14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਉਪਭੋਗਤਾਵਾਂ ਦੇ ਨਿੱਜੀ ਸੁਨੇਹੇ ਪੜ੍ਹ ਰਿਹਾ ਵੱਟਸਐਪ-ਮਸਕ <br/>

Ad Position 21
No active advertisement
ਅਜੀਤ ਡੈਸਕ 11-04-2026
ਵਾਸ਼ਿੰਗਟਨ ਡੀ.ਸੀ., 10 ਅਪ੍ਰੈਲ (ਇੰਟ.)-ਐਲੋਨ ਮਸਕ ਨੇ ਵੱਟਸਐਪ 'ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਵੱਟਸਐਪ ਉਪਭੋਗਤਾਵਾਂ ਦੇ ਨਿੱਜੀ ਸੁਨੇਹੇ ਪੜ੍ਹ ਰਿਹਾ ਹੈ | ਇਸ 'ਤੇ ਭਰੋਸਾ ਨਹੀਂ ਕੀਤਾ ਜਾ ਸਕਦਾ | ਟੈਲੀਗ੍ਰਾਮ ਦੇ ਸੀ.ਈ.ਓ. ਨੇ ਇਸਨੂੰ 'ਏਨਕ੍ਰਿਪਸ਼ਨ ਧੋਖਾਧੜੀ' ਕਿਹਾ ਅਤੇ ਅਦਾਲਤ 'ਚ ਹਰਜਾਨੇ ਦੀ ਮੰਗ ਕੀਤੀ | ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' ਦੇ ਮਾਲਕ ਐਲੋਨ ਮਸਕ ਤੇ ਟੈਲੀਗ੍ਰਾਮ ਦੇ ਸੀ.ਈ.ਓ. ਪਾਵੇਲ ਦੁਰੋਵ ਨੇ ਵੱਟਸਐਪ ਦੇ ਗੋਪਨੀਯਤਾ ਅਭਿਆਸਾਂ ਬਾਰੇ ਸਵਾਲ ਉਠਾਏ ਹਨ | ਇਹ ਵਿਵਾਦ ਅਮਰੀਕਾ 'ਚ ਵੱਟਸਐਪ ਦੇ ਖਿਲਾਫ ਇਕ ਨਵਾਂ ਕਲਾਸ-ਐਕਸ਼ਨ ਮੁਕੱਦਮਾ ਦਾਇਰ ਕਰਨ ਤੋਂ ਬਾਅਦ ਉੱਠਿਆ | ਜੋ ਕਿ 2 ਉਪਭੋਗਤਾਵਾਂ ਵਲੋਂ ਦਾਇਰ ਕੀਤਾ ਗਿਆ ਸੀ | ਉਨ੍ਹਾਂ ਦੋਸ਼ ਲਗਾਇਆ ਗਿਆ ਹੈ ਕਿ ਵੱਟਸਐਪ ਆਪਣੇ ਉਪਭੋਗਤਾਵਾਂ ਦੇ ਸੁਨੇਹਿਆਂ ਨੂੰ ਤੀਜੀਆਂ ਧਿਰਾਂ, ਜਿਵੇਂ ਕਿ ਐਕਸੈਂਚਰ ਨਾਲ ਸਾਂਝਾ ਕਰ ਰਿਹਾ ਹੈ | ਕੰਪਨੀ ਦੇ ਦਾਅਵੇ ਦੇ ਬਾਵਜੂਦ ਕਿ ਇਸਦੇ ਸੁਨੇਹੇ 'ਐਂਡ-ਟੂ-ਐਂਡ ਇਨਕ੍ਰਿਪਟਡ' ਹਨ, ਭਾਵ ਭੇਜਣ ਵਾਲੇ ਤੇ ਪ੍ਰਾਪਤਕਰਤਾ ਤੋਂ ਇਲਾਵਾ ਕੋਈ ਤੀਜੀ ਧਿਰ ਉਹਨਾਂ ਨੂੰ ਪੜ੍ਹ ਨਹੀਂ ਸਕਦੀ, ਅਜਿਹਾ ਹੋ ਰਿਹਾ ਹੈ | ਇਹਨਾਂ ਗੰਭੀਰ ਦੋਸ਼ਾਂ ਦਾ ਜਵਾਬ ਦਿੰਦੇ ਹੋਏ, ਮੇਟਾ ਨੇ ਕਿਹਾ ਕਿ ਮੁਕੱਦਮੇ 'ਚ ਕੀਤੇ ਗਏ ਦਾਅਵੇ ਪੂਰੀ ਤਰ੍ਹਾਂ ਝੂਠੇ ਤੇ ਬੇਤੁਕੇ ਹਨ | ਵਟਸਐਪ ਪਿਛਲੇ ਦਹਾਕੇ ਤੋਂ ਸਿਗਨਲ ਪ੍ਰੋਟੋਕੋਲ ਦੀ ਵਰਤੋਂ ਕਰ ਰਿਹਾ ਹੈ | ਭੇਜਣ ਵਾਲੇ ਤੇ ਪ੍ਰਾਪਤਕਰਤਾ ਤੋਂ ਇਲਾਵਾ ਕੋਈ ਹੋਰ ਇਹ ਸੁਨੇਹਿਆਂ ਨੂੰ ਨਹੀਂ ਪੜ੍ਹ ਸਕਦਾ |

Ad Position 22
No active advertisement
ਪਿਛਲੀ ਖ਼ਬਰ ਹੁਣ 10 ਹਜ਼ਾਰ ਤੋਂ ਵੱਧ ਦੇ ਭੁਗਤਾਨ 'ਚ ਹੋਵੇਗੀ 1 ਘੰਟੇ ਦੀ ਦੇਰੀ <br/> ਅਗਲੀ ਖ਼ਬਰ ਪੰਜਾਬ ਤੇ ਹੈਦਰਾਬਾਦ ਦੇ ਖਿਡਾਰੀਆਂ ਨੇ ਕੀਤਾ ਅਭਿਆਸ <br/>
Ad Position 24