07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

ਭਿਆਨਕ ਸੜਕ ਹਾਦਸੇ ’ਚ 16 ਸਾਲਾ ਲੜਕੀ ਦੀ ਮੌਤ ਤੇ 5 ਨਾਬਾਲਗ ਜ਼ਖ਼ਮੀ

Ad Position 21
No active advertisement
ਅਜੀਤ ਡੈਸਕ 26-07-2026
ਨਿਊਯਾਰਕ, 25 ਜੁਲਾਈ (ਰਾਜੂ ਸਹਿਬਾਜ਼ਪੁਰਾ)-ਦੱਖਣੀ ਫਿਲਾਡੈਲਫੀਆ ’ਚ ਤੇਜ਼ ਰਫ਼ਤਾਰ ਕਾਰ ਕਾਰਨ ਵਾਪਰੇ ਭਿਆਨਕ ਹਾਦਸੇ ਦੌਰਾਨ 16 ਸਾਲਾ ਲੜਕੀ ਦੀ ਮੌਤ ਹੋ ਗਈ, ਜਦਕਿ 5 ਹੋਰ ਨਾਬਾਲਗ ਜ਼ਖ਼ਮੀ ਹੋਏ ਹਨ। ਜ਼ਖ਼ਮੀਆਂ ਵਿਚੋਂ ਇਕ 17 ਸਾਲਾ ਲੜਕੀ ਦੀ ਹਾਲਤ ਗੰਭੀਰ ਦੱਸੀ ਗਈ ਹੈ। ਪੁਲਿਸ ਅਨੁਸਾਰ ਹਾਦਸਾ ਸਵੇਰੇ ਕਰੀਬ ਇਕ ਵਜੇ ਵਾਪਰਿਆ। 6 ਨਾਬਾਲਗਾਂ ਨਾਲ ਭਰੀ ਕਾਰ ਆਈ-95 ਤੋਂ ਵਾਸ਼ਿੰਗਟਨ ਐਵੇਨਿਊ ਵਾਲੇ ਰੈਂਪ ਰਾਹੀਂ ਬਾਹਰ ਨਿਕਲ ਰਹੀ ਸੀ। ਤੇਜ਼ ਰਫ਼ਤਾਰ ਨਾਲ ਮੋੜ ਕੱਟਦਿਆਂ ਕਾਰ ਫੁੱਟਪਾਥ ਦੇ ਕਿਨਾਰੇ ਨਾਲ ਟਕਰਾਈ, ਹਵਾ ’ਚ ਉੱਛਲੀ ਤੇ ਕ੍ਰਿਸਟੋਫਰ ਕੋਲੰਬਸ ਬੁਲੇਵਾਰਡ ਉੱਤੇ ਇਕ ਪਾਸੇ ਪਲਟ ਗਈ। ਬਚਾਅ ਕਰਮਚਾਰੀਆਂ ਨੇ ਕਾਰ ’ਚ ਫਸੇ ਸਾਰੇ 6 ਨਾਬਾਲਗਾਂ ਨੂੰ ਬਾਹਰ ਕੱਢਿਆ। ਜਦਕਿ 16 ਸਾਲਾ ਲੜਕੀ ਨੇ ਹਸਪਤਾਲ ’ਚ ਦਮ ਤੋੜ ਦਿੱਤਾ। 17 ਸਾਲਾ ਡਰਾਈਵਰ ਸਮੇਤ ਬਾਕੀ ਜ਼ਖ਼ਮੀਆਂ ਨੂੰ ਵੱਖ-ਵੱਖ ਹਸਪਤਾਲਾਂ ’ਚ ਦਾਖ਼ਲ ਕਰਵਾਇਆ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਕੀ ਪ੍ਰਧਾਨ ਮੰਤਰੀ ਐਂਡੀ ਬਰਨਹਮ ਸਿੱਖ ਮਸਲਿਆਂ ਵੱਲ ਧਿਆਨ ਦੇਣਗੇ ? ਅਗਲੀ ਖ਼ਬਰ ਕੈਲਗਰੀ ’ਚ ਅੰਤਰਰਾਸ਼ਟਰੀ ਵਿਦਿਆਰਥੀਆਂ ਵਲੋਂ ਭੁੱਖ ਹੜਤਾਲ ਖ਼ਤਮ, ਪ੍ਰਦਰਸ਼ਨ ਜਾਰੀ
Ad Position 24
No active advertisement