31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਮੇਲਾ ਐਡੀਲੇਡ ਦਾ 2026 ਯਾਦਗਾਰੀ ਤੇ ਇਤਿਹਾਸਕ ਮੇਲੇ ਵਜੋਂ ਸਮਾਪਤ

Ad Position 21
No active advertisement
ਅਜੀਤ ਡੈਸਕ 14-05-2026
** ਖੇਡਾਂ, ਸਭਿਆਚਾਰ ਅਤੇ ਪੰਜਾਬੀਅਤ ਦੀਆਂ ਲੱਗੀਆਂ ਰÏਣਕਾਂ
ਐਡੀਲੇਡ, 13 ਮਈ (ਗੁਰਮੀਤ ਸਿੰਘ ਵਾਲੀਆ)-ਪੰਜਾਬੀ ਸਭਿਆਚਾਰ, ਖੇਡਾਂ ਅਤੇ ਭਾਈਚਾਰਕ ਏਕਤਾ ਦਾ ਪ੍ਰਤੀਕ ਬਣ ਚੁੱਕਾ ਮੇਲਾ ਐਡੀਲੇਡ ਦਾ 2026 ਧੂਮਧਾਮ ਅਤੇ ਉਤਸ਼ਾਹ ਨਾਲ ਸੰਪੰਨ ਹੋਇਆ | ਵੱਡੀ ਗਿਣਤੀ 'ਚ ਪਰਿਵਾਰਾਂ ਸਮੇਤ ਪੁੱਜੇ ਦਰਸ਼ਕਾਂ ਨੇ ਇਸ ਮੇਲੇ ਨੂੰ ਯਾਦਗਾਰੀ ਅਤੇ ਇਤਿਹਾਸਕ ਰੂਪ ਦਿੱਤਾ | ਸਵੇਰ ਤੋਂ ਰਾਤ ਤੱਕ ਚੱਲੇ ਇਸ ਮਹਾਂ ਸਮਾਗਮ ਦÏਰਾਨ ਖੇਡਾਂ, ਗਾਇਕੀ ਅਤੇ ਪੰਜਾਬੀ ਰਵਾਇਤਾਂ ਦੀਆਂ ਰÏਣਕਾਂ ਚਰਮ ਸੀਮਾ 'ਤੇ ਰਹੀਆਂ ¢ ਮੇਲੇ ਦÏਰਾਨ ਵੱਖ-ਵੱਖ ਖੇਡ ਮੁਕਾਬਲਿਆਂ ਨੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ ¢ ਅਜ਼ਾਦ ਕਲੱਬ ਐਡੀਲੇਡ ਤੋਂ ਅਮਰ ਗਿੱਲ ਦੀ ਅਗਵਾਈ ਹੇਠ ਕਰਵਾਏ ਗਏ ਵਾਲੀਬਾਲ ਮੁਕਾਬਲਿਆਂ ਵਿੱਚ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਖੂਬ ਵਾਹ-ਵਾਹ ਖੱਟੀ ¢ ਇਸ ਤੋਂ ਇਲਾਵਾ ਮਾਂ ਖੇਡ ਕਬੱਡੀ ਦੇ ਰੋਮਾਂਚਕ ਮੁਕਾਬਲਿਆਂ ਵਿੱਚ ਰਿਵਰਲੈਂਡ ਕਬੱਡੀ ਕਲੱਬ ਅਤੇ ਮੈਲਬੋਰਨ ਬਾਜ਼ ਕਬੱਡੀ ਕਲੱਬ ਦੇ ਖਿਡਾਰੀਆਂ ਨੇ ਜ਼ਬਰਦਸਤ ਖੇਡ ਦਾ ਪ੍ਰਦਰਸ਼ਨ ਕਰਦਿਆਂ ਦਰਸ਼ਕਾਂ ਨੂੰ ਤਾਲੀਆਂ ਵਜਾਉਣ ਲਈ ਮਜਬੂਰ ਕਰ ਦਿੱਤਾ¢ਪ੍ਰਸਿੱਧ ਕਬੱਡੀ ਕੁਮੈਂਟੇਟਰ ਵੀਰ ਅਮਰੀਕ ਖੋਸਾ ਕੋਟਲਾ ਨੇ ਆਪਣੀ ਬੁਲੰਦ ਅਤੇ ਜੋਸ਼ੀਲੀ ਆਵਾਜ਼ ਰਾਹੀਂ ਖਿਡਾਰੀਆਂ ਦੀ ਹÏਾਸਲਾ ਅਫਜ਼ਾਈ ਕਰਦਿਆਂ ਮਾਂ ਬੋਲੀ ਪੰਜਾਬੀ ਨੂੰ ਵੀ ਖੂਬ ਮਾਣ-ਸਤਿਕਾਰ ਦਿੱਤਾ | ਖੁੱਲ੍ਹੇ ਅਖਾੜੇ ਵਿਚ ਪ੍ਰਸਿੱਧ ਗਾਇਕ ਨਛੱਤਰ ਗਿੱਲ, ਸਰਬਜੀਤ ਚੀਮਾ, ਹਰਫ਼ ਚੀਮਾ ਅਤੇ ਦੋਗਾਣਾ ਜੋੜੀ ਮੀਤ ਬਰਾੜ ਤੇ ਹਰਮਨਦੀਪ ਵੱਲੋਂ ਆਪਣੇ ਹਿੱਟ ਗੀਤਾਂ ਨਾਲ ਸਮਾਗਮ ਨੂੰ ਯਾਦਗਾਰੀ ਬਣਾ ਦਿੱਤਾ ਗਿਆ ¢ ਅੰਤ ਵਿਚ ਮੇਲਾ ਐਡੀਲੇਡ ਦਾ ਦੀ ਸਮੂਹ ਟੀਮ ਸਮੇਤ ਸੰਸਥਾ ਦੇ ਪ੍ਰਧਾਨ ਨਿਕੇਤਨ ਆਹਲੂਵਾਲੀਆ ਵੱਲੋਂ ਵੱਡੀ ਗਿਣਤੀ ਵਿੱਚ ਪਰਿਵਾਰਾਂ ਸਮੇਤ ਪੁੱਜੇ ਦਰਸ਼ਕਾਂ, ਸਹਿਯੋਗੀਆਂ, ਸਪਾਂਸਰਾਂ, ਖਿਡਾਰੀਆਂ ਅਤੇ ਕਲਾਕਾਰਾਂ ਦਾ ਦਿਲੋਂ ਧੰਨਵਾਦ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਬਰਤਾਨੀਆ ਦੀ ਪਹਿਲੀ ਮਹਿਲਾ ਸਿੱਖ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਬਣੀ ਰਾਜ ਸਿਹਤ ਮੰਤਰੀ ਅਗਲੀ ਖ਼ਬਰ ਪ੍ਰਧਾਨ ਮੰਤਰੀ ਕੀਰ ਸਟਾਰਮਰ ਅਤੇ ਸਿਹਤ ਮੰਤਰੀ ਵੈਸ ਸਟ੍ਰੀਟਿੰਗ ਦੀ ਮੁਲਾਕਾਤ ਬਣੀ ਚਰਚਾ ਦਾ ਵਿਸ਼ਾ
Ad Position 24