ਬੀਜਿੰਗ, 26 ਅਪ੍ਰੈਲ (ਪੀ.ਟੀ.ਆਈ.)-ਚੀਨ ਦੀ ਇਕ ਯੂਨੀਵਰਸਿਟੀ 'ਚ ਸਮਾਗਮ ਦੌਰਾਨ, ਸਟੇਜ 'ਤੇ ਪ੍ਰਦਰਸ਼ਨ ਕਰ ਰਿਹਾ ਇਕ ਹਿਊਮਨੋਇਡ ਰੋਬੋਟ ਅਚਾਨਕ ਇਕ ਵਿਦਿਆਰਥਣ ਦੇ ਨੇੜੇ ਆਇਆ ਤੇ ਉਸਨੂੰ ਫੜ੍ਹ ਲਿਆ | ਜਿਸ ਨਾਲ ਦਰਸ਼ਕ ਹੈਰਾਨ ਰਹਿ ਗਏ ਤੇ ਸਟਾਫ ਮੈਂਬਰਾਂ ਨੇ ਤੁਰੰਤ ਦਖਲ ਦਿੱਤਾ ਤੇ ਰੋਬੋਟ ਨੂੰ ਉਸ ਤੋਂ ਦੂਰ ਖਿੱਚ ਲਿਆ | ਚੀਨ ਦੇ ਸ਼ਾਂਕਸੀ ਪ੍ਰਾਂਤ ਵਿਚ ਸਥਿਤ ਇਕ ਯੂਨੀਵਰਸਿਟੀ 'ਚ ਕਰਵਾਏ ਇਸ ਪ੍ਰੋਗਰਾਮ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਿਆਪਕ ਤÏਰ 'ਤੇ ਘੁੰਮ ਰਿਹਾ ਹੈ | ਇਸ ਘਟਨਾ ਤੋਂ ਬਾਅਦ, ਚੀਨੀ ਸੋਸ਼ਲ ਮੀਡੀਆ 'ਤੇ ਇਸ ਬਾਰੇ ਬਹਿਸ ਸ਼ੁਰੂ ਹੋ ਗਈ ਹੈ ਕਿ ਕੀ ਰੋਬੋਟ ਨੇ ਆਪਣੇ ਆਪ ਇਸ ਤਰੀਕੇ ਨਾਲ ਵਿਵਹਾਰ ਕਰਨਾ ਸਿੱਖ ਲਿਆ ਸੀ ਜਾਂ ਕੀ ਇਸਨੂੰ ਇਸਦੇ ਸੰਚਾਲਕ ਦੁਆਰਾ ਨਿਯੰਤਰਿਤ ਕੀਤਾ ਜਾ ਰਿਹਾ ਸੀ |