ਬਰੇਸ਼ੀਆ (ਇਟਲੀ), 24 ਮਈ (ਬਲਦੇਵ ਸਿੰਘ ਬੂਰੇ ਜੱਟਾਂ) ਪੰਜਾਬ ਦੀ ਸਿਆਸਤ ਚ ਸਰਗਰਮ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਇੰਗਲੈਂਡ ਅਤੇ ਯੂਰਪ ਭਰ ਵਿੱਚ ਵਸਦੇ ਪੰਜਾਬੀਆਂ ਨੂੰ ਪਾਰਟੀ ਨਾਲ ਜੋੜਨ ਹਿੱਤ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ | ਇਹ ਕਮੇਟੀ ਇੰਗਲੈਂਡ ਅਤੇ ਯੂਰਪ ਦੇ ਵੱਖ ਵੱਖ ਦੇਸ਼ਾ ਵਿੱਚ ਅਕਾਲੀ ਦਲ ਵਾਰਿਸ ਪੰਜਾਬ ਦੇ ਦੀਆਂ ਇਕਾਈਆਂ ਦਾ ਗਠਨ ਕਰੇਗੀ | ਇਸ ਪੰਜ ਮੈਂਬਰੀ ਕਮੇਟੀ ਵਿੱਚ ਜਗਰੂਪ ਸਿੰਘ ਇੰਗਲੈਂਡ , ਅਮਰੀਕ ਸਿੰਘ ਇਟਲੀ, ਰਵਿੰਦਰ ਸਿੰਘ ਇਟਲੀ, ਕਿਰਪਾਲ ਸਿੰਘ ਬੈਲਜੀਅਮ ਅਤੇ ਜਗਤਾਰ ਸਿੰਘ ਜਰਮਨ ਦੇ ਨਾਮ ਹਨ | ਪਾਰਟੀ ਹੈਡਕੁਆਰਟਰ ਵਲੋ ਇੰਗਲੈਂਡ ਅਤੇ ਯੂਰਪ ਵਿੱਚ ਵਸਦੇ ਸਮੂਹ ਪਾਰਟੀ ਵਰਕਰਾਂ ਨੂੰ ਤਾਕੀਦ ਕੀਤੀ ਗਈ ਹੈ ਕਿ ਇਸ ਪੰਜ ਮੈਂਬਰੀ ਕਮੇਟੀ ਨਾਲ ਤਾਲਮੇਲ ਕਰ ਕੇ ਨਵੀਆਂ ਬਰਾਂਚਾਂ ਦਾ ਗਠਨ ਕੀਤਾ ਜਾਵੇ |