲਈ ਉਹ ਆਪਣੀ ਸਾਰੀ ਤਾਕਤ ਝੋਕ ਦੇਣ | ਇਸ ਤੋਂ ਇਲਾਵਾ ਵਿਧਾਇਕ ਧਾਲੀਵਾਲ ਨੇ ਹਲਕੇ ਦੀਆਂ ਵੱਖ-ਵੱਖ ਪੰਚਾਇਤਾਂ ਨੂੰ ਪਿੰਡਾਂ ਦੇ ਵਿਕਾਸ ਕਾਰਜਾਂ ਲਈ 2.45 ਕਰੋੜ ਰੁਪਏ ਰਾਸ਼ੀ ਦੇ ਚੈੱਕ ਵੀ ਦਿੱਤੇ ਗਏ | ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ: ਧਾਲੀਵਾਲ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਲਏ ਫ਼ੈਸਲੇ ਅਨੁਸਾਰ ਸੂਬੇ ਭਰ ਦੀਆਂ 18 ਸਾਲ ਤੋਂ ਉੱਪਰ ਉਮਰ ਦੀਆਂ ਮਹਿਲਾਵਾਂ ਜਿਨ੍ਹਾਂ ਵਿਚ ਜਨਰਲ ਵਰਗ ਦੀ ਮਹਿਲਾ ਨੂੰ 1000 ਰੁਪਏ ਅਤੇ ਐੱਸ. ਸੀ. ਵਰਗ ਦੀ ਮਹਿਲਾ ਨੂੰ 1500 ਰੁਪਏ ਮਿਲਣਾ ਸ਼ੁਰੂ ਹੋ ਜਾਵੇਗਾ | ਉਨ੍ਹਾਂ ਦੱਸਿਆ ਕਿ ਇਹ ਰਾਸ਼ੀ ਪ੍ਰਾਪਤ ਕਰਨ ਲਈ ਰਜਿਸਟ੍ਰੇਸ਼ਨ ਦੀ ਸਮੁੱਚੀ ਪ੍ਰਕਿਰਿਆ ਨੇਪਰੇ ਚਾੜ੍ਹਨ ਲਈ ਪਾਰਟੀ ਦੀਆਂ ਅਗਾਂਹਵਧੂ ਮਹਿਲਾਵਾਂ ਨੂੰ ਸਖ਼ੀਆਂ ਦੇ ਰੂਪ ਵਿਚ ਨਿਯੁਕਤ ਕੀਤਾ ਜਾ ਰਿਹਾ ਹੈ, ਜਿਨ੍ਹਾਂ ਵਲੋਂ ਹਰੇਕ ਮਹਿਲਾ ਦਾ ਪ੍ਰੋਫਾਰਮਾ ਭਰਨ ਤੋਂ ਲੈ ਕੇ ਸਾਰੀ ਪ੍ਰਕਿਰਿਆ ਮੁਕੰਮਲ ਕਰਨ ਤੱਕ ਸਾਥ ਦਿੱਤਾ ਜਾਵੇਗਾ ਤਾਂ ਜੋ ਕੋਈ ਵੀ ਮਹਿਲਾ ਇਸ ਯੋਜਨਾ ਦਾ ਲਾਭ ਲੈਣ ਤੋਂ ਵਾਂਝੀ ਨਾਂ ਰਹਿ ਸਕੇ | ਇਸ ਮੌਕੇ 'ਆਪ' ਸਿੱਖਿਆ ਵਿੰਗ ਦੇ ਜ਼ਿਲ੍ਹਾ ਕੋਆਰਡੀਨੇਟਰ ਅਮਨਦੀਪ ਕੌਰ ਧਾਲੀਵਾਲ, ਖੁਸ਼ਪਾਲ ਸਿੰਘ ਧਾਲੀਵਾਲ, ਮਹਿਲਾ ਕਮਿਸ਼ਨ ਵਾਈਸ ਚੇਅਰਪਰਸਨ ਗੀਤਾ ਗਿੱਲ ਅਜਨਾਲਾ, ਪ੍ਰਧਾਨ ਜਸਪਾਲ ਸਿੰਘ ਢਿੱਲੋਂ, ਪ੍ਰਧਾਨ ਅਮਿੱਤ ਔਲ, ਚੇਅਰਮੈਨ ਪਿ੍ਥੀਪਾਲ ਸਿੰਘ ਘੋਨੇਵਾਲਾ, ਸਾਬਕਾ ਚੇਅਰਮੈਨ ਬਲਦੇਵ ਸਿੰਘ ਬੱਬੂ ਚੇਤਨਪੁਰਾ, ਪ੍ਰਧਾਨ ਸਰਪੰਚ ਮਨਪ੍ਰੀਤ ਸਿੰਘ ਮੰਨੂੰ ਮੱਲ੍ਹੀ ਬੋਹੜਵਾਲਾ, ਕੌਂਸਲਰ ਰਾਜਬੀਰ ਕੌਰ ਚਾਹਲ, ਪ੍ਰਧਾਨ ਹਰਜੀਤ ਸਿੰਘ ਗੁਰਾਲਾ, ਪ੍ਰਧਾਨ ਹਰਪਾਲ ਸਿੰਘ ਸਿੰਧੀ ਰਮਦਾਸ, ਪ੍ਰਧਾਨ ਦਵਿੰਦਰ ਸਿੰਘ ਸੋਨੂੰ, ਮਹਿਲਾ ਵਿੰਗ ਹਲਕਾ ਕੋਆਰਡੀਨੇਟਰ ਗੁਰਦੀਪ ਕੌਰ ਅਜਨਾਲਾ, ਸ਼ਿਵਦੀਪ ਸਿੰਘ ਚਾਹਲ, ਪਰਗਟ ਸਿੰਘ ਰਮਦਾਸ, ਸਰਪੰਚ ਧਨਵੰਤ ਸਿੰਘ ਧੰਨਾ ਸਹਿੰਸਰਾ, ਸਰਪੰਚ ਗੁਰਜੰਟ ਸਿੰਘ ਸਰਾਏ, ਸਰਪੰਚ ਲਵਪ੍ਰੀਤ ਸਿੰਘ ਹਰੜ੍ਹ, ਸਰਪੰਚ ਗੁਰਜੀਤ ਕੌਰ ਨਾਨਕਪੁਰਾ ਥੇਹ, ਪ੍ਰਧਾਨ ਰਘੂ ਸਾਰੰਗਦੇਵ, ਵਾਈਸ ਚੇਅਰਮੈਨ ਸਰਪੰਚ ਸਰਬਜੀਤ ਸਿੰਘ ਚੱਕ ਔਲ, ਅਮਰਜੀਤ ਕੌਰ ਦਿਆਲਪੁਰਾ, ਸ਼ੇਰ ਸਿੰਘ ਭੁੱਲਰ ਪੰਡੋਰੀ, ਸਰਪੰਚ ਇਕਬਾਲ ਸਿੰਘ ਰਿਆੜ, ਸਰਪੰਚ ਗੁਰਪਾਲ ਸਿੰਘ ਪਹਿਲਵਾਨ, ਸਰਪੰਚ ਜਗਜੀਤ ਸਿੰਘ ਜੱਗਾ ਘੁੱਕੇਵਾਲੀ, ਸਰਪੰਚ ਜਸਜੀਤ ਸਿੰਘ ਬੱਬੂ, ਕੌਂਸਲਰ ਗੁਰਦੇਵ ਸਿੰਘ ਗੁਲਾਬ, ਸਰਪੰਚ ਅੰਮਿ੍ਤਪਾਲ ਸਿੰਘ ਪੰਡੋਰੀ, ਲਵਪ੍ਰੀਤ ਸਿੰਘ ਮਾਣਾ ਲੰਗੋਮਾਹਲ, ਸਰਪੰਚ ਰਵੀ ਕੋਟ ਮੁਗਲ, ਅਤੇ ਸਰਪੰਚ ਜਗੀਰ ਸਿੰਘ ਬਲੜ੍ਹਵਾਲ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਦੋਬੁਰਜੀ ਦਾ ਫਲਾਈਓਵਰ ਕਿਸੇ ਵੀ ਸਮੇਂ ਹਜ਼ਾਰਾਂ ਜ਼ਿੰਦਗੀਆਂ ਨੂੰ ਖ਼ਤਰੇ ਵਿਚ ਪਾ ਸਕਦਾ-ਦਿਨੇਸ਼ ਬੱਸੀ <br/> ਅਗਲੀ ਖ਼ਬਰ 80 ਕਰੋੜ ਦੇ ਨਸ਼ੀਲੇ ਪਦਾਰਥਾਂ ਨੂੰ ਕੀਤਾ ਅੱਗ ਹਵਾਲੇ <br/>
Ad Position 24