26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਤੁਲਸੀ ਗਬਾਰਡ ਨੇ ਟਰੰਪ ਪ੍ਰਸ਼ਾਸਨ ਤੋਂ ਦਿੱਤਾ ਅਸਤੀਫ਼ਾ

Ad Position 21
No active advertisement
ਅਜੀਤ ਡੈਸਕ 23-05-2026
ਵਾਸ਼ਿੰਗਟਨ ਡੀ.ਸੀ. 22 ਮਈ (ਪੀ.ਟੀ.ਆਈ.)-ਤੁਲਸੀ ਗਬਾਰਡ ਨੇ ਟਰੰਪ ਪ੍ਰਸ਼ਾਸਨ 'ਚ ਅਮਰੀਕੀ ਰਾਸ਼ਟਰੀ ਖੁਫੀਆ ਨਿਰਦੇਸ਼ਕ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ | ਆਪਣੇ ਪਤੀ ਦੀ ਹਾਲ ਹੀ 'ਚ ਚੱਲ ਰਹੀ ਹੱਡੀਆਂ ਦੇ ਕੈਂਸਰ ਦੀ ਜਾਂਚ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੇ ਇਹ ਐਲਾਨ ਕੀਤਾ | ਉਨ੍ਹਾਂ ਕਿਹਾ ਕਿ ਉਸਦੀ (ਪਤੀ) ਤਾਕਤ ਤੇ ਪਿਆਰ ਨੇ ਮੈਨੂੰ ਹਰ ਚੁਣੌਤੀ 'ਚ ਸਹਾਰਾ ਦਿੱਤਾ ਹੈ | ਮੈਂ ਉਸਨੂੰ ਇਕੱਲੇ ਇਸ ਲੜਾਈ ਦਾ ਸਾਹਮਣਾ ਕਰਨ ਲਈ ਨਹੀਂ ਕਹਿ ਸਕਦੀ | ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਗਬਾਰਡ ਨੇ ਸ਼ਾਨਦਾਰ ਕੰਮ ਕੀਤਾ ਹੈ ਤੇ ਅਸੀਂ ਉਸਦੀ ਕਮੀ ਮਹਿਸੂਸ ਕਰਾਂਗੇ |

Ad Position 22
No active advertisement
ਪਿਛਲੀ ਖ਼ਬਰ ਕੋਲਕਾਤਾ ਦੇ ਰਘੂਵੰਸ਼ੀ ਸੱਟ ਕਾਰਨ ਆਈ.ਪੀ.ਐਲ. ਤੋਂ ਬਾਹਰ ਅਗਲੀ ਖ਼ਬਰ ਖੇਤਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਟੀਮ ਨੇ ਧਾਰਮਿਕ ਸੰਸਥਾਵਾਂ ਦਾ ਦੌਰਾ ਕਰ ਕੇ ਪ੍ਰਸ਼ਾਦ ਆਦਿ ਲਈ ਕੰਪੋਸਿਟੇਬਲ ਕੈਰੀ ਬ...
Ad Position 24