21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਔਰਤ ਦੀ ਹੱਤਿਆ ਦੇ ਮਾਮਲੇ ’ਚ ਗੈਰ ਕਾਨੂੰਨੀ ਪ੍ਰਵਾਸੀ ਗ੍ਰਿਫਤਾਰ

ਸੈਕਰਾਮੈਂਟੋ, 21 ਅਗਸਤ (ਹੁਸਨ ਲੜੋਆ ਬੰਗਾ)-ਵਰਜੀਨੀਆ ਪੁਲਿਸ ਨੇ ਗ੍ਰੇਟ ਫਾਲਸ ’ਚ ਔਰਤ ਦੀ ਹੱਤਿਆ ਦੇ ਮਾਮਲੇ ’ਚ ਇਕ ਸ਼ੱਕੀ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ| ਫੇਅਰਫੈਕਸ ਕਾਉਂਟੀ ਪੁਲਿਸ ਨੇ 42 ਸਾਲਾ ਕਾਰਮੇਨ ਲਿਜ਼ੇਟ ਪੁਚ ਦੇ ਕਤਲ ਦੇ ਸਬੰਧ ’ਚ 19 ਸਾਲਾ ਅਲੈਕਸਿਸ ਐਂਟੋਨੀਓ ਸੇਡੀਲੋਸ-ਕੈਂਪੋਸ ਨੂੰ ਗ੍ਰਿਫ਼ਤਾਰ ਕੀਤਾ| ਪੁਚ ਸੋਮਵਾਰ ਨੂੰ ਮ੍ਰਿਤਕ ਮਿਲੀ ਸੀ| ਸੰਘੀ ਅਧਿਕਾਰੀਆਂ ਨੇ ਸੇਡੀਲੋਸ-ਕੈਂਪੋਸ ਦੀ ਪਛਾਣ ਐਲ ਸੈਲਵਾਡੋਰ ਦੇ ਇਕ ਗੈਰ-ਦਸਤਾਵੇਜ਼ੀ ਪ੍ਰਵਾਸੀ ਵਜੋਂ ਕੀਤੀ ਹੈ| ਪੁਲਿਸ ਅਨੁਸਾਰ ਸੇਡੀਲੋਸ-ਕੈਂਪੋਸ ਅਤੇ ਪੁਚ ਸਹਿਕਰਮੀ ਸਨ ਤੇ ਉਨਾਂ ਦਾ ਆਪਸ ਵਿਚ ਗੂੜਾ ਰਿਸ਼ਤਾ ਵੀ ਸੀ| ਪੁਲਿਸ ਮੁਖੀ ਕੇਵਿਨ ਡੇਵਿਸ ਨੇ ਇਕ ਪ੍ਰੈਸ ਕਾਨਫਰੰਸ ਵਿਚ ਕਿਹਾ ਕਿ ਔਰਤ ਨੂੰ ਬਹੁਤ ਹੀ ਬੇਰਹਿਮ ਨਾਲ ਮਾਰਿਆ ਗਿਆ, ਉਸ ਦੇ ਸਰੀਰ ’ਤੇ ਚਾਕੂ ਨਾਲ ਕਈ ਵਾਰ ਕੀਤੇ ਗਏ ਸਨ| ਪੁਲਿਸ ਮੁਖੀ ਨੇ ਕਿਹਾ ਕਿ ਪੁਚ ਦੀ ਹੱਤਿਆ ਵੇਲੇ ਦੀ ਸਾਡੇ ਕੋਲ ਸ਼ੱਕੀ ਦੀ ਵੀਡੀਓ ਫੁਟੇਜ ਹੈ। ਡੇਵਿਸ ਦੇ ਅਨੁਸਾਰ, ਸੇਡੀਲੋਸ-ਕੈਂਪੋਸ ਨੂੰ ਬੁੱਧਵਾਰ ਸਵੇਰੇ ਮੈਰੀਲੈਂਡ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਉਸ ਨੇ ਕਤਲ ਦੇ ਦੋਸ਼ਾਂ ਨੂੰ ਮੰਨ ਲਿਆ ਹੈ| 21Hussan (2) ਅਲੈਕਸਿਸ ਐਂਟੋਨੀਓ ਸੇਡੀਲੋਸ-ਕੈਂਪੋਸ

Ad Position 21
No active advertisement
ਅਜੀਤ ਡੈਸਕ 22-08-2026

Ad Position 22
No active advertisement
ਪਿਛਲੀ ਖ਼ਬਰ ਵਿਰਕ ਨਗਰ ਨਿਵਾਸੀ ਪਰਿਵਾਰਾਂ ਵੱਲੋ ਸੰਤ ਬਾਬਾ ਫੂਲਾ ਸਿੰਘ ਜੀ ਦੀ 117ਵੀਂ ਬਰਸੀ ਸ਼ਰਧਾ ਨਾਲ ਮਨਾਈ ਗਈ ਅਗਲੀ ਖ਼ਬਰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਆਵਤਾਰ ਦਿਹਾੜੇ ਨੂੰ ਸਮਰਪਿਤ ਸਾਲਾਨਾ ‘ਆਪਣੀ ਸਿਹਤ ਦਾ ਧਿਆਨ ਰੱਖੋ’ ਸਮਾਗਮ ਕਰਵਾਇ...
Ad Position 24