ਟੋਰਾਂਟੋ, 22 ਜੂਨ (ਹਰਜੀਤ ਸਿੰਘ ਬਾਜਵਾ)-ਫ਼ਾਦਰਜ਼ ਡੇਅ(ਪਿਤਾ ਦਿਵਸ) ਦੁਨੀਆਂ ਭਰ ਦੇ ਮੁਲਕਾਂ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਗਿਆ,ਦੁਨੀਆਂ ਦੇ ਹਰ ਇੱਕ ਦੇਸ,ਹਰ ਇੱਕ ਖਿੱਤੇ,ਹਰ ਇੱਕ ਵਰਗ ਦੇ ਲੋਕਾਂ ਦਾ ਪਿਤਾ ਦਿਵਸ ਮਨਾਉਂਣ ਦਾ ਢੰਗ ਵੱਖਰਾ ਹੈ,ਸਮੁੱਚੇ ਯੂਰਪ ਦੇਸ਼ਾਂ,ਸਮੇਤ ਕਨੇਡਾ ਅਮਰੀਕਾ,ਲੋਕ ਭਾਂਵੇਂ ਆਪੋ ਆਪਣੇ ਮਾਪਿਆਂ ਨਾਲ ਰਹਿੰਦੇ ਹਨ ਜਾਂ ਅਲੱਗ-ਅਲੱਗ (ਜਿਆਦਾਤਰ ਲੋਕ)ਮਾਂ ਦਿਵਸ ਜਾਂ ਪਿਤਾ ਦਿਵਸ ਤੇ’ ਹੀ ਆਪੋ ਆਪਣੇ ਮਾਪਿਆਂ ਨੂੰ ਮਿਲਦੇ ਹਨ ਪਰ ਸਾਡੇ ਭਾਰਤੀ ਖਾਸਕਰ ਪੰਜਾਬੀ ਪ੍ਰੀਵਾਰ ਸੰਯੁਕਤ ਪ੍ਰੀਵਾਰ(ਇਕੱਠੇ ਰਹਿਣ ਕਰਕੇ)ਹੋਣ ਕਾਰਨ ਸਾਡਾ ਪੰਜਾਬੀਆਂ ਦਾ ਤਾਂ ਹਰ ਦਿਨ ਹੀ ਪਿਤਾ ਅਤੇ ਮਾਤਾ ਦਿਵਸ ਹੁੰਦਾ ਹੈ।ਕ੍ਰਿਸਚਨ ਅਤੇ ਮੁਸਲਮਾਨ ਭਾਈਚਾਰੇ ਦੇ ਲੋਕਾਂ ਵੱਲੋਂ ਘਰਾਂ ਵਿੱਚ ਪਿਤਾ ਨੂੰ ਮਿਲ, ਕੇ ਅਤੇ ਵਿਛੜ ਚੁੱਕੇ ਪਿਤਾਵਾਂ ਨੂੰ ਕਬਰਾਂ ਵਿੱਚ ਫੁੱਲ ਮਲਾਵਾਂ ਭੇਟ ਕਰਕੇ ਇਹ ਦਿਵਸ ਮਨਾਇਆ ਗਿਆ ਜਦੋਂ ਕਿ ਪੰਜਾਬੀਆਂ ਵੱਲੋਂ ਜਿੰਦਾ ਦਿਲੀ ਦੀ ਮਿਸਾਲ ਦਿੰਦਿਆਂ ਆਪਣੇ ਨਾਲ ਰਹਿੰਦੇ ਮਾਪਿਆਂ ਨੂੰ ਫੁੱਲ ਮਲਾਵਾਂ ਅਤੇ ਕੀਮਤੀ ਤੋਹਫੇ ਦੇ ਕੇ ਇਹ ਦਿਵਸ ਮਨਾਇਆ ਜਿਸ ਬਾਰੇ ਪੰਜਾਬੀ ਬਜ਼ੁਰਗ ਸ੍ਰ. ਬਾਬੂ ਸਿੰਘ ਸਿੱਧੂ ਜੋ 1984 ਵਿੱਚ ਮੋਗਾ ਜ਼ਿਲ੍ਹੇ ਦੇ ਪਿੰਡ ਬਘੇਲੇਵਾਲਾ ਤੋਂ ਕਨੇਡਾ ਵਿੱਚ ਆਏ ਸਨ ਦਾ ਕਹਿਣਾ ਹੈ ਕਿ ਧੱਕੇ ਠੇਡੇ ਖਾ ਕੇ ਪੱਕੇ ਹੋੇ ਕਿ ਪ੍ਰੀਵਾਰ ਇੱਥੇ ਸੱਦੇ ਅਤੇ ਹੁਣ ਪ੍ਰੀਵਾਰਾਂ ਦੀ ਫੁਲਵਾੜੀ ਸੰਘਣੀ ਛਾਂ ਦੇ ਰਹੀ ਹੈ ਜਦੋਂ ਕਿ ਉਹਨਾਂ ਦੇ ਸਪੁੱਤਰ ਇੰਨਡੈਕਸ ਦੇ ਰਿਆਲਟਰ ਜਗਦੇਵ ਸਿੱਧੂ(ਜੱਗੀ)ਨੇ ਦੱਸਿਆ ਕਿ ਏਸ ਵਕਤ ਸਾਡੀ ਇਹ ਤੀਜੀ ਪੀੜ੍ਹੀ ਹੈ ਯਾਨੀ ਮਾਪੇ, ਅਸੀਂ ਅਤੇ ਸਾਡੇ ਬੱਚੇ, ਤੇ’ ਹੁਣ ਸਾਨੂੰ ਕਨੇਡਾ ਹੀ ਆਪਣਾ ਮੁਲਕ ਜਾਪਦਾ ਹੈ ਜਿਸਤੋਂ ਅਸੀਂ ਬੇਹੱਦ ਖੁਸ਼ ਹਾਂ,ਇਸ ਬਾਰੇ ਹਰਪ੍ਰੀਤ ਅਤੇ ਮਨਮੀਤ ਬਾਜਵਾ ਨੇ ਦੱਸਿਆ ਕਿ 1987 ਵਿੱਚ ਬਾਪੂ(ਪਿਤਾ ਨੇ) ਨੇ ਇੱਥੇ ਸੱਦਿਆ ਸੀ ਹੁਣ ਆਪੋ ਆਪਣੇ ਘਰ ਪ੍ਰੀਵਾਰਾਂ ਵਿੱਚ ਖੁਸ਼ ਹਾਂ,ਜਦੋਂ ਕਿ ਇੱਥੋਂ ਦੇ ਜੰਮਪਲ ਹਰਪ੍ਰੀਤ ਸੈਣੀ(ਪੀਤੀ)ਨੇ ਦੱਸਿਆ ਕਿ ਉਹ ਕਨੇਡਾ ਦਾ ਜੰਮਪਲ ਹੈ ਪਰ ਉਸਦੇ ਦੀਆਂ ਜੜ੍ਹਾਂ ਪੰਜਾਬ ਨਾਲ ਹੋਣ ਕਾਰਨ ਓਹ ਪੰਜਾਬ ਜਾਣ ਦੀ ਬੜੀ ਤਾਂਘ ਰੱਖਦਾ ਹੈ, ਇਸੇ ਤਰ੍ਹਾਂ ਇੱਥੇ ਵਿਦਿਆਰਥੀ ਵਿਜ਼ੇ ਤੇ ਵਿਦਿਆਰਥੀ ਅਤੇ ਹੋਰ ਵੱਖ-ਵੱਖ ਵੀਜ਼ਿਆਂ ਤੇ’ ਆਏ ਹੋਏ ਲੋਕ ਇਸ ਦਿਵਸ ਤੇ, ਆਪੋ ਆਪਣੇ ਪਿਤਾਵਾਂ ਨੂੰ ਬਹੁਤ ਯਾਦ ਕਰਦੇ ਵੇਖੇ ਗਏ।