09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਜੈਪੁਰ ਦੀ ਮਹਾਰਾਣੀ ਦਾ ਸੁਪਰ ਕੰਪਿਊਟਰ 20 ਲੱਖ 42 ਹਜ਼ਾਰ ਪੌਂਡ 'ਚ ਵਿਕਿਆ <br/>

Ad Position 21
No active advertisement
ਅਜੀਤ ਡੈਸਕ 02-05-2026
ਲੰਡਨ, 1 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਜੈਪੁਰ ਦੀ ਮਹਾਰਾਣੀ ਗਾਇਤਰੀ ਦੇਵੀ ਦੇ ਸੰਗ੍ਰਹਿ 'ਚੋਂ ਇਕ ਦੁਰਲੱਭ 17ਵੀਂ ਸਦੀ ਦਾ ਪਿੱਤਲ ਦਾ ਖਗੋਲੀ ਸੁਪਰ ਕੰਪਿਊਟਰ (ਐਸਟ੍ਰੋਲੇਬ) ਲੰਡਨ ਦੇ ਸੋਥਬੀ ਨਿਲਾਮੀ ਘਰ ਵਿਚ ਨਿਲਾਮ ਕੀਤਾ ਗਿਆ | ਇਹ ਸੁਪਰ ਕੰਪਿਊਟਰ 'ਆਰਟ ਆਫ਼ ਦ ਇਸਲਾਮਿਕ ਵਰਲਡ ਐਂਡ ਇੰਡੀਆ' ਪ੍ਰਦਰਸ਼ਨੀ ਦਾ ਹਿੱਸਾ ਸੀ | ਜੋ ਬੀਤੇ ਕੱਲ 20 ਲੱਖ 42 ਹਜ਼ਾਰ ਪੌਂਡ ਦਾ ਵਿਕਿਆ | 1612 ਦਾ ਇਹ ਸੁਪਰ ਕੰਪਿਊਟਰ ਆਪਣੀ ਕਿਸਮ ਦਾ ਸਭ ਤੋਂ ਵੱਡਾ ਮੰਨਿਆ ਜਾਂਦਾ ਸੀ ਤੇ 2 ਭਰਾਵਾਂ ਕਾਇਮ ਮੁਹੰਮਦ ਅਤੇ ਮੁਹੰਮਦ ਮੁਕੀਮ ਦੁਆਰਾ ਲਾਹੌਰ ਵਿਚ ਇਕ ਮੁਗਲ ਹੁਕਮਰਾਨ ਅੱਕਾ ਅਫਜ਼ਲ ਲਈ ਬਣਾਇਆ ਗਿਆ ਸੀ | ਇਹ ਯੰਤਰ ਮਹਾਰਾਜਾ ਸਵਾਈ ਮਾਨ ਸਿੰਘ ਦੂਜੇ ਦੇ ਸ਼ਾਹੀ ਸੰਗ੍ਰਹਿ ਦਾ ਹਿੱਸਾ ਰਿਹਾ ਤੇ ਬਾਅਦ ਵਿੱਚ ਉਸਦੀ ਪਤਨੀ ਗਾਇਤਰੀ ਦੇਵੀ ਤੇ ਫਿਰ ਇਕ ਨਿੱਜੀ ਸੰਗ੍ਰਹਿ ਨੂੰ ਦਿੱਤਾ ਗਿਆ | ਨਿਲਾਮੀ ਵਿਚ ਹੋਰ ਮਹੱਤਵਪੂਰਨ ਕਲਾਕਿ੍ੀਆਂ 'ਚ ਜਹਾਂਗੀਰ ਦੀ ਇਕ ਮੁਗਲ-ਯੁੱਗ ਦੀ ਪੇਂਟਿੰਗ 256,000 ਪੌਂਡ ਦੀ ਵਿਕੀ ਹੈ ਜਿਸ 'ਚ ਜਹਾਂਗੀਰ ਤੇ ਆਸਿਫ ਖਾਨ ਵਿਖਾਈ ਦਿੰਦੇ ਹਨ¢ ਜਦਕਿ ਜਹਾਂਗੀਰ ਤੇ ਉਸ ਦੇ ਪੁੱਤਰ ਖੁਰਮ ਦੀ ਪੇਂਟਿੰਗ 3 ਲੱਖ 84 ਹਜ਼ਾਰ ਪੌਂਡ ਦੀ ਨਿਲਾਮ ਹੋਈ ਹੈ | ਇਸ ਤੋਂ ਇਲਾਵਾ ਭਾਰਤ ਨਾਲ ਸਬੰਧਤ ਕਈ ਕਲਾ ਕ੍ਰਿਤਾਂ ਨਿਲਾਮ ਹੋਈਆਂ ਹਨ |

Ad Position 22
No active advertisement
ਪਿਛਲੀ ਖ਼ਬਰ ਸ਼ਰਨ ਸੰਬੰਧੀ ਅਰਜ਼ੀਆਂ ਉੱਪਰ ਹਰ ਸਾਲ ਦੇਣੀ ਪਵੇਗੀ ਸਾਲਾਨਾ ਫ਼ੀਸ <br/> ਅਗਲੀ ਖ਼ਬਰ ਕੈਲਗਰੀ 'ਚ ਜ਼ਖਮੀਆ ਦੀ ਮਦਦ ਕਰਨ ਵਾਲੇ ਪੰਜਾਬੀ ਦੀ ਹੋ ਰਹੀ ਪ੍ਰਸੰਸਾ <br/>
Ad Position 24