ਸੈਕਰਾਮੈਂਟੋ, 23 ਮਈ (ਹੁਸਨ ਲੜੋਆ ਬੰਗਾ)-ਇਕ ਸਿੱਖ ਡਾਕਟਰ ਤੇ ਮਾਨਵੀ ਹੱਕਾਂ ਬਾਰੇ ਖੋਜੀ ਡਾ. ਗੁਨੀਸ਼ਾ ਕੌਰ ਨੂੰ ਕÏਮਾਂਤਰੀ ਧਾਰਮਿਕ ਆਜ਼ਾਦੀ ਬਾਰੇ ਅਮਰੀਕੀ ਕਮਿਸ਼ਨ 'ਚ ਮੈਂਬਰ ਵਜੋਂ ਨਿਯੁਕਤ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ | ਗੁਨੀਸ਼ਾ ਕੌਰ ਪਹਿਲੀ ਸਿੱਖ ਅÏਰਤ ਹੈ, ਜਿਸ ਦੀ ਸੰਘੀ ਪੈਨਲ 'ਚ ਸੇਵਾ ਕਰਨ ਲਈ ਚੋਣ ਹੋਈ ਹੈ | ਇਸ 9 ਮੈਂਬਰੀ ਕਮਿਸ਼ਨ 'ਚ ਰਾਸ਼ਟਰਪਤੀ ਤੇ ਕਾਂਗਰਸ ਵਲੋਂ ਚੁਣੇ ਵਿਅਕਤੀ ਸ਼ਾਮਿਲ ਕੀਤੇ ਜਾਂਦੇ ਹਨ | ਇਨ੍ਹਾਂ ਦਾ ਕਾਰਜਕਾਲ 2 ਸਾਲ ਦਾ ਹੁੰਦਾ ਹੈ | ਗੁਨੀਸ਼ਾ ਕÏਰ ਦੇ ਨਾਂਅ ਦੀ ਸਿਫਾਰਿਸ਼ ਦਾ ਐਲਾਨ ਕਰਦਿਆਂ ਯੂ.ਐਸ. ਸੈਨੇਟਰ ਚਾਰਲਸ ਸ਼ੂਮਰ ਨੇ ਕਿਹਾ ਹੈ ਕਿ ਉਸ ਨੂੰ ਮੈਡੀਸੀਨ, ਖੋਜ਼ ਤੇ ਸਮਾਜਿਕ ਅਗਵਾਈ ਦਾ ਤਜ਼ਰਬਾ ਹੈ | ਕਮਿਸ਼ਨ ਵਿਚ ਉਸ ਦੀਆਂ ਸੇਵਾਵਾਂ ਲਾਭਕਾਰੀ ਹੋਣਗੀਆਂ |