07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਸਟੋਰਾਂ ‘ਚ ਜਾਅਲੀ ਕ੍ਰੈਡਿਟ ਕਾਰਡਾਂ ਨਾਲ ਖਰੀਦਦਾਰੀ ਦੀ ਕੋਸ਼ਿਸ਼- ਦੋ ਗ੍ਰਿਫ਼ਤਾਰ

Ad Position 21
No active advertisement
ਅਜੀਤ ਡੈਸਕ 02-07-2026
ਨਿਊਯਾਰਕ, 1 ਜੁਲਾਈ (ਰਾਜੂ ਸਹਿਬਾਜ਼ਪੁਰਾ )-ਕਨੈਕਟੀਕਟ ਦੇ ਸਾਊਥ ਵਿਂਡਸਰ ਵਿਚ ਸਥਿਤ ਕੋਸਕੋ ਸਟੋਰ ਦੇ ਕਰਮਚਾਰੀਆਂ ਦੀ ਸੂਝਬੂਝ ਨਾਲ ਕਥਿਤ ਕ੍ਰੈਡਿਟ ਕਾਰਡ ਧੋਖਾਧੜੀ ਦਾ ਇੱਕ ਵੱਡਾ ਮਾਮਲਾ ਬੇਨਕਾਬ ਹੋਇਆ। ਪੁਲਿਸ ਨੇ ਨਿਊਯਾਰਕ ਦੇ ਦੋ ਰਹਿਣ ਵਾਲਿਆਂ 35 ਸਾਲਾ ਬ੍ਰਿਟਨੀ ਹਾਵਰਡ (ਬਰਾਂਕਸ) ਅਤੇ 34 ਸਾਲਾ ਕਸ਼ੀਮ ਵਿਲੀਅਮਜ਼ (ਬਰੂਕਲਿਨ) ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਨੁਸਾਰ ਦੋਵੇਂ ਦੋਸ਼ੀ ਕੋਸਟਕੋ ਦੇ ਸੈਲਫ-ਚੈਕਆਉਟ ਕਾਊਂਟਰ ‘ਤੇ ਜਾਅਲੀ ਕ੍ਰੈਡਿਟ ਕਾਰਡਾਂ ਨਾਲ ਸਮਾਨ ਖਰੀਦਣ ਦੀ ਕੋਸ਼ਿਸ਼ ਕਰ ਰਹੇ ਸਨ। ਸਟੋਰ ਕਰਮਚਾਰੀਆਂ ਨੂੰ ਸ਼ੱਕ ਹੋਣ ‘ਤੇ ਉਨ੍ਹਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਦੋਵੇਂ ਇਸ ਤੋਂ ਪਹਿਲਾਂ ਐਨਫ਼ੀਲਡ ਦੇ ਕੋਸਕੋ ਸਟੋਰ ਵਿਚ ਵੀ ਇਸੇ ਤਰ੍ਹਾਂ ਦੀ ਕੋਸ਼ਿਸ਼ ਕਰ ਚੁੱਕੇ ਸਨ। ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ਨੇ ਦੋਸ਼ੀਆਂ ਦੀ ਕਾਰ ਦੀ ਤਲਾਸ਼ੀ ਲਈ, ਜਿੱਥੋਂ ਵੱਖ-ਵੱਖ ਨਾਵਾਂ ਵਾਲੇ 28 ਕ੍ਰੈਡਿਟ ਕਾਰਡ ਅਤੇ ਐਨਫ਼ੀਲਡ ਸਟੋਰ ਤੋਂ ਕਥਿਤ ਤੌਰ ‘ਤੇ ਚੋਰੀ ਕੀਤਾ ਸਮਾਨ ਬਰਾਮਦ ਹੋਇਆ। ਦੋਵਾਂ ‘ਤੇ ਦੂਜੇ ਦਰਜੇ ਦੀ ਚੋਰੀ, 28 ਪੇਮੈਂਟ ਕਾਰਡ ਚੋਰੀ, ਤੀਜੇ ਦਰਜੇ ਦੀ ਪਹਿਚਾਣ ਚੋਰੀ ਅਤੇ ਸਾਜ਼ਿਸ਼ ਰਚਣ ਸਮੇਤ ਕਈ ਦੋਸ਼ ਲਗਾਏ ਗਏ ਹਨ। ਅਦਾਲਤ ਨੇ ਦੋਵਾਂ ਲਈ 2.5 ਲੱਖ ਡਾਲਰ ਦੀ ਜ਼ਮਾਨਤ ਰੱਖੀ ਹੈ।
Ad Position 22
No active advertisement
ਪਿਛਲੀ ਖ਼ਬਰ ਦੱਖਣੀ ਆਸਟ੍ਰੇਲੀਆ ਸਮੇਤ ਚੁਣੇ ਖੇਤਰਾਂ ’ਚ ਰੋਜ਼ਾਨਾ ਦੁਪਹਿਰ 12 ਤੋਂ 3 ਵਜੇ ਤੱਕ ਤਿੰਨ ਘੰਟੇ ਮੁਫ਼ਤ ਬਿਜਲੀ ਦੀ ਨਵੀਂ ਯੋ... ਅਗਲੀ ਖ਼ਬਰ ਮੈਡੀਕੇਅਰ ਧੋਖਾਧੜੀ ਮਾਮਲੇ ’ਚ ਕਿਤਾਬਾਂ ਲਿਖਣ ਵਾਲੀ ਲੇਖਕਾ ਖ਼ੁਦ ਵੀ ਧੰਦੇ ’ਚ ਸ਼ਾਮਿਲ- 10 ਸਾਲ ਦੀ ਕੈਦ
Ad Position 24